ਟੈਕ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ਵਿਚ ਜੀਪੇਅ ਅਤੇ ਪੇਟੀਐਮ ਵਰਗੀਆਂ ਪੇਮੈਂਟ ਐਪ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ, ਕਿਉਂਕਿ ਇਨ੍ਹਾਂ ਐਪਸ ਜ਼ਰੀਏ ਆਸਾਨੀ ਨਾਲ ਪੈਸਾ ਟਰਾਂਸਫਰ ਕਰਨ ਦੇ ਨਾਲ ਨਾਲ ਟੀਵੀ ਰਿਚਾਰਜ ਤੋਂ ਲੈ ਕੇ ਬਿਜਲੀ ਦੇ ਬਿੱਲ ਤਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਪਰ ਮੁਸੀਬਤ ਉਦੋਂ ਵੱਧ ਜਾਂਦੀ ਹੈ, ਜਦੋਂ ਸਮਾਰਟਫੋਨ ਚੋਰੀ ਜਾਂ ਗੁੰਮ ਹੋ ਜਾਂਦਾ ਹੈ। ਅਜਿਹੇ ਵਿਚ ਨਿੱਜੀ ਡਾਟਾ ਅਤੇ ਬੈਂਕ ਵਿਚ ਜਮ੍ਹਾਂ ਰਕਮ ਦਾ ਖਤਰਾ ਮੰਡਰਾਉਣ ਲਗਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫੋਨ ਚੋਰੀ ਹੋਣ ਤੇ ਗੂਗਲ ਪੇਅ ਅਤੇ ਪੇਟੀਐਮ ਨੂੰ ਕਿਵੇਂ ਬਲਾਕ ਕੀਤਾ ਜਾ ਸਕਦਾ ਹੈ। ਇਸ ਦਾ ਜਵਾਬ ਤੁਹਾਨੂੰ ਇਹ ਖਬਰ ਪਡ਼੍ਹ ਕੇ ਮਿਲ ਜਾਵੇਗਾ। ਆਓ ਜਾਣਦੇ ਹਾਂ ਪੂਰਾ ਪ੍ਰੋਸੈੱਸ...

ਇੰਝ ਬਲਾਕ ਕਰੋ ਪੇਟੀਐਮ ਅਕਾਉਂਟ

ਪੇਟੀਐਮ ਅਕਾਉਂਟ ਨੂੰ ਬਲਾਕ ਕਰਨ ਲਈ ਸਭ ਤੋਂ ਪਹਿਲਾਂ ਹੈਲਪਲਾਈਨ ਨੰਬਰ 01204456456 ’ਤੇ ਕਾਲ ਕਰੋ।

ਫਿਰ ਲਾਸਟ ਫੋਨ ਦਾ ਆਪਸ਼ਨ ਚੁਣੋ।

ਹੁਣ ਆਪਣੇ ਚੋਰੀ ਹੋਏ ਸਮਾਰਟਫੋਨ ਦਾ ਨੰਬਰ ਭਰੋ।

ਇਸ ਤੋਂ ਇਲਾਵਾ ਤੁਸੀਂ ਪੇਟੀਐਮ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ 24x7 ਹੈਲਪ ਆਪਸ਼ਨ ਤੇ ਕਲਿੱਕ ਕਰੋ।

ਰਿਪੋਰਟ ਏ ਫਰਾਡ ਆਪਸ਼ਨ ਨੂੰ ਚੁਣ ਕੇ ਐਨੀ ਕੈਟਗਰੀ ਤੇ ਕਲਿੱੱਕ ਕਰੋ।

ਇਥੇ ਇਸ਼ੂ ਤੇ ਕਲਿਕ ਕਰਕੇ ਮੈਸੇਜ ਐਸ ਬਟਨ ਤੇ ਟੈਪ ਕਰੋ।

ਤੁਹਾਨੂੰ ਤੁਹਾਡੇ ਖਾਤੇ ਦੀ ਮਾਲਕੀ ਦਾ ਇਕ ਪ੍ਰਮਾਣ ਜਮ੍ਹਾ ਕਰਾਉਣਾ ਹੋਵੇਗਾ। ਪ੍ਰਮਾਣ ਦੇ ਤੌਰ ਤੇ ਤੁਸੀਂ ਡੈਬਿਟ ਕ੍ਰੇਡਿਟ ਦਾ ਵੇਰਵਾ, ਪੇਟੀਐਮ ਖਾਤੇ ਦਾ ਲੈਣ ਦੇਣ, ਈਮੇਲ ਜਾਂ ਐਸਐਮਐਸ ਅਤੇ ਚੋਰੀ ਹੋਏ ਫੋਨ ਖਿਲਾਫ਼ ਪੁਲਿਸ ਵਿਚ ਦਰਜ ਸ਼ਿਕਾਇਤ ਦਾ ਪੱਤਰ ਜਮ੍ਹਾ ਕਰਾ ਸਕਦੇ ਹੋ। ਪ੍ਰਮਾਣ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੇਟੀਐਮ ਅਕਾਉਂਟ ਨੂੰ ਬਲਾਕ ਕਰ ਦਿੱਤਾ ਜਾਵੇਗਾ।

ਇੰਝ ਬਲਾਕ ਕਰੋ ਜੀਪੇਅ ਅਕਾਉਂਟ

ਗੂਗਲ ਪੇ ਯੂਜ਼ਰਜ਼ ਬਲਾਕ ਕਰਨ ਲਈ ਹੈਲਪਲਾਈਨ ਨੰਬਰ 18004190157 ’ਤੇ ਕਾਲ ਕਰੋ।

ਹੁਣ ਮਾਹਰ ਗੂਗਲ ਪੇਅ ਅਕਾਉਂਟ ਬੰਦ ਕਰਨ ਵਿਚ ਤੁਹਾਡੀ ਮਦਦ ਕਰੇਗਾ।

ਇਸ ਤੋਂ ਇਲਾਵਾ ਤੁਸੀਂ ਆਪਣੇ ਫੋਨ ਨੂੰ ਫੈਕਟਰੀ ਰੀਸੈਟ ਕਰ ਸਕਦੇ ਹੋ। ਅਜਿਹਾ ਕਰਨ ਨਾਲ ਗੂਗਲ ਅਕਾਉਂਟ ਤਕ ਡਿਲੀਟ ਹੋ ਜਾਵੇਗਾ ਅਤੇ ਕੋਈ ਵੀ ਤੁਹਾਡੇ ਅਕਾਉਂਟ ਨੂੰ ਅਸੈੱਸ ਨਹੀਂ ਕਰ ਸਕੇਗਾ।


Posted By: Tejinder Thind