ਜੇਐੱਨਐੱਨ, ਨਵੀਂ ਦਿੱਲੀ : ਮੌਜੂਦਾ ਸਮੇਂ ਡਿਜੀਟਲ ਫਰਾਡ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਸੂਰਤ 'ਚ ਸਾਨੂੰ ਬੇਹੱਦ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਅਸੀਂ ਸਾਰੇ ਕਈ ਵਾਰ ਅਜਿਹੀਆਂ ਗ਼ਲਤੀਆਂ ਕਰ ਦਿੰਦੇ ਹਾਂ ਜਿਸ ਨਾਲ ਸਾਡਾ ਡੇਟਾ ਜਾਂ ਪੈਸਾ ਚੋਰੀ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਹਾਲ ਹੀ 'ਚ ਕਈ ਅਜਿਹੇ ਹਾਲਾਤ ਦੇਖੇ ਗਏ ਹਨ ਜਿਨ੍ਹਾਂ ਵਿਚ ਯੂਜ਼ਰਜ਼ ਦਾ ਪੈਸਾ ਚੋਰੀ ਕੀਤਾ ਗਿਆ ਹੈ। ਕੀ ਤੁਸੀਂ ਜਾਣਦੈ ਹੋ ਕੇ ਅਜਿਹਾ ਕਦੋਂ ਹੁੰਦਾ ਹੈ? ਆਨਲਾਈਨ ਪੇਮੈਂਟ ਕਰਦੇ ਸਮੇਂ ਤੁਹਾਡੀ ਜਾਣਕਾਰੀ ਲੀਕ ਹੋਣਾ ਇਕ ਆਮ ਗੱਲ ਹੈ। ਡਿਜੀਟਲ ਪੇਮੈਂਟ ਕਾਰਨ ਫਰਾਡ ਦੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ। ਅਜਿਹੇ ਵਿਚ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਕਿਹੜੇ ਤਰੀਕਿਆਂ ਨਾਲ ਤੁਸੀਂ ਅਜਿਹੀਆਂ ਘਟਨਾਵਾਂ ਤੋਂ ਬੱਚ ਸਕਦੇ ਹੋ।

ਆਨਲਾਈਨ ਫਰਾਡ ਤੋਂ ਬਚਣ ਲਈ ਅਪਣਾਓ ਇਹ ਤਰੀਕੇ :

  1. ਹਮੇਸ਼ਾ ਧਿਆਨ ਰੱਖੋ ਕਿ ਆਪਣੇ ਬੈਂਕ ਦਾ ਪਿਨ ਜਾਂ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਜੇਕਰ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਫਰਜ਼ ਮੈਸੇਜ ਆਉਂਦਾ ਹੈ ਤਾਂ ਉਸ ਤੋਂ ਚੁਕੰਨੇ ਰਹੋ। ਫਰਜ਼ੀ ਮੈਸੇਜ ਨੂੰ ਨਜ਼ਰਅੰਦਾਜ਼ ਕਰੋ।
  2. ਕਈ ਵਾਰ ਅਜਿਹਾ ਹੁੰਦਾ ਹੈ ਕਿ ਹੈਕਰਜ਼ ਤੁਹਾਡੇ ਕੋਲ WhatsApp 'ਤੇ QR ਕੋਡ ਸ਼ੇਅਰ ਕਰਦੇ ਹਨ। ਇਸ ਤਰ੍ਹਾਂ ਮੈਸੇਜ 'ਚ ਕਿਹਾ ਜਾਂਦਾ ਹੈ ਕਿ ਇਸ ਨੂੰ ਸਕੈਨ ਕਰਨ ਨਾਲ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣਗੇ। ਅਜਿਹੇ ਵਿਚ QR ਕੋਡ 'ਤੇ ਕਾਰਡ ਨੰਬਰ, ਪਿਨ ਤੇ OTP ਕਦੀ ਸਾਂਝਾ ਨਾ ਕਰੋ।
  3. ਕਈ ਹੈਕਰਜ਼ ਤੁਹਾਡੀ ਸਿਮ ਦੀ ਵਰਤੋਂ ਕਰਦੇ ਹਨ। ਇਸ ਨਾਲ ਉਹ ਤੁਹਾਡੇ ਨੰਬਰ 'ਤੇ ਆਉਣ ਵਾਲੇ OTP ਨੂੰ ਐਕਸੈੱਸ ਕਰ ਸਕਦੇ ਹਨ। ਇਸ ਤਰ੍ਹਾਂ ਹੈਕਰਜ਼ ਤੁਹਾਨੂੰ ਕਸਟਮਰ ਕੇਅਰ ਐਗਜ਼ੀਕਿਊਟਿਵ ਬਣ ਕੇ ਕਾਲ ਕਰਦੇ ਹਨ ਤੇ ਤੁਹਾਡੇ ਕੋਲੋਂ ਸਿਮ ਨੂੰ ਐਕਟੀਵੇਟ ਕਰਨ ਲਈ ਸਿਮ ਕਾਰਡ ਦਾ ਨੰਬਰ ਪੁੱਛਦੇ ਹਨ। ਕਦੀ ਵੀ ਇਸ ਤਰ੍ਹਾਂ ਦੇ ਮੈਸੇਜਿਜ਼ ਜਾਂ ਕਾਲਜ਼ ਦਾ ਜਵਾਬ ਨਹੀਂ ਦੇਣਾ ਚਾਹੀਦਾ।
  4. ਕਈ ਵਾਰ ਫਰਾਡਟਰਜ਼ ਤੁਹਾਨੂੰ ਫਰਜ਼ੀ ਬੈਂਕ ਅਧਿਕਾਰੀ ਬਣ ਕੇ ਕਾਲ ਕਰਦੇ ਹਨ। ਇਸ ਬਹਾਨੇ ਉਹ ਤੁਹਾਡੇ ਬੈਂਕ ਅਕਾਊਂਟ ਦੀ ਡਿਟੇਲ ਮੰਗਦੇ ਹਨ। ਇਸ ਤਰ੍ਹਾਂ ਦੀਆਂ ਕਾਲਜ਼ ਨਜ਼ਰਅੰਦਾਜ਼ ਕਰੋ ਤੇ ਕੋਈ ਜਵਾਬ ਨਾ ਦਿਉ।

Posted By: Seema Anand