ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp 'ਚ ਯੂਜ਼ਰਜ਼ ਲਈ ਕਈ ਅਜਿਹੇ ਫੀਚਰ ਮੌਜੂਦ ਹਨ ਜੋ ਉਸ ਨੂੰ ਰੋਜ਼ਾਨਾ ਕਾਫ਼ੀ ਮਦਦ ਕਰਦੇ ਹਨ। ਅੱਜਕਲ੍ਹ ਜਦੋਂ ਵੀ ਅਸੀਂ ਕਿਸੇ ਨੂੰ ਕੁਝ ਭੇਜਦੇ ਹਾਂ ਉਸ ਨੂੰ ਕਹਿੰਦੇ ਹਾਂ ਕਿ ਮੈਂ WhatsApp ਕਰ ਦਿਆਂਗਾ। ਮੈਸੇਜ ਕਰਨਾ ਇਸ ਦਾ ਸਭ ਤੋਂ ਮੂਲ ਅਤੇ ਉਪਯੋਗੀ ਫੀਚਰ ਹੈ। ਇਸ ਤੋਂ ਇਲਾਵਾ ਤੁਸੀਂ ਵਾਇਸ ਅਤੇ ਵੀਡੀਓ ਕਾਲ ਵੀ ਕਰ ਸਕਦੇ ਹੋ। ਅਸੀਂ ਸਾਰੇ WhatsApp 'ਤੇ ਕਿਸੇ ਨਾ ਕਿਸੇ ਗਰੁੱਪ ਨਾਲ ਜੁੜੇ ਹੁੰਦੇ ਹਾਂ। ਜੇਕਰ ਤੁਸੀਂ ਕੋਈ ਗਰੁੱਪ ਬਣਾਉਂਦੇ ਹੋ ਤਾਂ ਉਸ ਵਿਚ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਐਡ ਕਰ ਸਕਦੇ ਹੋ ਜਿਹੜੇ ਤੁਹਾਡੀ ਕਾਂਟੈਕਟ ਲਿਸਟ 'ਚ ਪਹਿਲਾਂ ਹੀ ਐਡ ਹੁੰਦੇ ਹਨ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਗਰੁੱਪ ਨਾਲ ਜੋੜਨਾ ਚਾਹੁੰਦੇ ਹੋ ਜਿਸ ਦਾ ਨੰਬਰ ਤੁਹਾਡੇ ਕੋਲ ਨਹੀਂ ਹੈ ਤਾਂ ਪਹਿਲਾਂ ਤੁਹਾਨੂੰ ਉਸ ਦਾ ਨੰਬਰ ਸੇਵ ਕਰਨਾ ਪੈਂਦਾ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ। ਤੁਸੀਂ ਬਿਨਾਂ ਨੰਬਰ ਸੇਵ ਕੀਤੇ ਵੀ ਕਿਸੇ ਨੂੰ ਗਰੁੱਪ 'ਚ ਜੋੜ ਸਕਦੇ ਹੋ। ਇਸ ਦਾ ਤਰੀਕਾ ਅਸੀਂ ਤੁਹਾਨੂੰ ਇਸ ਪੋਸਟ 'ਚ ਦੱਸ ਰਹੇ ਹਾਂ।

WhatsApp ਇਨਵ੍ਹਾਈਟ ਲਿੰਕ ਕਰੇਗਾ ਤੁਹਾਡਾ ਕੰਮ ਆਸਾਨ :

1. WhatsApp ਓਪਨ ਕਰੋ। ਇਸ ਤੋਂ ਬਾਅਦ ਉਸ WhatsApp ਗਰੁੱਪ ਨੂੰ ਖੋਲ੍ਹੋ ਜਿਸ ਵਿਚ ਤੁਸੀਂ ਕਿਸੇ ਨਵੇਂ ਮੈਂਬਰ ਨੂੰ ਜੋੜਨਾ ਹੈ।

2. ਜਦੋਂ ਤੁਸੀਂ ਗਰੁੱਪ 'ਚ ਜਾਓਗੇ ਤਾਂ ਤੁਹਾਨੂੰ ਸੱਜੇ ਪਾਸੇ ਉੱਪਰ ਵੱਲ ਤਿੰਨ ਡਾਟਸ 'ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਗਰੁੱਪ ਇਨਫੋ 'ਤੇ ਟੈਪ ਕਰੋ।

3. ਹੁਣ ਤੁਹਾਨੂੰ ਇੱਥੇ Invite via Link ਆਪਸ਼ਨ ਮਿਲੇਗਾ। ਇਸ ਉੱਤੇ ਕਲਿੱਕ ਕਰੋ।

4. ਜਦੋਂ ਤੁਸੀਂ Invite Via Link 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਚਾਰ ਆਪਸ਼ਨ ਆਉਣਗੇ। ਇਸ ਵਿਚ Send Link via WhatsApp, CopyLink, Share Link ਅਤੇ Revoke Link ਦੇ ਬਦਲ ਸ਼ਾਮਲ ਹੋਣਗੇ।

5. ਤੁਸੀਂ ਆਪਣੇ ਮੁਤਾਬਿਕ ਬਦਲ ਚੁਣ ਸਕਦੇ ਹੋ। ਇੱਥੋਂ ਤਕ ਕਿ ਤੁਸੀਂ ਉਸ ਵਿਅਕਤੀ ਨੂੰ ਲਿੰਕ ਸ਼ੇਅਰ ਕਰ ਸਕੋਗੇ ਜਿਸ ਨੂੰ ਤੁਸੀਂ ਗਰੁੱਪ 'ਚ ਜੋੜਨਾ ਚਾਹੁੰਦੇ ਹੋ।

6. ਜਿਉਂ ਹੀ ਦੂਸਰਾ ਵਿਅਕਤੀ ਲਿੰਕ 'ਤੇ ਕਲਿੱਕ ਕਰੇਗਾ ਤਾਂ ਤੁਹਾਡੇ ਕੋਲ ਜੁਆਇਨ ਗਰੁੱਪ ਅਤੇ ਕੈਂਸਲ ਕਰਨ ਦਾ ਬਦਲ ਦਿਖਾਈ ਦੇਵੇਗਾ। ਜੁਆਇਨ ਗਰੁੱਪ 'ਤੇ ਕਲਿੱਕ ਕਰ ਕੇ ਵਿਅਕਤੀ ਗਰੁੱਪ 'ਚ ਜੁੜ ਜਾਵੇਗਾ।

Posted By: Seema Anand