ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ WhatsApp 'ਤੇ ਹੈਕਿੰਗ ਦਾ ਖ਼ਤਰਾ ਵਧਣ ਲੱਗਾ ਹੈ। ਅਜਿਹੇ ਵਿਚ ਯੂਜ਼ਰਜ਼ ਨੂੰ ਸਿਕਊਰਟੀ ਤੇ ਪ੍ਰਾਇਵੇਸੀ ਸਬੰਧੀ ਜ਼ਿਆਦਾ ਚੁਕੰਨੇ ਰਹਿਣ ਦੀ ਜ਼ਰੂਰਤ ਹੈ। ਹਾਲਾਂਕਿ, ਕੰਪਨੀ ਇਸ ਕੋਸ਼ਿਸ਼ 'ਚ ਹੈ ਕਿ ਯੂਜ਼ਰਜ਼ ਦੇ ਅਕਾਊਂਟ ਨੂੰ ਹੈਕਰਜ਼ ਤੋਂ ਸੁਰੱਖਿਅਤ ਰੱਖ ਸਕੀਏ। ਕੁਝ ਸਮੇਂ ਤੋਂ Pegasus ਸਪਾਈਵੇਅਰ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨਾਲ ਯੂਜ਼ਰਜ਼ ਦੇ ਅਕਾਊਂਟ ਨੂੰ ਸੁਰੱਖਿਅਤ ਰੱਖਣਾ ਜ਼ਰੂਰ ਹੋ ਗਿਆ ਹੈ। ਇਹੀ ਨਹੀਂ, ਕੁਝ ਸਮਾਂ ਪਹਿਲਾਂ Amazon ਦੇ ਮਾਲਕ Jeff Bezos ਦੇ ਫੋਨ ਨੂੰ ਵੀ ਹੈਕ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ।

WhatsApp ਨੂੰ ਸੁਰੱਖਿਅਤ ਰੱਖਣ ਲਈ ਅਪਣਾਓ ਇਹ ਸਟੈੱਪ : ਤੁਸੀਂ WhatsApp ਦੇ ਟੂ-ਸਟੈੱਪ ਵੈਰੀਫਿਕੇਸ਼ਨ ਬਾਰੇ ਸੁਣਿਆ ਹੋਵੇਗਾ। ਇਸ ਨੂੰ ਐਕਟੀਵੇਟ ਕਰ ਕੇ ਤੁਸੀਂ ਆਪਣਾ ਅਕਾਊਂਟ ਸੁਰੱਖਿਅਤ ਰੱਖ ਸਕਦੇ ਹੋ। ਅਜਿਹੇ ਵਿਚ ਜਦੋਂ ਵੀ ਤੁਸੀਂ ਆਪਣੇ ਅਕਾਊਂਟ ਨੂੰ ਲੌਗਇਨ ਕਰੋਗੇ ਜਾਂ ਅਕਾਊਂਟ ਕਿਸੇ ਦੂਸਰੇ ਫੋਨ 'ਤੇ ਚਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਹ 6 ਅੰਕ ਦਾ ਪਾਸਕੋਡ ਭਰਨਾ ਪਵੇਗਾ।

ਇਸ ਤਰ੍ਹਾਂ ਟੂ-ਸਟੈੱਪ ਵੈਰੀਫਿਕੇਸ਼ਨ ਕਰੋ ਐਕਟੀਵੇਟ :

  • ਇਸ ਦੇ ਲਈ ਤੁਹਾਨੂੰ WhatsApp ਸੈਟਿੰਗਜ਼ 'ਚ ਜਾਣਾ ਪਵੇਗਾ।
  • ਇਸ ਤੋਂ ਬਾਅਦ ਅਕਾਊਂਟ ਸੈਕਸ਼ਨ 'ਚ ਜਾ ਕੇ ਟੂ-ਸਟੈੱਪ ਵੈਰੀਫਿਕੇਸ਼ਨ ਦੀ ਅਪਾਸ਼ਨ 'ਤੇ ਟੈਪ ਕਰਨਾ ਪਵੇਗਾ।
  • ਇਸ ਦੇ ਲਈ ਤੁਹਾਨੂੰ WhatsApp ਸੈਟਿੰਗਜ਼ 'ਚ ਜਾਣਾ ਪਵੇਗਾ।
  • ਇਸ ਤੋਂ ਬਾਅਦ ਅਕਾਊਂਟ ਸੈਕਸ਼ਨ 'ਚ ਜਾ ਕੇ ਟੂ-ਸਟੈੱਪ ਵੈਰੀਫਿਕੇਸ਼ਨ ਦੀ ਓਪਸ਼ਨ 'ਤੇ ਟੈਪ ਕਰਨਾ ਪਵੇਗਾ।
  • ਹੁਣ ਤੁਹਾਨੂੰ 6 ਅੰਕਾਂ ਦਾ PIN ਐਂਟਰ ਕਰਨਾ ਪਵੇਗਾ।
  • ਇਸ ਨੂੰ ਕਨਫਰਮ ਕਰਨ ਤੋਂ ਬਾਅਦ ਤੁਹਾਨੂੰ ਆਪਣਾ ਈ-ਮੇਲ ਐਡਰੈੱਸ ਐਂਟਰ ਕਰਨਾ ਪਵੇਗਾ।

ਧਿਆਨ ਰੱਖਣ ਵਾਲੀਆਂ ਗੱਲਾਂ : ਧਿਆਨ ਰਹੇ ਕਿ ਈ-ਮੇਲ ਐਡਰੈੱਸ ਨੂੰ ਇਕਦਮ ਠੀਕ ਪਾਓ ਕਿਉਂਕਿ ਜੇਕਰ ਤੁਸੀਂ ਆਪਣਾ ਪਿਨ ਭੁੱਲ ਜਾਂਦੇ ਹੋ ਤਾਂ ਤੁਹਾਡੇ WhatsApp 'ਤੇ ਹੀ ਵੈਰੀਫਿਕੇਸ਼ਨ ਭੇਜੀ ਜਾਵੇਗੀ। ਅਜਿਹੇ ਵਿਚ ਜੇਕਰ ਤੁਸੀਂ ਗ਼ਲਤ ਈ-ਮੇਲ ਐਂਟਰ ਕਰਦੇ ਹੋ ਤਾਂ ਪਿਨ ਭੁੱਲਣ 'ਤੇ ਤੁਸੀਂ ਆਪਣੇ ਅਕਾਊਂਟ ਨੂੰ ਰੀਸੈੱਟ ਨਹੀਂ ਕਰ ਸਕੋਗੇ।

ਫਿੰਗਰਪ੍ਰਿੰਟ ਲੌਕ ਵੀ ਕਰੇਗਾ ਮਦਦ : WhatsApp ਨੇ ਪਿਛਲੇ ਸਾਲ ਫਿੰਗਰਪ੍ਰਿੰਟ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਜ਼ਰੀਏ ਤੁਸੀਂ ਆਪਣੇ WhatsApp ਅਕਾਊਂਟ 'ਚ ਫਿੰਗਰਪ੍ਰਿੰਟ ਲਗਾ ਸਕਣਗੇ। ਇਸ ਨੂੰ ਇਨੇਬਲ ਕਰਨ ਲਈ ਤੁਹਾਨੂੰ ਸੈਟਿੰਗਜ਼ 'ਚ ਦਿੱਤੀ ਗਈ ਆਪਸ਼ਨ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਪ੍ਰਾਇਵੇਸੀ 'ਤੇ ਟੈਪ ਕਰੋ। ਇੱਥੇ ਤੁਹਾਨੂੰ ਫਿੰਗਰਪ੍ਰਿੰਟ ਲੌਕ ਦਾ ਬਦਲ ਮਿਲੇਗਾ। ਇਸ ਨੂੰ ਤੁਸੀਂ ਆਨ ਕਰ ਦਿਉ। ਇਸ ਤੋਂ ਬਾਅਦ ਤੁਹਾਡੇ WhatsApp 'ਤੇ ਫਿੰਗਰਪ੍ਰਿੰਟ ਲੌਕ ਲੱਗ ਜਾਵੇਗਾ।

Posted By: Seema Anand