ਲੰਡਨ : ਸਮਾਰਟਫੋਨ ਯੂਜ਼ਰਜ਼ ਅਕਸਰ ਵੱਖ-ਵੱਖ ਐਪਸ ਤੇ ਸੇਵਾਵਾਂ ਲਈ ਦਿੱਤੀ ਜਾਣ ਵਾਲੀ ਇਜਾਜ਼ਤ ਦੇ ਪ੍ਰਾਈਵੇਸੀ ਨਿਯਮਾਂ ਤੋਂ ਅਣਜਾਣ ਹੁੰਦੇ ਹਨ। ਪਰ ਇਕ ਨਵੇਂ ਅਧਿਐਨ ਨੇ ਖੋਜੀਆਂ ਨੂੰ ਇਹ ਪਤਾ ਲਗਾਉਣ 'ਚ ਮਦਦ ਕੀਤੀ ਹੈ ਕਿ ਐਪ ਕਿਸ ਤਰ੍ਹਾਂ ਦੀ ਨਿੱਜੀ ਜਾਣਕਾਰੀ ਨੂੰ ਲੋਕੇਸ਼ਨ 'ਤੇ ਨਜ਼ਰ ਰੱਖਣ ਲਈ ਸਾਂਝੀ ਕਰਦੇ ਹਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ ਜਿਸ ਵਿਚ ਨਿੱਜੀ ਡਾਟਾ ਸਾਂਝੀ ਕਰਦੇ ਲੋਕੇਸ਼ਨ ਟ੍ਰੈਕਿੰਗ ਡਾਟਾ ਦੀ ਰੇਂਜ ਦਾ ਜ਼ਿਕਰ ਕੀਤਾ ਹੈ।

ਇਹ ਅਧਿਐਨ ਯੂਨੀਵਰਸਿਟੀ ਆਫ ਬੋਲੋਗਨਾ, ਇਟਲੀ ਤੇ ਯੂਨੀਵਰਸਿਟੀ ਕਾਲਜ ਆਫ ਲੰਡਨ ਦੇ ਦੋ ਵਿਗਿਆਨੀਆਂ ਨੇ ਕੀਤਾ ਹੈ। ਇਹ ਅਧਿਐਨ ਦਰਸਾਉਂਦਾ ਹੈ ਕਿ ਕਿਵੇਂ ਨਿੱਜੀ ਜਾਣਕਾਰੀ ਇਕੱਤਰ ਕਰ ਕੇ ਉਸ ਨੂੰ ਸਾਂਝਾ ਕਰਨਾ ਯੂਜ਼ਰਜ਼ ਦੀ ਨਿੱਜਤਾ ਦੀ ਉਲੰਘਣਾ ਹੈ। ਖੋਜੀਆਂ ਨੇ ਇਕ ਮੋਬਾਈਸ ਐਪਲੀਕੇਸ਼ਨ Tracking Advisor ਵਿਕਸਤ ਕੀਤਾ ਹੈ ਜਿਹੜਾ ਲਗਾਤਾਰ ਯੂਜ਼ਰਜ਼ ਦੀ ਲੋਕੇਸ਼ਨ ਬਾਰੇ ਜਾਣਕਾਰੀ ਇਕੱਤਰ ਕਰਦਾ ਰਹਿੰਦਾ ਹੈ।

ਯੂਨੀਵਰਸਿਟੀ ਆਫ ਬੋਲੋਗ੍ਰਾ ਦੇ ਮਿਰਕੋ ਮੁਸੋਲਸੀ ਨੇ ਕਿਹਾ, 'ਯੂਜ਼ਰਜ਼ ਉਨ੍ਹਾਂ ਕੁਝ ਪਰਮਿਸ਼ਨਜ਼ ਤੋਂ ਅਣਜਾਣ ਹੁੰਦੇ ਹਨ ਜਿਨ੍ਹਾਂ ਨੂੰ ਉਹ ਐਪਸ ਤੇ ਸੇਵਾਵਾਂ ਲਈ ਮਨਜ਼ੂਰੀ ਦਿੰਦੇ ਹਨ। ਖਾਸ ਤੌਰ 'ਤੇ ਉਦੋਂ ਜਦੋਂ ਲੋਕੇਸ਼ਨ ਟ੍ਰੈਕਿੰਗ ਦੀ ਗੱਲ ਆਉਂਦੀ ਹੈ।

ਇਹ ਸਭ ਮਸ਼ੀਨ ਲਰਨਿੰਗ ਤਕਨੀਕਾਂ ਦੀ ਮਦਦ ਨਾਲ ਹੁੰਦਾ ਹੈ। ਇਹ ਡਾਟਾ ਪ੍ਰੋਵਾਈਡਰ ਸੰਵੇਦਸ਼ਨਸ਼ੀਲ ਜਾਣਕਾਰੀ ਜਿਵੇਂ ਕਿ ਜਗ੍ਹਾ, ਜਿੱਥੇ ਯੂਜ਼ਰ ਰਹਿੰਦਾ ਹੈ, ਉਸ ਦੀਆਂ ਆਦਤਾਂ, ਰੁਚੀ, ਜਨਸੰਖਿਅਕ ਤੇ ਉਸ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ।

Posted By: Seema Anand