ਨਵੀਂ ਦਿੱਲੀ : Honor Vision ਤੇ Vision Pro Smart TV ਨੂੰ ਇਸ ਸਾਲ ਅਗਸਤ 'ਚ ਚੀਨੀ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ। ਜਿਸ ਦੇ ਬਾਅਦ ਹੁਣ ਕੰਪਨੀ ਇਸ ਨੂੰ ਭਾਰਤ 'ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਮੀਡੀਆ ਇਨਵਾਈਟ 'ਚ ਲਾਂਚ ਹੋਣ ਵਾਲੇ ਪ੍ਰੋਡਕਟਾਂ ਦਾ ਖੁਲਾਸਾ ਨਹੀਂ ਕੀਤਾ ਪਰ Vision ਬ੍ਰਾਂਡਿੰਗ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ Vision ਤੇ Vision Pro Smart TV ਹੋ ਸਕਦੇ ਹਨ। HarmonyOS 'ਤੇ ਅਧਾਰਿਤ ਸਮਾਰਟ ਟੀਵੀ 'ਚ ਪਾਪ-ਅੱਪ ਕੈਮਰਾ ਦਿੱਤਾ ਗਿਆ ਹੈ।

Honor Vision ਤੇ Honor Vision Pro ਦੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਹ ਕੰਪਨੀ ਦਾ ਪਹਿਲਾਂ ਪ੍ਰੋਡਕਟ ਹੈ ਜਿਸ ਨੂੰ HarmonyOS 'ਤੇ ਪੇਸ਼ ਕੀਤਾ ਗਿਆ ਹੈ। ਦੋਵੇਂ ਡਿਵਾਈਸਾਂ 'ਚ ਸਿਰਫ਼ ਪਾਪ-ਅੱਪ ਕੈਮਰਾ, 6 far-field ਮਾਈਕ੍ਰੋਫੋਨ, ਦੋ 10W ਸਪੀਕਰਾਂ 'ਚ ਅੰਤਰ ਹੈ। ਇਸ ਦੇ ਇਲਾਵਾ ਸਾਰੇ ਫ਼ੀਚਰਜ਼ ਇਕੋ ਜਿਹੇ ਹੀ ਹਨ।

ਦੋਵੇਂ smart TVs 'ਚ 3840×2160 ਪਿਕਸਲ ਦੀ ਸਕ੍ਰੀਨ ਦੇ ਨਾਲ 55 ਇੰਚ ਦੀ 4K ਡਿਸਪਲੇਅ ਦਿੱਤੀ ਗਈ ਹੈ। ਸਕ੍ਰੀਨ ਦਾ ਆਸਪੈਕਟ ਰੇਸ਼ਓ 16:9 ਤੇ 60Hz refresh rate ਹੈ। ਦੋਵੇਂ ਹੀ ਡਿਵਾਈਸਾਂ 'ਚ Honghu 818 quad-core ਪ੍ਰੋਸੈਸਰ 'ਤੇ ਕੰਮ ਕਰਦੇ ਹਨ ਤੇ ਇਨ੍ਹਾਂ 'ਚ Mali-G51 GPU ਦਿੱਤਾ ਗਿਆ ਹੈ।

Posted By: Sarabjeet Kaur