ਨਵੀਂ ਦਿੱਲੀ : ਹਾਂਡਾ ਟੂ-ਵ੍ਹੀਲਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਸ ਦਾ ਯੂਥ ਫੁੱਲ ਮੋਟੋ ਸਕੂਲ 'ਡਿਓ' ਇਕ ਨਵੀਂ ਇਤਿਹਾਸਕ ਉਪਲਬਧੀ ਨੂੰ ਪਾਰ ਕਰ ਗਿਆ ਹੈ। 2002 'ਚ ਲਾਂਚ ਮਗਰੋਂ ਹੁਣ ਤਕ ਹਾਂਡਾ ਡਿਓ ਦੇ ਗਾਹਕਾਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ ਹੈ। ਕੰਪਨੀ ਮੁਤਾਬਕ ਇਸ ਦੀ ਵਿਕਰੀ ਦਾ ਅੰਕੜਾ 15 ਲੱਖ ਤਕ 14 ਸਾਲ 'ਚ ਪੁੱਜਾ ਪਰ ਬਾਅਦ ਦੇ 15 ਲੱਖ ਯੂਨਿਟਸ ਦੀ ਵਿਕਰੀ 'ਚ ਸਿਰਫ ਤਿੰਨ ਦਾ ਸਮਾਂ ਲੱਗਾ। ਇਸ ਉਪਲਬਧੀ 'ਤੇ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੇਲਜ਼ ਐਂਡ ਮਾਰਕੀਟਿੰਗ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ 17 ਸਾਲ ਦੀ ਵਿਰਾਸਤ ਨਾਲ ਡਿਓ ਹਮੇਸ਼ਾ ਵਾਂਗ ਨੌਜਵਾਨਾਂ 'ਚ ਆਪਣੇ ਪ੍ਰਤੀ ਖਿੱਚ ਬਣਾਏ ਹੋਏ ਹਨ।