Honda City ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਹੌਂਡਾ ਸਿਟੀ ਇਕ ਹਰਮਨਪਿਆਰੀ ਸੇਡਾਨ ਕਾਰ ਹੈ, ਜਿਸ ਨਾਲ ਗਾਹਕਾਂ ਦਾ ਇਕ ਵੱਡਾ ਵਰਗ ਪਸੰਦ ਕਰਦਾ ਹੈ। ਕਰੀਬ 20 ਸਾਲਾ ਤੋਂ ਇਸ ਕਾਰ ਨੂੰ ਭਾਰਤ 'ਚ ਬਹੁਤ ਖ਼ਰੀਦਿਆ ਜਾ ਰਿਹਾ ਹੈ। ਪਰ ਇਹ ਕਾਰ ਅਜੇ ਸਿਰਫ਼ ਸੇਡਾਨ ਸੈਗਮੈਂਟ 'ਚ ਉਪਲਬਧ ਹੈ। ਜਿਸ ਨੂੰ ਅੱਜ ਕੰਪਨੀ ਨੇ ਹੈਚਬੈਕ ਸੈਗਮੈਂਟ 'ਚ ਲਾਂਚ ਕਰ ਦਿੱਤਾ ਹੈ। ਪਰ ਧਿਆਨ ਦਿਓ ਇਸ ਕਾਰ ਨੂੰ ਭਾਰਤ 'ਚ ਨਹੀਂ ਥਾਈਲੈਂਡ 'ਚ ਉਤਾਰਿਆ ਗਿਆ ਹੈ, ਉਮੀਦ ਹੈ ਕਿ ਹੌਂਡਾ ਸਿਟੀ ਹੈਚਬੈਕ ਨੂੰ ਭਾਰਤ 'ਚ ਵੀ ਕੰਪਨੀ ਪੇਸ਼ ਕਰ ਸਕਦੀ ਹੈ।

ਡਿਜ਼ਾਈਨ ਤੇ ਵੇਰੀਐਂਟ

ਆਲ ਨਿਊ ਸਿਟੀ ਹੈਚਬੈਕ ਨੂੰ ਤਿੰਨ ਵੇਰੀਐਂਟ S+, SV ਤੇ RS 'ਚ ਪੇਸ਼ ਕੀਤਾ ਜਾਵੇਗਾ। ਜੋ ਦੇਖਣ 'ਚ ਸਿਟੀ ਸੇਡਾਨ ਦਾ ਹੀ ਰੂਪ ਲਗਦੀ ਹੈ। ਹਾਲਾਂਕਿ ਇਸ 'ਚ ਵੱਡਾ ਗ੍ਰੀਨਹਾਊਸ ਏਰੀਆ, ਜ਼ਿਆਦਾ ਸਪੋਰਟੀ ਰੀਅਰ ਬੰਪਰ ਤੇ ਦੁਬਾਰਾ ਤੋਂ ਡਿਜ਼ਾਈਨ ਕੀਤੇ ਗਏ ਟੇਲ ਦੇ ਨਾਲ ਇੰਫੋਟੇਨਮੈਂਟ ਸਿਸਟਮ, ਐਂਡ੍ਰਾਈਡ ਆਟੋ ਤੇ ਐਪਲ ਕਾਰਪਲੇਅ ਨਾਲ ਲੈਸ 8 ਇੰਚ ਦੀ ਟਚ ਸਕ੍ਰੀਨ ਦਿੱਤੀ ਗਈ ਹੈ।

ਇੰਜਣ ਤੇ ਫੀਚਰ

ਹੌਂਡਾ ਸਿਟੀ ਹੈਚਬੈਕ 'ਚ ਸੁਰੱਖਿਆ ਦੇ ਮਾਧਿਅਮ ਨਾਲ 6 ਏਅਰਬੈਗ, ਸਪੀਡ ਸੈਂਸਿੰਗ ਆਟੋ ਡੋਰ ਲਾਕ, ਐਮਰਜੈਂਸੀ ਅਲਾਰਮ ਸਿਸਟਮ, ਕਾਨੀਰਿੰਗ ਵ੍ਹੀਕਲ ਸਟੇਬਿਲੀਟੀ ਅਸਿਸਟ ਦੇ ਨਾਲ ਬੈਲੇਂਸ ਕੰਟਰੋਲ ਸਿਸਟਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਕਾਰ ਦੇ ਥਾਈਲੈਂਡ-ਸਪੇਕ ਮਾਡਲ 'ਚ 1.0 ਲੀਟਰ ... ਟਰਬਚਾਈਜ਼ ਇੰਜਣ ਦਿੱਤਾ ਗਿਆ ਹੈ, ਜੋ 120 ਬੀਐੱਚਪੀ ਦੀ ਪਾਵਰ ਤੇ 173 ਐੱਨਐੱਮ ਦੇ ਪੀਕ ਟਾਰਕ ਨੂੰ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ ਹੌਂਡਾ 6 ਸਪੀਡ ਮੈਨੂਅਲ ਰੀਅਰਬਾਕਸ ਤੇ ਸੀਵੀਟੀ ਆਪਸ਼ਨ ਦਿੱਤੀ ਹੈ।

ਭਾਰਤ 'ਚ ਮੌਜੂਦ Honda City ਸੇਡਾਨ

ਦੱਸ ਦਈਏ ਕਿ ਪੰਜਵੀਂ ਪੀੜ੍ਹੀ ਦੀ ਸਿਟੀ ਸੇਡਾਨ ਭਾਰਤ 'ਚ ਵਿਕਰੀ ਚਾਰਟ 'ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਬੀਤੇ ਕਈ ਮਹੀਨਿਆਂ 'ਚ ਇਹ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੀ-ਸੈਗਮੈਂਟ ਕਾਰ ਦੇ ਰੂਪ 'ਚ ਉਭਰੀ ਹੈ। ਇਹ ਕਾਰ ਦੋ ਵੇਰੀਐਂਟ 'ਚ ਭਾਰਤ 'ਚ ਵੇਚੀ ਜਾਂਦੀ ਹੈ, ਜਿਸ ਦੀ ਕੀਮਤ 9.30 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੈਅ ਕੀਤੀ ਗਈ ਹੈ।

Posted By: Sarabjeet Kaur