ਨਵੀਂ ਦਿੱਲੀ - ਅਕਤੂਬਰ 2020 ਨਾਲ ਭਾਰਤ 'ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨੂੰ ਦੇਖਦਿਆਂ Honda Cars India ਨੇ The Great Honda Fest Oct 2020 ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਗਾਹਕ ਕਾਰਾਂ ਦੀ ਖ਼ਰੀਦ 'ਤੇ ਬੰਪਰ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਇਹ ਡਿਸਕਾਊਂਟ ਕੰਪਨੀ ਦੀਆਂ ਮਸ਼ਹੂਰ ਕਾਰਾਂ 'ਤੇ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਵੀ ਤਿਉਹਾਰੀ ਸੀਜ਼ਨ 'ਚ ਹਾਂਡਾ ਦੀ ਕੋਈ ਕਾਰ ਖ਼ਰੀਦਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਖ਼ਬਰ ਪੜ੍ਹ ਲਵੋ ਕਿ ਕਿਹੜੀ ਕਾਰ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

Honda Amaze

ਇਸ ਕਾਰ ਦੇ ਪੈਟਰੋਲ ਮਾਡਲ 'ਤੇ ਕੰਪਨੀ ਪੂਰੇ 47,000 ਰੁਪਏ ਦਾ ਡਿਸਕਾਊਂਟ ਆਫ਼ਰ ਦੇ ਰਹੀ ਹੈ। ਡਿਸਕਾਊਂਟ 'ਚ 12,000 ਰੁਪਏ ਐਕਸਟੈਂਡ ਵਾਰੰਟੀ, 20,000 ਰੁਪਏ ਦਾ ਕੈਸ਼ ਡਿਸਕਾਊਂਟ, 15000 ਰੁਪਏ ਦਾ ਵਾਧੂ ਡਿਸਕਾਊਂਟ ਕਾਰ ਐਕਸਚੇਂਜ 'ਤੇ ਦਿੱਤਾ ਜਾ ਰਿਹਾ ਹੈ। ਉਥੇ ਡੀਜ਼ਲ ਵੈਰੀਏਂਟ 'ਤੇ ਕੰਪਨੀ 12,000 ਰੁਪਏ ਦੀ ਐਕਸਟੈਂਡ ਵਾਰੰਟੀ, 10,000 ਰੁਪਏ ਦਾ ਕੈਸ਼ ਡਿਸਕਾਊਂਟ, 15,000 ਰੁਪਏ ਦਾ ਵਾਧੂ ਡਿਸਕਾਊਂਟ ਕਾਰ ਐਕਸਚੇਂਜ 'ਤੇ ਦਿੱਤਾ ਜਾ ਰਿਹਾ ਹੈ।

Honda WR-V

ਇਸ ਕਾਰ ਦੇ ਸਾਰੇ ਮਾਡਲਾਂ 'ਤੇ ਕੰਪਨੀ 40,000 ਰੁਪਏ ਦਾ ਡਿਸਕਾਊਂਟ ਆਫ਼ਰ ਦੇ ਰਹੀ ਹੈ, ਜਿਸ 'ਚ ਸਾਰੇ ਮਾਡਲਾਂ 'ਤੇ 25,000 ਰੁਪਏ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

Honda Jazz

ਇਸ ਕਾਰ ਦੇ ਸਾਰੇ ਪੈਟਰੋਲ ਮਾਡਲਾਂ 'ਤੇ ਕੰਪਨੀ 40,000 ਰੁਪਏ ਦਾ ਡਿਸਕਾਊਂਟ ਆਫ਼ਰ ਦੇ ਰਹੀ ਹੈ, ਜਿਸ 'ਚ ਸਾਰੇ ਮਾਡਲਾਂ 'ਤੇ 25,000 ਰੁਪਏ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

Honda Civic

ਇਸ ਪ੍ਰੀਮੀਅਮ ਸਿਡਾਨ ਦੇ ਪੈਟਰੋਲ ਮਾਡਲ 'ਤੇ ਕੰਪਨੀ 1,00,000 ਰੁਪਏ ਦਾ ਕੈਸ਼ ਡਿਸਕਾਊਂਟ ਤੇ ਡੀਜ਼ਲ ਮਾਡਲ 'ਤੇ 2,50,000 ਰੁਪਏ ਦਾ ਕੈਸ਼ ਡਿਸਕਾਊਂਟ ਆਫ਼ਰ ਦੇ ਰਹੀ ਹੈ।

Posted By: Harjinder Sodhi