ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਮੰਨੀ-ਪ੍ਰਮੰਨੀ ਆਟੋਮੋਬਾਈਲ ਕੰਪਨੀ Honda ਨੇ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਕੂਟਰ Activa 6G ਬੁੱਧਵਾਰ ਨੂੰ ਲਾਂਚ ਕਰ ਦਿੱਤਾ ਹੈ। ਇਹ ਸਕੂਟਰ ਹੌਂਡਾ ਐਕਟਿਵਾ ਦਾ 6 ਜਨਰੇਸ਼ਨ ਮਾਡਲ ਹੈ ਜੋ ਕਿ ਸਟੈਂਡਰਡ ਤੇ ਡੀਲਰਜ਼ ਦੋ ਵੇਰੀਐਂਟ 'ਚ ਉਪਲਬਧ ਹੈ। ਫ਼ਿਲਹਾਲ ਕੰਪਨੀ ਨੇ ਇਸ ਸਕੂਟਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਜਨਵਰੀ ਦੇ ਅਖੀਰ ਜਾਂ ਫਰਵਰੀ ਦੀ ਸ਼ੁਰੂਆਤ 'ਚ ਡਿਲੀਵਰੀ ਸ਼ੁਰੂ ਹੋ ਜਾਵੇਗੀ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਸਕੂਟਰ ਦੇ ਫ਼ੀਚਰਜ਼ ਤੇ ਸਪੈਸੀਫਿਕੇਸ਼ਨਜ਼ ਕਿਸ ਤਰ੍ਹਾਂ ਦੇ ਹਨ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Activa 6G 'ਚ BS-6 109cc ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 8000 Rpm 'ਤੇ 7.68 Bhp ਦੀ ਪਾਵਰ ਤੇ 5250 Rpm 'ਤੇ 8.79 Nm ਦਾ ਟਾਰਕ ਜਨਰੇਟ ਕਰਦਾ ਹੈ। ਹੁਣ ਇਹ ਸਕੂਟਰ 10 ਫ਼ੀਸਦੀ ਜ਼ਿਆਦਾ ਮਾਇਲੇਜ ਦੇ ਸਕਦਾ ਹੈ।

ਲੁੱਕ ਤੇ ਡਿਜ਼ਾਈਨ

ਲੁੱਕ ਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ Honda Activa 6G ਨਵਾਂ ਫ੍ਰੰਟ ਏਪ੍ਰਨ, ਰਿਵਾਇਜਡ ਐੱਲਈਡੀ ਹੈਡਲੈਮਪ ਦਿੱਤਾ ਗਿਆ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ Honda Activa 6G 6 ਰੰਗਾਂ ਦੇ ਬਦਲਾਅ 'ਚ ਆਵੇਗਾ। ਫ਼ੀਚਰਜ਼ ਦੀ ਗੱਲ ਕੀਤੀ ਜਾਵੇ ਤਾਂ Honda Activa 6G 'ਚ ਸੇਮੀ-ਡਿਜੀਟਲ ਇੰਸਟੂਮੈਂਟ ਕੰਸੋਲ, ਰਿਮੋਟ ਹੈਚ ਓਪਨਿੰਗ, ਮਲਟੀ ਫੰਕਸ਼ਨ-ਕੀ, ਸਾਇਲੇਂਟ ਸਟਾਰਟ ACG ਮੋਟਰ ਵਰਗੇ ਫ਼ੀਚਰ ਦਿੱਤੇ ਗਏ ਹਨ।

ਕੀਮਤ

Activa 6G ਦੀ ਸ਼ੁਰੂਆਤੀ ਐਕਸ ਸ਼ੋਅ ਕੀਮਤ 63,912 ਰੁਪਏ ਹੈ। ਇਸ ਸਕੂਟਰ ਦੀ ਕੀਮਤ ਹੌਂਡਾ ਐਕਟਿਵਾ 5 ਜੀ ਦੇ ਮੁਕਾਬਲੇ ਥੋੜੀ ਜ਼ਿਆਦਾ ਤੇ ਇਸ ਦਾ ਇੰਜਣ ਵੀ ਵੱਖ ਪਾਵਰ ਤੋਂ ਲੈਸ ਹੈ।

Posted By: Sarabjeet Kaur