ਟੈਕ ਡੈਸਕ, ਨਵੀਂ ਦਿੱਲੀ : ਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਈਕ ਨੂੰ ਹਮੇਸ਼ਾ ਲਈ ਬੰਦ ਕਰ ਰਹੇ ਹਨ। ਇਸ ਦੀ ਬਜਾਏ ਕੰਪਨੀ ਜਲਦ ਹੀ ਕੁਝ ਨਵੇਂ ਪ੍ਰੋਡਕਟ ਬਾਜ਼ਾਰ ਵਿਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਉਥੇ ਹੁਣ ਹਾਈਕ ਮੈਸੇਜਿੰਗ ਐਪ ਨੂੰ ਅਧਿਕਾਰਿਤ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਗੂਗਲ ਪਲੇਅ ਸਟੋਰ Google Play Store ਜਾਂ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ ਅਤੇ ਯੂਜ਼ਰਜ਼ ਹੁਣ ਇਸ ਨੂੰ ਡਾਊੁਨਲੋਡ ਨਹੀਂ ਕਰ ਸਕਣਗੇ ਪਰ ਉਨ੍ਹਾਂ ਦਾ ਡਾਟਾ ਐਪ ਵਿਚ ਡਾਊਨਲੋਡ ਲਈ ਮੌਜੂਦ ਰਹੇਗਾ।

HIKE ਦੇ ਸੀਈਓ ਨੇ ਪ੍ਰਗਟਾਇਆ ਦੁੱਖ

ਹਾਈਕ ਦੇ ਸੀਈਓ ਕਵਿਨ ਭਾਰਤੀ ਮਿੱਤਲ ਨੇ ਟਵਿੱਟਰ ’ਤੇ ਇਕ ਪੋਸਟ ਜ਼ਰੀਏ ਹਾਈਕ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹੁਣ ਸਾਡੇ ਲਈ ਹਾਈਕ ਨੂੰ ਵਿਦਾਈ ਦੇਣ ਦਾ ਸਮਾਂ ਆ ਗਿਆ ਹੈ। ਤੁਹਾਡੇ ਪਿਆਰ, ਵਿਸ਼ਵਾਸ ਅਤੇ ਸਮਰਥਨ ਲਈ ਧੰਨਵਾਦ। ਇਸ ਦੇ ਨਾਲ ਹੀ ਕੰਪਨੀ ਨੇ ਯੂਜ਼ਰਜ਼ ਨੂੰ ਇਹ ਵੀ ਕਿਹਾ ਕਿ ਉਸ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਸਾਨੂੰ ਸੰਪਰਕ ਕਰ ਸਕਦੇ ਹਨ।

Signal ਅਤੇ Telegram ਹੋ ਰਿਹਾ ਹਰਮਨਪਿਆਰਾ

ਵ੍ਹਟਸਐਪ ਦੀ ਪ੍ਰਾਇਵੇਸੀ ਪਾਲਿਸੀ ’ਤੇ ਚੱਲ ਰਹੇ ਵਿਵਾਦ ਦੌਰਾਨ ਯੂਜ਼ਰਜ਼ ਹੁਣ ਸਿਗਨਲ ਅਤੇ ਟੈਲੀਗ੍ਰਾਮ ਐਪ ਵੱਲ ਆਪਣਾ ਰੁਖ਼ ਕਰ ਰਹੇ ਹਨ। ਇਨ੍ਹਾਂ ਐਪਸ ਵਿਚ ਦੇਸੀ ਐਪ ਹਾਈਕ ਲਈ ਆਪਣੀ ਥਾਂ ਬਣਾਈ ਰੱਖਣਾ ਮੁਸ਼ਕਲ ਹੈ।

ਮਿੱਤਲ ਨੇ ਇਹ ਵੀ ਕਿਹਾ ਕਿ ਜਦੋਂ ਤਕ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ’ਤੇ ਰੋਕ ਨਹੀਂ ਲੱਗਦਾ ਉਦੋਂ ਤਕ ਹਾਈ ਜਾਂ ਕਿਸੇ ਹੋਰ ਭਾਰਤੀ ਮੈਸੇਜਿੰਗ ਐਪ ਮੁਕਾਬਲਾ ਨਹੀਂ ਕਰ ਸਕਦੇ।

ਹਾਈਕ ਬੰਦ ਹੋਣ ਦਾ ਐਲਾਨ ਕਰਦੇ ਹੀ ਕੰਪਲੀ ਨੇ ਨਵੇਂ ਪ੍ਰੋਡਕਟ RUSH ਅਤੇ VIBE ਨੂੰ ਪੇਸ਼ ਕਰ ਦਿੱਤਾ ਹੈ। RUSH ਇਕ ਗੇਮਿੰਗ ਪਲੇਟਫਾਰਮ ਹੈ, ਇਥੇ ਯੂਜ਼ਰਜ਼ ਕੈਰਮ ਅਤੇ ਲੂਡੋ ਦਾ ਮਜ਼ਾ ਲੈ ਸਕਣਗੇ। ਉਥੇ ਵਾਈਬ ਇਕ ਕਮਿਊਨਿਟੀ ਪਲੇਟਫਾਰਮ ਹੈ ਅਤੇ ਇਸ ਦੀ ਸਰਵਿਸ ਲਈ ਯੂਜ਼ਰਜ਼ ਨੂੰ ਪਹਿਲਾਂ ਅਪਲਾਈ ਕਰਨਾ ਹੋਵੇਗਾ।

Posted By: Tejinder Thind