ਆਟੋ ਡੈਸਕ, ਨਵੀਂ ਦਿੱਲੀ :Hero MotoCorp ਦੁਨੀਆ ਭਰ ਵਿਚ ਆਪਣੇ ਮੁਲਾਜ਼ਮਾਂ ਦੀ ਛਾਂਟੀ ਨਹੀਂ ਕਰੇਗਾ। ਇਸ ਤੋਂ ਪਹਿਲਾਂ ਹੀਰੋ ਨੇ ਐਲਾਨ ਕੀਤੀ ਸੀ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਵਿਚ ਆਪਣੇ ਸਾਰੇ ਮੈਨੂਫੈਕਚਰਿੰਗ ਪਲਾਂਟ ਬੰਦ ਕਰ ਰਹੀ ਹੈ। ਹੀਰੋ ਕੋਲ ਭਾਰਤ, ਕੋਲੰਬੀਆ ਅਤੇ ਬੰਗਲਾਦੇਸ਼ ਦੇ ਨਾਲ ਨਾਲ ਰਾਜਸਥਾਨ, ਨੀਮਰਾਣਾ ਵਿਚ ਇਕ ਗਲੋਬਲ ਪਾਰਟਸ ਸੈਂਟਰ ਹੈ ਜੋ ਕਿ 31 ਮਾਰਚ 2020 ਤਕ ਤਤਕਾਲ ਪ੍ਰਭਾਵ ਨਾਲ ਬੰਦ ਕੀਤੇ ਗਏ ਹਨ। ਇਸ ਤੋਂ ਇਲਾਵਾ ਹੀਰੋ ਨੇ ਇਸ ਮਹੀਨੇ ਦੇ ਅੰਤ ਤਕ ਇੰਤਜ਼ਾਰ ਕਰਨ ਦੀ ਬਜਾਏ 23 ਮਾਰਚ ਤਕ ਠੇਕੇ ਦੇ ਮੁਲਾਜ਼ਮਾਂ ਲਈ ਮਾਸਿਕ ਭੁਗਤਾਨ ਨੂੰ ਫਾਸਟ ਟ੍ਰੈਕ ਕਰਨ ਦੀ ਯੋਜਨਾ ਬਣਾਈ ਹੈ।

Hero MotoCorp ਮੁਤਾਬਕ ਸੁਰੱਖਿਆ ਅਤੇ ਕਲਿਆਣ ਹਮੇਸ਼ਾ ਤੋਂ ਹੀ ਕੰਪਨੀ ਦੀ ਸਰਵਉਚ ਪਹਿਲ ਰਹੀ ਹੈ। ਇਸ ਸਿਧਾਂਤ ਦੇ ਆਧਾਰ 'ਤੇ ਅਸੀਂ ਭਾਰਤ, ਕੋਲੰਬੀਆ ਅਤੇ ਬੰਗਲਾਦੇਸ਼ ਦੇ ਨਾਲ ਨਾਲ ਨੀਮਰਾਣਾ ਵਿਚ ਗਲੋਬਲ ਪਾਰਟਸ ਸੈਂਟਰ ਸਣੇ ਸਾਰੀਆਂ ਅੰਤਰਰਾਸ਼ਟਰੀ ਨਿਰਮਾਣ ਸਹੂਲਤਾਂ ਦਾ ਸੰਚਾਲਨ 31 ਮਾਰਚ 2020 ਤਕ ਤਤਕਾਲ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਇਸ ਅਨਿਸ਼ਚਿਤ ਸਥਿਤੀਆਂ ਵਿਚ ਸਾਰਿਆਂ 'ਤੇ ਵਿੱਤੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਪਰ ਅਸੀਂ ਪ੍ਰਤੀਬੱਧ ਹਾਂ। ਪਿਛਲੇ ਸ਼ੁੱਕਰਵਾਰ 20 ਮਾਰਚ ਨੂੰ ਡਿਜੀਟਲ ਟਾਊਨ ਹਾਲ ਜ਼ਰੀਏ ਚੇਅਰਮੈਨ ਪਵਨ ਮੁੰਜਾਲ ਨੇ ਪਹਿਲਾਂ ਹੀ ਇਹ ਪੱਕਾ ਕਰ ਦਿੱਤਾ ਕਿ ਅਸੀਂ ਸਾਰੇ ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਰੱਖਾਂਗੇ।'

ਹੀਰੋ ਨੇ ਅੱਗੇ ਕਿਹਾ,'ਏਨਾ ਹੀ ਨਹੀਂ, ਅਸੀਂ ਮਹੀਨੇ ਦੇ ਅੰਤ ਦੀ ਬਜਾਏ ਸੋਮਵਾਰ 23 ਮਾਰਚ ਨੂੰ ਹੀ ਆਪਣੇ ਠੇਕਾ ਮੁਲਾਜ਼ਮਾਂ ਨੂੰ ਮਾਸਿਕ ਭੁਗਤਾਨ ਕਰਨ ਦਾ ਫੈਸਲਾ ਲਿਆ ਹੈ। ਸਥਿਤੀ ਕਾਫੀ ਤੇਜ਼ ਨਾਲ ਬਦਲ ਰਹੀ ਹੈ ਤਾਂ ਅਜਿਹੇ ਵਿਚ ਆਪਸ਼ਨਾਂ ਦੀ ਸਮੀਖਿਆ ਕਰਦੇ ਰਹਾਂਗੇ ਅਤੇ ਆਪਣੇ ਕਰਮਚਾਰੀਆਂ ਦੇ ਕਲਿਆਣ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ 'ਤੇ ਉਚਿਤ ਰੂਪ ਵਿਚ ਇਸ ਦਾ ਉਪਾਅ ਕਰਾਂਗੇ।'

ਹੀਰੋ ਦੇ ਨਾਨ ਪ੍ਰੋਡਕਸ਼ਨ ਮੁਲਾਜ਼ਮ ਘਰ ਤੋਂ ਕੰਮ ਕਰਨਗੇ ਅਤੇ ਕੰਪਨੀ ਦੀ ਦਿਨ ਪ੍ਰਤੀ ਦਿਨ ਦੀ ਗਤੀਵਿਧੀਆਂ ਦਾ ਸੰਚਾਲਨ ਕਰਨਗੇ। ਹੀਰੋ ਤੋਂ ਇਲਾਵਾ FCA Group India, Mahindra & Mahindra, Maruti Suzuki ਅਤੇ Honda 2Wheelers ਨੇ ਵੀ ਤਤਕਾਲ ਪ੍ਰਭਾਵ ਨਾਲ ਆਪਣੇ ਪਲਾਂਟ ਬੰਦ ਕਰਨ ਦਾ ਐਲਾਨ ਕੀਤਾ ਹੈ।

Posted By: Tejinder Thind