ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਪਲੈਟਫਾਰਮ WhatsApp 'ਤੇ ਕਈ ਫੀਚਰ ਪੇਸ਼ ਕੀਤੇ ਗਏ ਹਨ ਜਿਹੜੇ ਯੂਜ਼ਰਜ਼ ਦੇ ਅਨੁਭਵ ਨੂੰ ਦੁੱਗਣਾ ਕਰਨ 'ਚ ਮਦਦ ਕਰਦੇ ਹਨ। ਇੱਥੇ ਕਈ ਫੀਚਰ ਅਜਿਹੇ ਹਨ ਜਿਹੜੇ ਤੁਹਾਡੇ ਕਾਫ਼ੀ ਕੰਮ ਆਉਂਦੇ ਹਨ। ਉੱਥੇ ਹੀ ਕੁਝ ਫੀਚਰ ਅਜਿਹੇ ਵੀ ਹਨ ਜਿਹੜੇ ਯੂਜ਼ਰਜ਼ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਫੀਚਰ ਹੈ ਯੂਜ਼ਰਜ਼ ਨੂੰ ਬਲਾਕ ਕਰਨ ਦਾ। ਕਈ ਵਾਰ ਲੋਕ ਤੁਹਾਨੂੰ WhatsApp ਤੋਂ ਬਲਾਕ ਕਰ ਦਿੰਦੇ ਹਨ ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਲਗਦਾ। ਹਾਲਾਂਕਿ ਇਕ ਅਜਿਹਾ ਤਰੀਕਾ ਵੀ ਹੈ ਜਿਸ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ WhatsApp 'ਤੇ ਕਿਸ ਨੇ ਬਲਾਕ ਕੀਤਾ ਹੈ। ਇਸ ਪੋਸਟ 'ਚ ਅਸੀਂ ਤੁਹਾਨੂੰ ਇਸੇ ਦਾ ਤਰੀਕਾ ਦੱਸਣ ਜਾ ਰਹੇ ਹਾਂ।

ਆਨਲਾਈਨ ਸਟੇਟਸ : ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਕਿਸੇ ਨੇ WhatsApp 'ਤੇ ਬਲਾਕ ਕੀਤਾ ਹੈ ਤਾਂ ਤੁਸੀਂ ਉਸ ਯੂਜ਼ਰ ਦੀ ਚੈਟ 'ਤੇ ਜਾਓ ਅਤੇ ਉਸ ਦਾ ਆਨਲਾਈਨ ਸਟੇਟਸ ਦੇਖੋ। ਜੇਕਰ ਉਹ ਆਨਲਾਈਨ ਹੋਣ 'ਤੇ ਵੀ ਆਨਲਾਈਨ ਸ਼ੋਅ ਨਹੀਂ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਉਸ ਯੂਜ਼ਰ ਨੇ ਤੁਹਾਨੂੰ ਬਲਾਕ ਕੀਤਾ ਹੈ।

ਪ੍ਰੋਫਾਈਲ ਫੋਟੋ 'ਤੇ ਵੀ ਦਿਉ ਧਿਆਨ : ਜਿਸ ਯੂਜ਼ਰ ਨੇ ਤੁਹਾਨੂੰ ਬਲਾਕ ਕੀਤਾ ਹੈ ਉਸ ਦੀ ਪ੍ਰੋਫਾਈਲ ਫੋਟੋ 'ਤੇ ਧਿਆਨ ਦਿਉ। ਜੇਕਰ ਤੁਹਾਨੂੰ ਉਸ ਵਿਅਕਤੀ ਦੀ ਪ੍ਰੋਫਾਈਲ ਫੋਟੋ ਨਹੀਂ ਦਿਸਦੀ ਹੈ ਤਾਂ ਸਮਝ ਜਾਓ ਕਿ ਉਸ ਵਿਅਕਤੀ ਨੇ ਤੁਹਾਨੂੰ ਬਲਾਕ ਕੀਤਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਯੂਜ਼ਰ ਆਪਣੀ ਪ੍ਰੋਫਾਈਲ ਫੋਟੋ ਹਟਾ ਦਿੰਦੇ ਹਨ। ਅਜਿਹੇ ਵਿਚ ਤੁਸੀਂ ਕਿਸੇ ਦੂਸਰੇ ਦੇ WhatsApp ਅਕਾਊਂਟ ਰਾਹੀਂ ਵੀ ਵਿਅਕਤੀ ਦੀ ਪ੍ਰੋਫਾਈਲ ਫੋਟੋ ਦੇਖ ਸਕਦੇ ਹੋ।

ਸਿੰਗਲ ਚੈੱਕ ਮਾਰਕ : ਜਿਸ ਵਿਅਕਤੀ ਨੂੰ ਤੁਹਾਨੂੰ WhatsApp 'ਤੇ ਬਲਾਕ ਕੀਤਾ ਹੈ ਤਾਂ ਉਸ ਨੂੰ ਮੈਸੇਜ ਭੇਜੋ। ਜੇਕਰ ਮੈਸੇਜ 'ਤੇ ਸਿੰਗਲ ਚੈੱਕ ਮਾਰਕ ਦਿਖਾਈ ਦੇ ਰਿਹਾ ਹੈ ਤਾਂ ਸਮਝ ਜਾਓ ਕਿ ਮੈਸੇਜ ਡਲਵੀਰ ਨਹੀਂ ਹੋਇਆ ਹੈ ਤੇ ਵਿਅਕਤੀ ਨੂੰ ਤੁਹਾਨੂੰ ਬਲਾਕ ਕੀਤਾ ਹੈ।

WhatsApp ਕਾਲ ਰਾਹੀਂ ਲਗਾਓ ਪਤਾ : ਜੇਕਰ ਯੂਜ਼ਰ ਨੇ ਤੁਹਾਨੂੰ ਬਲਾਕ ਕੀਤਾ ਹੈ ਤਾਂ ਉਸ ਨੂੰ WhatsApp ਕਾਲ ਕਰੋ। ਜੇਕਰ ਕਾਲ ਕੁਨੈਕਟ ਨਹੀਂ ਹੁੰਦੀ ਹੈ ਤਾਂ ਸਮਝ ਜਾਓ ਕਿ ਯੂਜ਼ਰ ਨੇ ਤੁਹਾਨੂੰ ਬਲਾਕ ਕੀਤਾ ਹੋਇਆ ਹੈ।

Posted By: Seema Anand