ਨਈ ਦੁਨੀਆ, ਜੇਐੱਨਐੱਨ : ਚੈਟਿੰਗ ਲਈ ਬਣਾਇਆ ਗਿਆ ਇੰਸਟੈਂਟ ਮੈਸੇਂਜਿੰਗ ਐਪ ਵੱਟਸਐਪ ਸਾਡੇ ਬਹੁਤ ਕੰਮ ਦਾ ਆਉਂਦਾ ਹੈ। ਦਫ਼ਤਰ ਦੇ ਕੰਮਾਂ ਤੋਂ ਲੈ ਕੇ ਘਰ ਦੇ ਜ਼ਰੂਰੀ ਕੰਮਾਂ ਜਾਂ ਰਿਸ਼ਤੋਦਾਰਾਂ ਨਾਲ ਗੱਲਾਂ ਬਾਤਾਂ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਸ ’ਚ ਚੈਟਿੰਗ ਦੇ ਨਾਲ ਨਾਲ ਆਡੀਓ ਤੇ ਵੀਡੀਓ ਕਾਲਿੰਗ ਵੀ ਤੋਂ ਇਲਾਵਾ ਪੈਸਿਆਂ ਦੇ ਲੈਣ ਦੇਣ ਦੀ ਸਹੂਲਤ ਵੀ ਮਿਲਦੀ ਹੈ। ਇਸੇ ਕਾਰਨ ਆਮ ਤੌਰ ’ਤੇ ਵੀਡੀਓ ਕਾਲ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।


ਵੱਟਸਐਪ ਆਪਣੇ ਯੂਜ਼ਰਜ਼ ਦੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਹੈ। ਦੋਸਤਾਂ, ਰਿਸ਼ਤੇਦਾਰਾਂ ਨੂੰ ਜਨਮਦਿਨ ਆਦਿ ਦੀ ਵਧਾਈ ਦੇਣ ਲਈ ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ। 12 ਵਜੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕੋਈ ਵੱਡਾ ਕੰਮ ਨਾ ਹੁੰਦੇ ਹੋਏ ਵੀ ਅਸੀਂ ਜਾਗਦੇ ਰਹਿੰਦੇ ਹਾਂ। ਕਿਸੇ ਨੂੰ ਗੁਡ ਮਾਰਨਿੰਗ ਕਹਿਣ ਲਈ ਵੀ ਸਵੇਰੇ ਜਲਦੀ ਉੱਠਣਾ ਪੈਂਦਾ ਹੈ। ਕਈ ਵਾਰ ਸਿਰਫ਼ ਇਕ ਮੈਸੇਜ ਲਈ ਸਾਨੂੰ ਸਾਰੀ ਰਾਤ ਜਾਗਣਾ ਪੈਂਦਾ ਹੈ। ਇਥੇ ਹੁਣ ਇਸਦਾ ਹੱਲ ਕੱਢਿਆ ਗਿਆ ਹੈ। ਜਿਸਦੇ ਬਾਅਦ ਤੁਹਾਨੂੰ ਵਿਸ਼ ਕਰਨ ਲਈ ਦੇਰ ਰਾਤ ਜਾਗਣ ਦੀ ਜ਼ਰੂਰਤ ਨਹੀਂ ਪਵੇਗੀ। ਭਾਵ ਹੁਣ ਵੱਟਸਐਪ ’ਤੇ ਆਸਾਨੀ ਨਾਲ ਮੈਸੇਜ ਸ਼ਡਿਊਲ ਸੈੱਟ ਕੀਤਾ ਜਾ ਸਕਦਾ ਹੈ।


ਐੰਡਰਾਇਡ ’ਤੇ ਇੰਝ ਕਰੋ ਸ਼ਡਿਊਲ ਸੈੱਟ

ਪਹਿਲਾਂ ਗੂਗਲ ਸਟੋਰ ਤੋਂ SKEDit ਨਾਮ ਦਾ ਐਪ ਡਾਊਨਲੋਡ ਕਰਕੇ ਸਾਈਨਅਪ ਕਰੋ। ਫਿਰ ਵੱਟਸਐਪ ਆਪਸ਼ਨ ਦੀ ਚੋਣ ਕਰੋ। ਸਾਰੀਆਂ ਆਗਿਆਵਾਂ ਦੇਣ ਮਗਰੋਂ ਸੈਟਿੰਗਜ਼ ’ਚ ਜਾ ਕੇ Accessibility ਦੀ ਆਗਿਆ ਦੇ ਕੇ Use Service ਦਾ ਆਪਸ਼ਨ ਚੁਣੋ। ਹੁਣ ਵੱਟਸਐਪ ’ਤੇ ਜਿਸਨੂੰ ਮੈਸੇਜ ਸ਼ਡਿਊਲ ਕਰਨਾ ਚਾਹੁੰਦੇ ਹੋ ਉਸਦਾ ਨਾਮ ਸਰਚ ਕਰੋ ਤੇ ਮੈਸੇਜ ਟਾਈਪ ਕਰਕੇ ਆਪਣੇ ਅਨੁਸਾਰ ਸਮੇਂ ’ਤੇ ਸ਼ਡਿਊਲ ਸੈੱਟ ਕਰ ਦਿਓ। ਤੁਹਾਡਾ ਮੈਸੇਜ ਸ਼ਡਿਊਲ ਸਮੇਂ ’ਤੇ ਪਹੁੰਚ ਜਾਵੇਗਾ।

ਆਈਫ਼ੋਨ ’ਤੇ ਇੰਝ ਕਰੋ ਸ਼ਡਿਊਲ ਸੈੱਟ

- ਸਭ ਤੋਂ ਪਹਿਲਾਂ, ਗੂਗਲ ਪਲੇਅ ਸਟੋਰ 'ਤੇ ਜਾ ਕੇ SKEDit ਐਪ ਡਾਊਨਲੋਡ ਕਰੋ।

- SKEDit ਐਪ ਖੋਲ੍ਹਣ ਤੋਂ ਬਾਅਦ, ਲਾਗ ਇਨ ਕਰੋ।

- ਇੱਥੇ ਤੁਸੀਂ Menu ਵੇਖੋਗੇ, ਇਸ ਵਿਚ ਵਟਸਐਪ ਦਾ ਵਿਕਲਪ ਚੁਣੋ।

- ਐਕਸੈਸਿਬਿਲਟੀ Enable 'ਤੇ ਟੈਪ ਕਰੋ ਅਤੇ SKEDit 'ਤੇ ਜਾ ਕੇ toggle On ਕਰੋ।

- ਉਸ ਤੋਂ ਬਾਅਦ ਅਲਾਓ 'ਤੇ ਕਲਿੱਕ ਕਰੋ।

- ਹੁਣ ਐਪ 'ਤੇ ਵਾਪਸ ਜਾਓ।

- ਇੱਥੇ ਤੁਹਾਨੂੰ Ask Me Before Sending ਦਾ ਵਿਕਲਪ ਦੇਖਣ ਨੂੰ ਮਿਲੇਗਾ। ਜੇ ਤੁਸੀਂ ਇਸ ਨੂੰ On ਕਰਦੇ ਹੋ, ਤਾਂ ਤੁਹਾਨੂੰ ਸੁਨੇਹਾ ਭੇਜਣ ਤੋਂ ਪਹਿਲਾਂ ਇਕ ਨੋਟੀਫਿਕੇਸ਼ਨ ਮਿਲੇਗਾ, ਟੈਪ ਕਰਨ ਤੋਂ ਬਾਅਦ ਹੀ ਉਸ 'ਤੇ ਸੁਨੇਹਾ ਭੇਜਿਆ ਜਾਵੇਗਾ। ਜੇ ਤੁਸੀਂ ਇਸਨੂੰ ਬੰਦ ਕਰਦੇ ਹੋ, ਤਾਂ ਸੁਨੇਹਾ ਆਪਣੇ ਆਪ ਭੇਜਿਆ ਜਾਵੇਗਾ।


Posted By: Sunil Thapa