ਨਵੀਂ ਦਿੱਲੀ, ਵੈਬ ਡੈਸਕ : ਹੁਣ ਲਗਪਗ ਸਾਰੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਡੁਅਲ ਸਿਮ ਵਾਲੇ ਮੋਬਾਈਲ ਬਾਜ਼ਾਰ 'ਚ ਉਤਾਰ ਰਹੀਆਂ ਹਨ। ਅਜਿਹੇ 'ਚ ਯੂਜ਼ਰ ਦੇ ਦਿਮਾਗ 'ਚ ਆਉਂਦਾ ਹੋਵੇਗਾ ਕਿ ਕੀ ਉਹ ਦੋ ਅਲੱਗ-ਅਲੱਗ ਨੰਬਰ ਨਾਲ Whatsapp ਚਲਾ ਸਕਦੇ ਹਨ। ਜਾਹਿਰ ਹੈ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਸੰਭਵ ਹੈ। ਅੱਜ ਕੱਲ੍ਹ ਜ਼ਿਆਦਾਤਰ ਸਮਾਰਟਫੋਨ ਐਪ ਕਲੋਨਿੰਗ ਫੀਚਰ ਦੇ ਨਾਲ ਆਉਂਦੇ ਹਨ। ਇਸ ਫੀਚਰ ਰਾਹੀਂ ਤੁਸੀਂ ਵਟ੍ਹਸਐਪ ਦਾ ਕਲੋਨ ਬਣਾ ਕੇ ਦੋ ਵਟ੍ਹਸਐਪ ਅਕਾਊਂਟ ਚਲਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਪੂਰਾ ਪ੍ਰੋਸੈੱਸ...

ਇਸ ਤਰ੍ਹਾਂ ਚਲਾਓ ਆਪਣੇ ਮੋਬਾਈਲ 'ਚ ਦੋ ਵਟ੍ਹਸਐਪ ਅਕਾਊਂਟ

- ਆਪਣੇ ਫੋਨ 'ਚ ਦੋ ਵਟ੍ਹਸਐਪ ਚਲਾਉਣ ਲਈ ਸਭ ਤੋਂ ਪਹਿਲਾਂ ਮੋਬਾਈਲ ਦੀ ਸੈਟਿੰਗ 'ਚ ਜਾਓ।

- ਹੇਠਾਂ ਸਕਰੋਲ ਕਰੋ। ਇਥੇ ਤੁਹਾਨੂੰ ਐਪਲੀਕੇਸ਼ਨ ਅਤੇ ਪਰਮਿਸ਼ਨ ਦਾ ਵਿਕੱਲਪ ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ। ਹੁਣ ਤੁਹਾਨੂੰ ਐਪ ਕਲੋਨ ਦਾ ਆਪਸ਼ਨ ਦਿਖਾਈ ਦੇਵੇਗਾ। ਉਸ 'ਤੇ ਕਲਿੱਕ ਕਰੋ।

- ਐਪ ਕਲੋਨ 'ਚ ਤੁਹਾਨੂੰ ਤੁਹਾਡੇ ਫੋਨ 'ਚ ਮੌਜੂਦ ਸਾਰੀਆਂ ਐਪਲੀਕੇਸ਼ਨ ਦਿਖਾਈ ਦੇਣਗੀਆਂ। ਉਨ੍ਹਾਂ 'ਚੋਂ Whatsapp 'ਤੇ ਕਲਿੱਕ ਕਰੋ। ਤੁਹਾਨੂੰ ਇਥੇ ਕਲੋਨ ਐਪ ਦਾ ਆਪਸ਼ਨ ਦਿਖਾਈ ਦੇਵੇਗਾ। ਉਸਨੂੰ ਆਨ ਕਰਦੇ ਹੀ ਵਟ੍ਹਸਐਪ ਬਣ ਕੇ ਤਿਆਰ ਹੋ ਜਾਵੇਗਾ।

- ਹੁਣ ਤੁਸੀਂ ਇਸ ਕਲੋਨ ਰਾਹੀਂ ਦੂਸਰੇ ਨੰਬਰ ਤੋਂ ਵਟ੍ਹਸਐਪ ਚਲਾ ਸਕਦੇ ਹੋ।

ਕਲੋਨ ਫੀਚਰ ਨਹੀਂ ਹੈ, ਤਾਂ ਕੀ ਕਰੀਏ

ਜੇਕਰ ਤੁਹਾਡੇ ਫੋਨ 'ਚ ਕਲੋਨ ਫੀਚਰ ਨਹੀਂ ਹੈ ਤਾਂ ਵੀ ਤੁਸੀਂ ਅਲੱਗ-ਅਲੱਗ ਨੰਬਰ ਤੋਂ ਵਟ੍ਹਸਐਪ ਚਲਾ ਸਕਦੇ ਹੋ। ਇਸਦੇ ਲਈ ਤੁਸੀਂ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ 'ਤੇ ਮੌਜੂਦ Parallel Space ਜਿਹੇ ਕਲੋਨ ਮੇਕਿੰਗ ਐਪ ਦਾ ਸਹਾਰਾ ਲੈ ਸਕਦੇ ਹੋ।

Whatsapp 'ਚ ਜਲਦ ਆਉਣ ਵਾਲਾ ਹੈ ਇਹ ਨਵਾਂ ਫੀਚਰ

WABetaInfo ਦੀ ਰਿਪੋਰਟ ਅਨੁਸਾਰ Instagram ਦੀ ਤਰ੍ਹਾਂ ਹੀ WhatsApp 'ਚ Expiring Media ਫੀਚਰ ਨੂੰ ਲਿਆਂਦਾ ਜਾਵੇਗਾ, ਜਿਸ ਨਾਲ ਫੋਟੋ, ਵੀਡੀਓ ਅਤੇ GIF ਖ਼ੁਦ ਡਿਲੀਟ ਹੋ ਜਾਣਗੇ। WhatsApp ਦੇ ਨਵੇਂ ਫੀਚਰ Expiring Media 'ਚ ਯੂਜ਼ਰ ਨੂੰ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਸਮੇਂ ਟਾਈਮ ਲਿਮੀਟ ਸੈੱਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਅਜਿਹੇ 'ਚ ਇਕ ਤੈਅ ਸਮੇਂ ਤਕ ਹੀ ਉਸ ਫੋਟੋ ਜਾਂ ਵੀਡੀਓ ਨੂੰ ਅਕਸੈੱਸ ਕੀਤਾ ਜਾ ਸਕੇਗਾ। ਇਸਤੋਂ ਬਾਅਦ WhatsApp ਦਾ ਭੇਜਿਆ ਗਿਆ ਫੋਟੋ ਅਤੇ ਵੀਡੀਓ ਆਪਣੇ-ਆਪ ਡਿਲੀਟ ਹੋ ਜਾਵੇਗਾ।

Posted By: Ramanjit Kaur