ਟੈਕ ਡੈਸਕ, ਨਵੀਂ ਦਿੱਲੀ : ਦਿੱਗਜ ਟੈਕ ਕੰਪਨੀ Google ਨੇ ਪਲੇਅ-ਸਟੋਰ 'ਤੇ ਮੌਜੂਦ ਸਾਲ 2020 ਦੇ ਬੈਸਟ ਮੋਬਾਈਲ ਐਪ ਅਤੇ ਗੇਮ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਉਨ੍ਹਾਂ ਐਂਡਰਾਇਡ ਐਪ ਤੇ ਗੇਮ ਨੂੰ ਥਾਂ ਮਿਲੀ ਹੈ, ਜਿਨ੍ਹਾਂ ਨੇ ਸਾਲ ਭਰ ਗੂਗਲ ਪਲੇਅ-ਸਟੋਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਓ ਦੇਖਦੇ ਹਾਂ, 2020 ਦੇ ਬੈਸਟ ਮੋਬਾਈਲ ਐਪ ਤੇ ਗੇਮ ਦੀ ਪੂਰੀ ਲਿਸਟ :

ਇਨ੍ਹਾਂ ਮੋਬਾਈਲ ਐਪ ਨੂੰ ਮਿਲਿਆ ਬੈਸਟ ਮੋਬਾਈਲ ਐਪ ਤੇ ਬੈਸਟ ਗੇਮ ਦਾ ਐਵਾਰਡ

ਗੂਗਲ ਵੱਲੋਂ ਜਾਰੀ ਲਿਸਟ ਅਨੁਸਾਰ, Sleep stories for calm sleep - Meditate with Wysa ਨੂੰ ਬੈਸਟ ਮੋਬਾਈਲ ਐਪ ਅਤੇ Legends of Runeterra ਨੂੰ ਬੈਸਟ ਗੇਮ ਦਾ ਐਵਾਰਡ ਮਿਲਿਆ ਹੈ। ਉਥੇ ਹੀ ਦੂਸਰੇ ਪਾਸੇ

Microsoft Office ਨੂੰ ਬੈਸਟ ਚੁਆਇਸ ਐਪ ਦਾ ਖ਼ਿਤਾਬ ਦਿੱਤਾ ਗਿਆ ਹੈ।

ਫਨ ਕੈਟੇਗਿਰੀ 'ਚ ਇਸ ਮੋਬਾਈਲ ਐਪ ਨੂੰ ਮਿਲਿਆ ਐਵਾਰਡ

ਗੂਗਲ ਨੇ ਫਨ ਕੈਟੇਗਿਰੀ 'ਚ Pratilipi ਨੂੰ ਬੈਸਟ ਐਪ ਦਾ ਐਵਾਰਡ ਦਿੱਤਾ ਹੈ। Pratilipi ਐਪ ਦੀ ਖ਼ਾਸੀਅਤ ਹੈ ਕਿ ਇਹ ਯੂਜ਼ਰਜ਼ ਨੂੰ ਆਡੀਓ ਫਾਰਮਿਟ 'ਚ ਕਿਤਾਬਾਂ ਪੜ੍ਹਨ ਦੀ ਸੁਵਿਧਾ ਦਿੰਦਾ ਹੈ। ਇਹ ਮੋਬਾਈਲ ਐਪ ਹਿੰਦੀ ਸਮੇਤ 12 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਉਥੇ ਹੀ ਇਸ ਐਪ ਨੂੰ ਹੁਣ ਤਕ ਇਕ ਕਰੋੜ ਤੋਂ ਵੱਧ ਯੂਜ਼ਰਜ਼ ਡਾਊਨਲੋਡ ਕਰ ਚੁੱਕੇ ਹਨ।

ਬੈਸਟ Essential ਕੈਟੇਗਿਰੀ 'ਚ ਇਨ੍ਹਾਂ ਮੋਬਾਈਲ ਐਪ ਨੂੰ ਮਿਲਿਆ ਐਵਾਰਡ

 • Koo
 • Microsoft Office

 • The Pattern

 • Zoom Cloud Meeting

  ਬੈਸਟ ਕੰਪੀਟਿਟਿਵ ਗੇਮ ਕੈਟੇਗਿਰੀ ਇਨ੍ਹਾਂ ਐਪ ਨੂੰ ਮਿਲਿਆ ਐਵਾਰਡ

 • Bullet Echo

 • KartRider Rush+

 • Legends of Runeterra

 • Rumble Hockey

 • Top War: Battle Game

  ਬੈਸਟ ਹਿਡੇਨ ਗੇਮਜ਼ ਕੈਟੇਗਿਰੀ 'ਚ ਇਨ੍ਹਾਂ ਐਪਸ ਨੂੰ ਮਿਲਿਆ ਖ਼ਿਤਾਬ

 • Chef Buddy

 • Finshots

 • Flyx

 • goDutch

 • Meditate with Wysa

  ਪਰਸਨਲ ਗਰੋਥ ਕੈਟੇਗਿਰੀ 'ਚ ਇਨ੍ਹਾਂ ਐਪ ਨੂੰ ਮਿਲਿਆ ਐਵਾਰਡ

 • apna

 • Bolkar

 • Mindhouse

 • MyStore

 • Writco

Posted By: Ramanjit Kaur