ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਨੂੰ ਪੈਸੇ ਸੁਰੱਖਿਅਤ ਰੱਖਣ ਦੇ ਕੁਝ ਤਰੀਕੇ ਦੱਸੇ ਹਨ। ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਗਾਹਕਾਂ ਨੂੰ ਕਿਸੇ ਵੀ ਏਟੀਐੱਮ, ਡੈਬਿਟ ਕਾਰਡ ਧੋਖਾਧੜੀ ਤੋਂ ਬਚਣ ਲਈ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਏਟੀਐੱਮ ਲੈਣ-ਦੇਣ ਕਰਨਾ ਚਾਹੀਦਾ ਹੈ। ਐੱਸਬੀਆਈ ਨੇ ਟਵੀਟ ਕੀਤਾ,'ਤੁਹਾਡਾ ਏਟੀਐੱਮ ਕਾਰਡ ਤੇ ਪਿਨ ਮਹੱਤਵਪੂਰਨ ਹੈ। ਇੱਥੇ ਤੁਹਾਡੇ ਪੈਸੇ ਸੁਰੱਖਿਅਤ ਰੱਖਣ ਲਈ ਕੁਝ ਸੁਝਾਅ ਦਿੱਤੇ ਗਏ ਹਨ।'

- ਏਟੀਐੱਮ ਜਾਂ ਪੀਓਐੱਸ ਮਸ਼ੀਨ 'ਤੇ ਏਟੀਐੱਮ ਕਾਰਡ ਦੀ ਵਰਤੋਂ ਕਰਦੇ ਸਮੇਂ ਕੀਪੈਡ ਨੂੰ ਕਵਰ ਕਰਨ ਲਈ ਆਪਣੇ ਹੱਥਾਂ ਦਾ ਇਸਤੇਮਾਲ ਕਰੋ।

- ਕਦੇ ਵੀ ਆਪਣਾ ਪਿਨ ਅਤੇ ਕਾਰਡ ਡਿਟੇਲ ਸਾਂਝੀ ਨਾ ਕਰੋ।

- ਆਪਣੇ ਕਾਰਡ 'ਤੇ ਪਿਨ ਕਦੇ ਨਾ ਲਿਖੋ।

- ਆਪਣੇ ਕਾਰਡ ਦੀ ਡਿਟੇਲ ਜਾਂ ਪਿਨ ਲਈ ਕਿਸੇ ਈਮੇਲ ਜਾਂ ਕਾਲ ਦਾ ਜਵਾਬ ਨਾ ਦਿਉ।

- ਆਪਣੇ ਜਨਮ ਦਿਨ, ਫੋਨ ਜਾਂ ਅਕਾਊਂਟ ਨੰਬਰ ਨਾਲ ਆਪਣੇ ਪਿਨ ਦੇ ਰੂਪ 'ਚ ਨੰਬਰ ਦੀ ਵਰਤੋਂ ਨਾ ਕਰੋ।

- ਆਪਣੀ ਲੈਣ-ਦੇਣ ਦੀ ਰਸੀਦ ਨੂੰ ਦੂਰ ਰੱਖੋ।

- ਆਪਣਾ ਲੈਣ-ਦੇਣ ਸ਼ੁਰੂ ਕਰਨ ਤੋਂ ਪਹਿਲਾਂ ਜਾਸੂਸੀ ਕੈਮਰਿਆਂ ਦੀ ਭਾਲ ਕਰੋ।

- ਏਟੀਐੱਮ ਜਾਂ ਪੀਓਐੱਸ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਹੀਟ ਮੈਪਿੰਗ ਕਰੋ।

ਏਟੀਐੱਮ 'ਚ ਆਪਣੇ ਪਿੱਛੇ ਖੜ੍ਹੇ ਵਿਅਕਤੀ ਤੋਂ ਸਾਵਧਾਨ ਰਹੋ।

- ਲੈਣ-ਦੇਣ ਅਲਰਟ ਲਈ ਸਾਈਨਅਪ ਕਰਨਾ ਸੁਨਿਸ਼ਚਿਤ ਕਰੋ।

ਬੈਂਕ ਨੇ ਓਟੀਪੀ ਆਧਾਰਤ ਨਕਦ ਨਿਕਾਸ ਪ੍ਰਣਾਲੀ ਸ਼ੁਰੂ ਕੀਤੀ ਸੀ ਜੋ ਐੱਸਬੀਆਈ ਦੇ ਏਟੀਐੱਮ 'ਚ ਲੈਣ-ਦੇਣ ਪ੍ਰਕਿਰਿਆ ਨੂੰ ਜ਼ਿਆਦਾ ਸੁਰੱਖਿਅਤ ਬਣਾਉਂਦਾ ਹੈ। ਇਸ ਨਵੀਂ ਸਹੂਲਤ ਨੂੰ 1 ਜਨਵਰੀ, 2020 ਨੂੰ ਪੇਸ਼ ਕੀਤਾ ਗਿਆ ਸੀ। ਇਹ ਏਟੀਐੱਮ ਕਾਰਡਧਾਰਕਾਂ ਨੂੰ ਓਟੀਪੀ ਦੀ ਮਦਦ ਨਾਲ ਪੈਸੇ ਕਢਵਾਉਣ ਦੀ ਮਨਜ਼ੂਰੀ ਦਿੰਦਾ ਹੈ।

<blockquote class="twitter-tweet"><p lang="en" dir="ltr">Your ATM CARD &amp; PIN are important. Here are some tips to keep your money - safe &amp; secured. For information, please visit - <a href="https://t.co/GY67vPYZL2">https://t.co/GY67vPYZL2</a> <a href="https://t.co/8ZlHdPDFTN">pic.twitter.com/8ZlHdPDFTN</a></p>&mdash; State Bank of India (@TheOfficialSBI) <a href="https://twitter.com/TheOfficialSBI/status/1292862223035985925?ref_src=twsrc%5Etfw">August 10, 2020</a></blockquote> <script async src="https://platform.twitter.com/widgets.js" charset="utf-8"></script>

Posted By: Harjinder Sodhi