v>ਅਮਰੀਕਾ ਦੇ ਲਾਸ ਵੇਗਾਸ ‘ਚ 8 ਜਨਵਰੀ ਨੂੰ ਦੁਨੀਆ ਦੇ ਸਭ ਤੋਂ ਵੱਡਾ ਟੈਕ ਸ਼ੋਅ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 2019 ਦੀ ਸ਼ੁਰੂਆਤ ਹੋ ਗਈ ਹੈ। ਇਸ ਸ਼ੋਅ ‘ਚ ਅਜਿਹੀ ਸਮਾਰਟ ਵੈਸਟ ਨੂੰ ਪੇਸ਼ ਕੀਤਾ ਗਿਆ ਹੈ ਜੋ ਸਮੇਂ ਤੋਂ ਪਹਿਲਾਂ ਹਾਰਟ ਅਟੈਕ ਦੀ ਜਾਣਕਾਰੀ ਦੇ ਦੇਵੇਗਾ। ਇਸ ਵੈਸਟ ਨੂੰ ਮੈਡੀਕਲ ਹੈਲਥ ਕੇਅਰ ਪ੍ਰੋਡਕਟ ਬਣਾਉਣ ਵਾਲੀ ਫ੍ਰੈਂਚ ਕੰਪਨੀ ਕ੍ਰੋਨੋਲਾਈਫ ਨੇ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟ ਵੈਸਟ ਦੀ ਮਦਦ ਨਾਲ ਈਸੀਜੀ ਤੇ ਹਾਰਟ ਅਟੈਕ ਅਲ਼ਰਟ ਦੇ ਨਾਲ ਹੋਰ 6 ਤਰ੍ਹਾਂ ਦੀ ਜਾਣਕਾਰੀ ਮੋਬਾਈਲ ਐਪ ‘ਤੇ ਹਾਸਲ ਕੀਤੀ ਜਾ ਸਕਦੀ ਹੈ। ਇਸ ਸਮਾਰਟ ਵੈਸਟ ਨੂੰ ਕੌਟਨ ਤੇ ਲਾਈਕਾ ਨਾਲ ਬਣਾਇਆ ਗਿਆ ਹੈ, ਜਿਸ ਨੂੰ ਰੋਜ਼ ਧੋਇਆ ਵੀ ਜਾ ਸਕਦਾ ਹੈ। ਵੈਸਟ ‘ਚ ਖਾਸ ਤਰ੍ਹਾਂ ਦੇ ਸੈਂਸਰ ਲੱਗੇ ਹਨ, ਜੋ ਹਾਰਟ, ਬ੍ਰੀਥਿੰਗ, ਬੌਡੀ ਟੈਂਪਰੇਚਰ ਤੇ ਨੌਰਮਲ ਫਿਜ਼ੀਕਲ ਐਕਟੀਵਿਟੀ ਦੀ ਇਲੈਕਟ੍ਰੋਨਿਕ ਐਕਟੀਵਿਟੀ ‘ਤੇ ਨਜ਼ਰ ਰੱਖਦੇ ਹਨ ਜਿਸ ਨੂੰ ਯੂਜ਼ਰਸ ਆਪਣੇ ਡਾਕਟਰ ਨੂੰ ਵੀ ਭੇਜ ਸਕਦਾ ਹੈ। ਕੰਪਨੀ ਮੁਤਾਬਕ ਇਸ ਸਮਾਰਟ ਵੈਸਟ ਨੂੰ ਇੰਟਰਨੈੱਟ ਦੀ ਲੋੜ ਵੀ ਨਹੀਂ। ਇਸ ਤੋਂ ਇਲਾਵਾ ਇਸ ਵੈਸਟ ਨੂੰ ਚਾਰਜਿੰਗ ਦੀ ਵੀ ਲੋੜ ਨਹੀਂ ਤੇ ਇਸ ਨੂੰ ਧੋਂਦੇ ਸਮੇਂ ਸੈਂਸਰ ਨੂੰ ਕੱਢਣ ਦੀ ਵੀ ਲੋੜ ਨਹੀਂ। ਵੈਸਟ ਦੀ ਵਿਕਰੀ ਤੇ ਸ਼ੁਰੂ ਨਹੀਂ ਹੋਈ ਪਰ ਇਸ ਦੀ ਕੀਮਤ 16 ਹਜ਼ਾਰ ਦੇ ਕਰੀਬ ਰੱਖੀ ਗਈ ਹੈ।