ਨਵੀਂ ਦਿੱਲੀ : ਜਾਦੂਈ ਦੁਨੀਆ 'ਤੇ ਲਿਖਿਆ ਗਿਆ ਵਿਸ਼ਵ ਪ੍ਰਸਿੱਧ ਨਾਵਲ ਹੈਰੀ ਪੋਰਟਰ ਦੁਨੀਆਭਰ 'ਚ ਧੂਮ ਮਚਾ ਚੁੱਕਾ ਹੈ। ਜੇਕੇ ਰੋਲਿੰਗ ਵੱਲੋਂ ਰਚਿਤ ਇਸ ਨਾਵਲ 'ਤੇ ਹਾਲੀਵੁੱਡ ਨੇ ਅੱਠ ਫਿਲਮਾਂ ਵੀ ਇਸ ਨਾਂ ਤੋਂ ਬਣਾਈਆਂ ਹਨ। ਅੱਜ ਵੀ ਦੁਨੀਆ ਦੇ ਹਰ ਦੇਸ਼ 'ਚ ਹੈਰੀ ਪੋਰਟਰ ਦਾ ਜਨੂੰਨ ਦੇਖਿਆ ਜਾ ਸਕਦਾ ਹੈ। ਇਸ ਦਾ ਗੇਮਿੰਗ ਵਰਜ਼ਨ ਵੀ ਪਾਪੂਲਰ ਹੋ ਰਿਹਾ ਹੈ। ਇਸੇ ਗਿਣਤੀ 'ਚ niantic ਲੈਬਸ ਨੇ ਇਸ ਦਾ ਲੇਟੈਸਟ ਗੇਮਿੰਗ ਵਰਜ਼ਨ ਹੈਰੀ ਪਾਰਟਰ : ਵਿਜ਼ਾਰਡਸ ਯੂਨਿਟ ਨੂੰ ਭਾਰਤ ਸਮੇਤ 25 ਦੇਸ਼ਾਂ 'ਚ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਇਹ ਇਕ ਹਫ਼ਤਾ ਪਹਿਲਾਂ ਹੀ ਅਮਰੀਕਾ, ਬ੍ਰਿਟੇਨ ਤੇ ਆਸਟ੍ਰੇਲੀਆ 'ਚ ਲਾਂਚ ਕੀਤੀ ਜਾ ਚੁੱਕੀ ਹੈ। ਯੂਜ਼ਰਸ ਲਈ ios Android ਦੋਵੇਂ ਪਲੈਟਫਾਰਮ 'ਤੇ ਉਪਲਬਧ ਹੈ।

ਕੀ ਹੋਵੇਗਾ ਇਸ ਗੇਮ 'ਚ

ਇਹ ਮਲਟੀਪਲੇਅਰ ਗੇਮ ਹੋਵੇਗੀ, ਜੋ ਬਿਲਕੁਲ ਹੈਰੀ ਪੋਰਟਰ ਤੇ ਉਨ੍ਹਾਂ ਦੇ ਸਾਥੀ ਦੇ ਕਿਰਦਾਰ ਵਾਂਗ ਹੈ। ਹੈਰੀ ਪੋਰਟਰ ਇਸ ਗੇਮ ਵਰਜ਼ਨ 'ਚ ਆਪਣੇ ਉਸੇ ਕਿਰਦਾਰ 'ਚ ਹੋਵੇਗਾ। ਇਸ ਗੇਮ ਵਰਜ਼ਨ 'ਚ ਵੀ ਉਹ ਰੋਜ਼ ਦੀ ਤਰ੍ਹਾਂ ਦਾਨਵਾਂ ਨਾਲ ਦੋ-ਚਾਰ ਹੱਥ ਕਰਦਾ ਦਿਖਾਈ ਦੇਵੇਗਾ। ਤੁਸੀਂ ਵੀ ਜਲਦ ਉਸ ਨੂੰ ਡਾਊਨਲੋਡ ਕਰੋ ਤੇ ਇਸ ਗੇਮ ਰਾਹੀਂ ਜਾਦੂਈ ਦੁਨੀਆ ਦੇ ਅਣਸੁਲਝੇ ਪਹਿਲੂਆਂ ਨੂੰ ਸੁਲਝਾਓ।

ਇੰਝ ਕਰੋ ਡਾਊਨਲੋਡ

ਇਹ ਗੇਮ ios ਤੇ android ਦੋਵਾਂ ਪਲੈਟਫਾਰਮ ਦੇ ਸਮਾਰਟਫੋਨ ਯੂਜ਼ਰਸ ਲਈ ਉਪਲਬਧ ਹਨ। ਇਸ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪਲੇਅ ਸਟੋਰ 'ਚ ਜਾਓ। ਗੇਮ ਸਰਚ ਕਰੋ ਤੇ ਇਸ ਨੂੰ ਅਨਸਟਾਲ ਜਾਂ ਗੇਮ ਬਟਨ 'ਤੇ ਕਲਿੱਕ ਕਰੋ। ਡਾਊਨਲੋਡ ਤੋਂ ਬਾਅਦ ਤੁਸੀਂ ਆਪਣੇ ਕੁਝ ਡਿਟਲੇਸ ਦੇ ਕੇ ਗੇਮ ਖੇਡਣਾ ਸ਼ੁਰੂ ਕਰ ਸਕਦੇ ਹੋ।

Posted By: Amita Verma