ਨਵੀਂ ਦਿੱਲੀ, ਟੈੱਕ ਡੈਸਕ : ਜੇਕਰ ਤੁਸੀਂ ਗੂਗਲ ਡੌਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਕ ਖੋਜ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਹੈਕਰ ਗੂਗਲ ਡੌਕ ਖਪਤਕਾਰਾਂ ਨੂੰ ਮੇਲ ਰਾਹੀਂ ਖਤਰਨਾਕ ਲਿੰਕ ਭੇਜ ਰਹੇ ਹਨ, ਜੋ ਹੈਕਿੰਗ ਲਈ ਜ਼ਿੰਮੇਵਾਰ ਹੋ ਸਕਦੇ ਹਨ। ਅਜਿਹੇ 'ਚ ਬੈਂਕਿੰਗ ਫਰਾਡ ਵਰਗੀਆਂ ਘਟਨਾਵਾਂ ਤੁਹਾਡੇ ਨਾਲ ਵਾਪਰ ਸਕਦੀਆਂ ਹਨ। ਸੁਰੱਖਿਆ ਫਰਮ ਅਵਾਨਨ ਅਨੁਸਾਰ, ਉਸ ਵੱਲੋਂ ਗੂਗਲ ਨੂੰ ਜੀਮੇਲ ਦੇ "ਰਿਪੋਰਟ ਫਿਸ਼" ਬਟਨ ਦੇ ਜ਼ਰੀਏ 3 ਜਨਵਰੀ ਨੂੰ ਇਸ ਤਾਜ਼ਾ ਸੁਰੱਖਿਆ ਉਲੰਘਣਾ ਬਾਰੇ ਸੂਚਿਤ ਕੀਤਾ ਗਿਆ ਸੀ।

Zdnet ਦੀ ਰਿਪੋਰਟ ਮੁਤਾਬਕ ਸਕਿਓਰਟੀ ਫਰਮ Avanan ਨੇ ਦੱਸਿਆ ਕਿ ਇਕ ਖ਼ਤਰਨਾਕ ਲਿੰਕਸ ਦੀ ਪਛਾਣ ਕੀਤੀ ਗਈ ਹੈ ਜੋ ਪਹਿਲਾਂ ਤਕ ਆਉਟਲੁਕ (Outlook) ਈਮੇਲ ਯੂਜ਼ਰਜ਼ ਨੂੰ ਟਾਰਗੈੱਟ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਸੀ, ਪਰ ਅਜਿਹੀ ਹੀ ਇਕ ਲਿੰਕਸ ਦੀ ਦਸੰਬਰ 2021 'ਚ ਪਛਾਣ ਕੀਤੀ ਗਈ ਹੈ ਜੋ ਕਿ Google Doc 'ਤੇ ਮੈਲਿਸ਼ੀਅਸ ਲਿੰਕ ਭੇਜਣ ਲਈ ਜ਼ਿਮੇਵਾਰ ਹੈ। ਰਿਪੋਰਟਸ ਮੁਤਾਬਕ ਅਜਿਹੇ ਖ਼ਤਰਨਾਕ ਲਿੰਕਸ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਉਂਝ ਸਕਿਓਰਟੀ ਟੀਮ ਅਜਿਹੇ ਹਮਲਿਆਂ ਨੂੰ ਰੋਕਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਗੂਗਲ ਅਜਿਹੀ ਸਕਿਓਰਟੀ ਬ੍ਰੀਜ ਤੋਂ ਜਾਣੂ ਹੈ।

ਈਮੇਲ ਰਾਹੀਂ ਗੂਗਲ ਡੌਕ 'ਤੇ ਹਮਲੇ

9to5Mac ਦੀ ਰਿਪੋਰਟ ਅਨੁਸਾਰ, Google Docs ਅਤੇ Google Sheets ਨੂੰ ਫਿਸ਼ਿੰਗ ਹਮਲਿਆਂ ਤੋਂ ਬਚਾਉਣ ਲਈ ਗੂਗਲ ਵੱਲੋਂ ਪਿਛਲੇ ਸਾਲ ਅਕਤੂਬਰ 'ਚ ਇੱਕ ਸੁਰੱਖਿਆ ਅਪਡੇਟ ਜਾਰੀ ਕੀਤਾ ਗਿਆ ਸੀ। ਪਿਛਲੇ ਸਾਲਾਂ ਦੌਰਾਨ ਗੂਗਲ ਡਰਾਈਵ 'ਤੇ ਕਈ ਸਾਈਬਰ ਹਮਲੇ ਹੋਏ ਹਨ ਪਰ ਈ-ਮੇਲ ਰਾਹੀਂ ਸਾਈਬਰ ਧੋਖਾਧੜੀ ਦਾ ਮਾਮਲਾ ਨਵਾਂ ਹੈ।

ਕਿਵੇਂ ਕਰੀਏ ਬਚਾਅ

ਰਿਪੋਰਟਸ ਮੁਤਾਬਕ ਫਿਸ਼ਿੰਗ ਹਮਲਿਆਂ ਤੋਂ ਬਚਣ ਲਈ ਮੇਲ 'ਤੇ ਆਉਣ ਵਾਲੇ ਕਿਸੇ ਵੀ URL 'ਤੇ ਕਲਿੱਕ ਕਰਨ ਤੋਂ ਬਚੋ।

ਕਿਸੇ ਵੀ ਈ-ਮੇਲ 'ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਦੇ ਬਾਰੇ ਜਾਂਚ-ਪੜਤਾਲ ਕਰ ਲਓ।

Posted By: Seema Anand