ਜੇਐੱਨਐੱਨ, ਨਵੀਂ ਦਿੱਲੀ : ਚੀਨ ਦੀ ਮੰਨੀ-ਪ੍ਰਮੰਨੀ ਆਟੋ ਮੋਬਾਈਲ ਕੰਪਨੀ Greaat Wall Motors ਨੇ ਆਪਣੀ ਇਲੈਕਟ੍ਰਿਕ ਕਾਰ Ora R1 ਨੂੰ Auto Expo 2020 'ਚ ਸ਼ੋਅਕੇਜ਼ ਕੀਤਾ ਹੈ। ਇੱਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਟੋ ਐਕਸਪੋ 2020 'ਚ ਪੇਸ਼ ਕੀਤੀ ਗਈ ਚੀਨੀ ਕੰਪਨੀ ਦੀ ਇਲੈਕਟ੍ਰਿਕ ਕਾਰ Ora R1 ਕਿਵੇਂ ਦੀ ਹੈ ਤੇ ਇਸ ਦੇ ਫੀਚਰ ਕਿਹੋ ਜਿਹੇ ਹਨ। ਜਦੋਂ ਵੀ ਕੋਈ ਵਿਅਕਤੀ ਇਲੈਕਟ੍ਰਿਕ ਕਾਰ ਖਰੀਦਣ ਜਾਂਦਾ ਹੈ ਤਾਂ ਉਸ ਦੇ ਮਨ ਵਿਚ ਸਭ ਤੋਂ ਪਹਿਲਾ ਵਾਲ ਇਹੀ ਆਉਂਦਾ ਹੈ ਕਿ ਉਹ ਇਲੈਕਟ੍ਰਿਕ ਕਾਰ ਇਕ ਵਾਰ ਚਾਰਜ ਹੋ ਕੇ ਕਿੰਨੀ ਦੂਰੀ ਤੈਅ ਕਰ ਸਕਦੀ ਹੈ।

ਬੈਟਰੀ ਤੇ ਰੇਂਜ : ਬੈਟਰੀ ਦੀ ਗੱਲ ਕੀਤੀ ਜਾਵੇ ਤਾਂ Ora R1 ਦੇ ਬੇਸ ਵੇਰੀਐਂਟ 'ਚ 28.5kWh ਦੀ ਬੈਟਰੀ ਦਿੱਤੀ ਗਈ ਹੈ। ਲੌਂਗ ਰੇਂਜ ਵੇਰੀਐਂਟ 'ਚ 33kWh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 300Km ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਕਾਰ 'ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 48 PS ਦੀ ਪਾਵਰ ਤੇ 125 Nm ਦੀ ਟਾਰਕ ਜਨਰੇਟ ਕਰਦੀ ਹੈ।

ਫੀਚਰਜ਼ : ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ Ora R1 'ਚ 9-ਇੰਚ ਦੀ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਕਨੈਕਟਿਡ ਕਾਰ ਟੈਕਨਾਲੌਜੀ, ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ, ਰਿਵਰਜ਼ ਪਾਰਕਿੰਗ ਸੈਂਸਰ ਤੇ ਕੈਮਰਾ ਵਰਗੇ ਫੀਚਰ ਦਿੱਤੀ ਗਏ ਹਨ।

ਸੇਫਟੀ ਫੀਚਰ : ਇਸੇ ਦੇ ਨਾਲ Great Wall Motors ਸੇਫਟੀ ਲਈ ਇਸ ਇਲੈਕਟ੍ਰਿਕ ਕਾਰ 'ਚ ਫਰੰਟ ਤੇ ਸਾਈਡ ਏਅਰਬੈਗਜ਼, ਈਐੱਸਪੀ, ਟ੍ਰੈਕਸ਼ਨ ਕੰਟਰੋਲ, ਹਿਲ ਐਸੈਂਟ ਕੰਟਰੋਲ, ਅਡੈਪਟਿਵ ਬ੍ਰੇਕਿੰਗ ਸਿਸਟਮ ਤੇ ਇਲੈਕਟ੍ਰੌਨਿਕ ਪਾਰਕਿੰਗ ਬ੍ਰੇਕ ਵਰਗੇ ਸੇਫਟੀ ਫੀਚਰ ਦਿੱਤੇ ਗਏ ਹਨ। ਜੇਕਰ ਲਾਂਚਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਇਲੈਕਟ੍ਰੌਨਿਕ ਕਾਰਡ ਨੂੰ ਜਲਦ ਹੀ ਭਾਰਤੀ ਬਾਜ਼ਾਰ 'ਚ 2021 'ਚ ਲਾਂਚ ਕੀਤਾ ਜਾ ਸਕਦਾ ਹੈ।

ਕੀਮਤ : ਕੀਮਤ ਦੀ ਗੱਲ ਕੀਤੀ ਜਾਵੇ ਤਾਂ GWM R1 ਇਲੈਕਟ੍ਰਿਕ ਕਾਰ ਦੀ ਕੀਮਤ ਕਰੀਬ 7.13 ਲੱਖ ਰੁਪਏ ਤੋਂ 8.27 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।

ਸਪੀਡ ਤੇ ਚਾਰਜਿੰਗ ਸਮਾਂ : Ora R1 ਦੀ ਟੌਪ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ 100 km ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜ ਸਕਦੀ ਹੈ। ਫਾਸਟ ਚਾਰਜਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੀ ਬੈਟਰੀ ਨੂੰ ਫਾਸਟ ਚਾਰਜਿੰਗ ਦੀ ਮਦਦ ਨਾਲ 40 ਮਿੰਟ 'ਚ 80 ਫ਼ੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।

Posted By: Seema Anand