ਨਵੀਂ ਦਿੱਲੀ, ਜੇਐੱਨਐੱਨ : Whatsapp ਦੀ ਨਵੀਂ ਪ੍ਰਾਈਵੇਸੀ ਪਾਲਿਸੀ ’ਤੇ ਮਚੇ ਬਵਾਲ ਦੌਰਾਨ ਹਾਲ ਹੀ ’ਚ ਅਮਰੀਕਾ ਦੇ ਕਾਰੋਬਾਰੀ Elon Musk ਨੇ Signal ਐਪ ਇਸਤੇਮਾਲ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਹੁਣ ਇਸ ਮੋਬਾਈਲ ਐਪ ਨੂੰ Whatsapp ਦੇ ਬਦਲ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਉੱਥੇ ਲੋਕ ਵੀ ਹੁਣ Whatsapp ਦੇ ਬਦਲ ਤਲਾਸ਼ ਕਰ ਰਹੇ ਹਨ। ਜੇ ਤੁਸੀਂ ਵੀ Whatsapp ਦੀ ਥਾਂ ਕਿਸੇ ਦੂਜੇ ਮੈਸੇਜਿੰਗ ਐਪ ਦੀ ਖੋਜ਼ ਕਰ ਰਹੇ ਹੋ ਤਾਂ ਖ਼ਬਰ ਤੁਹਾਡੇ ਮਤਬਲ ਦੀ ਹੈ। ਇੱਥੇ ਅਸੀਂ ਤੁਹਾਨੂੰ ਕੁਝ ਖ਼ਾਸ Messaging mobile app ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ Whatsapp ਦੀ ਜਗ੍ਹਾ ਇਸਤੇਮਾਲ ਕਰ ਸਕਦੇ ਹੋ। ਆਓ ਇਨ੍ਹਾਂ ਐਪਜ਼ ਬਾਰੇ ਜਾਣਦੇ ਹਾਂ...
Signal
Signal ਐਪ ਯੂਜ਼ਰਜ਼ ਨੂੰ ਮੈਸੇਜ ਭੇਜਣ, ਆਡੀਓ ਤੇ ਵੀਡੀਓ ਕਾਲਜ਼ ਕਰਨ , ਫੋਟੋਜ਼, ਵੀਡੀਜ਼ ਤੇ ਲਿੰਕ ਸ਼ੇਅਰ ਕਰਨ ਦੀ ਸਹੂਲਤ ਦਿੰਦਾ ਹੈ। ਐਪ ਦਾ ਦਾਅਵਾ ਹੈ ਕਿ ਉਸ ਵੱਲੋਂ ਯੂਜ਼ਰ ਡੇਟਾ ਦਾ ਨਾ ਦੇ ਬਰਾਬਰ ਇਸਤੇਮਾਲ ਕੀਤਾ ਜਾਂਦਾ ਹੈ। ਇਹ ਯੂਜ਼ਰਜ਼ ਦੇ ਸੁਰੱਖਿਆਤ ਬੈਕਅਪ ਨੂੰ ਕਲਾਉਡ ’ਤੇ ਵੀ ਨਹੀਂ ਭੇਜਦਾ ਤੇ ਇਹ Encrypted database ਨੂੰ ਤੁਹਾਡੇ ਫੋਨ ’ਚ ਹੀ Secure ਰੱਖਦਾ ਹੈ। ਨਾਲ ਹੀ ਐਪ ਦੀ Security ਨੂੰ ਆਪਣੇ ਹਿਸਾਬ ਨਾਲ ਭੈਅ ਕਰਨ ਦਾ ਬਦਲ ਦਿੱਤਾ ਗਿਆ ਹੈ। Signal ਦਸੰਬਰ 2020 ’ਚ ਗਰੁੱਪ ਵੀਡੀਓ ਕਾਲਿੰਗ ਦਾ ਆਪਸ਼ਨ ਵੀ ਲੈ ਕੇ ਆਇਆ ਹੈ।
Telegram
Telegram ਹਰਮਨਪਿਆਰੇ ਮੋਬਾਈਲ ਐਪਜ਼ ’ਚੋਂ ਇਕ ਹੈ। ਇਸ ਮੋਬਾਈਲ ਐਪ ’ਚ ਯੂਜ਼ਰਜ਼ ਨੂੰ End-to-end encryption ਦੀ ਸਹੂਲਤ ਮਿਲੇਗੀ। ਇਸ ਨਾਲ ਹੀ ਯੂਜ਼ਰਜ਼ ਇਸ ਐਪ ਰਾਹੀਂ Multimedia file share ਕਰ ਸਕਦੇ ਹਨ। ਇਸ ਤੋਂ ਇਲਾਵਾ ਟੈਲੀਗ੍ਰਾਮ ਐਪ ਨੂੰ ਮੋਬਾਈਲ, ਲੈਪਟਾਪ ਤੇ ਕੰਪਿਊਟਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।
Viber Messenger
Viber ਸ਼ਨਦਾਰ Messenger ਮੈਸੇਜਿੰਗ ਮੋਬਾਈਲ ਐਪ ਹੈ। ਇਸ ਐਪ ਨੂੰ ਹੁਣ ਤਕ ਇਕ ਬਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਡਾਊਨਲੋਕ ਕਰ ਚੁੱਕੇ ਹਨ। ਇਸ ਐਪ ’ਚ Audio and video ਕਾਲ ਦੀ ਸਹੂਲਤ ਦਿੱਤੀ ਗਈ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਐਪ ’ਚ Whatsapp ਦੀ ਤਰ੍ਹਾਂ Self-Destruct ਮੈਸੇਜ ਫੀਚਰ ਦਿੱਤਾ ਗਿਆ ਹੈ, ਜਿਸ ਦੇ Activate ਹੋਣ ਤੋਂ ਬਾਅਦ ਮੈਸੇਜ ਕੁਝ ਸਮੇਂ ਬਾਅਦ ਆਪਣੇ-ਆਪ ਡਿਲੀਟ ਹੋ ਜਾਂਦੇ ਹਨ। ਜਿਸ ਨਾਲ ਯੂਜ਼ਰਜ਼ ਚੈਟਿੰਗ ਦੇ ਦੌਰਾਨ ਸਟਿਕਰ ਤੇ ਜੀਆਈਐੱਫ ਦਾ ਉਪਯੋਗ ਕਰ ਸਕਦੇ ਹਨ।
Posted By: Rajnish Kaur