ਨਵੀਂ ਦਿੱਲੀ : Aadhaar ਇਨਰੋਲਮੈਂਟ ਸਰਵਿਸ ਨੂੰ ਫ੍ਰੀ 'ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਭਾਰਤੀ ਨਾਗਰਿਕ ਕਿਸੇ ਵੀ ਨਜ਼ਦੀਕੀ ਆਧਾਰ ਸੈਂਟਰ 'ਤੇ ਜਾ ਕੇ ਆਧਾਰ ਕਾਰਡ ਬਣਵਾ ਸਕਦੇ ਹਨ। ਆਧਾਰ ਕਾਰਡ ਬਣਵਾਉਣ ਲਈ ਯੂਜ਼ਰਸ ਨੂੰ ਦੋ ਵਾਰ ਸੈਂਟਰ ਜਾਣਾ ਪੈਂਦਾ ਸੀ। ਇਕ ਵਾਰ ਫਾਰਮ ਲੈਣ ਲਈ ਤੇ ਇਕ ਵਾਰ ਫਾਰਮ ਤੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ। ਹਾਲਾਂਕਿ, ਤੁਸੀਂ ਫਾਰਮ ਨੂੰ ਆਨਲਾਈਨ ਵੀ ਡਾਊਨਲੋਡ ਕਰ ਸਕਦੋ ਹੋ। ਇਥੇ ਅਸੀਂ ਤੁਹਾਨੂੰ ਆਨਲਾਈਨ ਫਾਰਮ ਡਾਊਨਲੋਡ ਕਰ ਕੇ ਆਧਾਰ ਕਾਰਡ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।

ਇਸ ਤਰ੍ਹਾਂ ਆਨਲਾਈਨ ਅਪਲਾਈ ਕਰੋ ਆਧਾਰ ਕਾਰਡ

1. ਯੂਜ਼ਰ ਨੂੰ ਆਨਲਾਈਨ ਆਧਾਰ ਰਜਿਸਟ੍ਰੇਸ਼ਨ ਫਾਰਮ ਡਾਊਨਲੋਡ ਕਰਨਾ ਪਵੇਗਾ। ਇਸ ਲਈ ਤੁਸੀਂ ਨੀਚੇ ਦਿੱਤੇ ਗਏ ਲਿੰਕ 'ਤੇ ਜਾ ਸਕਦੇ ਹੋ।

https://uidai.gov.in/images/aadhaar_enrolment_correction_form_version_2

2. ਇਸ ਤੋਂ ਬਾਅਦ ਇਸ 'ਚ ਸਾਰੀ ਜਾਣਕਾਰੀ ਦਿੱਤੀ ਗਈ ਹੈ, ਨੂੰ ਧਿਆਨ ਨਾਲ ਭਰੋ। ਇਸ ਤੋਂ ਬਾਅਦ ਤੁਹਾਨੂੰ ਨਜ਼ਦੀਕੀ ਇਨਰੋਲਮੈਂਟ ਸੈਂਟਰ ਲੱਭਣਾ ਪਵੇਗਾ।

3. ਜੋ ਲੋਕ Tier I ਸ਼ਹਿਰਾਂ 'ਚ ਰਹਿੰਦੇ ਹਨ ਉਹ ਆਪਣੇ ਨਜ਼ਦੀਕੀ ਆਧਾਰ ਸੈਂਟਰ ਦੀ ਜਾਣਕਾਰੀ ਨੀਚੇ ਦਿੱਤੇ ਗਏ ਲਿੰਕ 'ਤੇ ਜਾ ਕੇ ਲੈ ਸਕਦੇ ਹੋ।

https://uidai.gov.in/images/Tier1_Cities_PECs.pdf

4. ਦੋ ਲੋਕ Tier I ਤੋਂ ਇਲਾਵਾ ਹੋਰ ਸ਼ਹਿਰਾਂ 'ਚ ਰਹਿੰਦੇ ਹਨ ਉਨ੍ਹਾਂ ਨੂੰ ਨੀਚੇ ਦਿੱਤੇ ਗਏ ਲਿੰਕ 'ਤੇ ਜਾ ਕੇ ਆਪਣੇ ਨਜ਼ਦੀਕੀ ਆਧਾਰ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ।

https://appointments.uidai.gov.in/easearch.aspx

5. ਆਧਾਰ ਇਨਰੋਲਮੈਂਟ ਸੈਂਟਰ 'ਤੇ ਯੂਜ਼ਰਸ ਨੂੰ ਆਪਣਾ ਫਾਰਮ ਤੇ ਸਾਰੇ ਜ਼ਰੂਰੀ ਦਸਤਾਵੇਜ਼ ਜਿਵੇਂ ਪਛਾਣ ਪੱਤਰ, ਰਿਹਾਇਸ਼ੀ ਸਬੂਤ ਆਦਿ ਦੇਣਾ ਹੋਵੇਗਾ।

6. ਜਦੋਂ ਇਹ ਸਾਰੇ ਦਸਤਾਵੇਜ਼ ਅਪਰੂਵ ਹੋ ਜਾਣਗੇ ਉਦੋਂ ਤੁਹਾਨੂੰ ਬਾਓਮੈਟ੍ਰਿਕ ਜਿਵੇਂ ਫਿੰਗਰਪ੍ਰਿੰਟ ਤੇ ਆਈਰਿਸ ਸਕੈਨ ਜਿਹੇ ਡਾਟਾ ਨੂੰ ਰਿਕਾਰਡ ਕਰਨਾ ਪਵੇਗਾ। ਫੋਟੋਗ੍ਰਾਫ ਵੀ ਇਸੇ ਸਮੇਂ ਲਈ ਜਾਵੇਗੀ।

7. ਇਨ੍ਹਾਂ ਸਾਰਿਆਂ ਦਸਤਾਵੇਜ਼ਾ ਦੇ ਸਬਮਿਟ ਹੋਣ ਤੋਂ ਬਾਅਦ ਤੁਹਾਨੂੰ ਇਕ ਐਕਨਾਲੇਜਮੈਂਟ ਸਲਿਪ ਮਿਲੇਗੀ, ਜਿਸ 'ਚ 14 ਡਿਜ਼ਿਟ ਦਾ ਏਨਰੋਲਮੈਂਟ ਨੰਬਰ ਲਿਖਿਆ ਹੋਵੇਗਾ। ਇਸ ਨੰਬਰ ਨੂੰ ਆਧਾਰ ਕਾਰਡ ਸਟੇਟਸ ਚੈੱਕ ਕਰਨ ਲਈ ਵਰਤਿਆ ਜਾ ਸਕਦਾ ਹੈ।

8.ਆਧਾਰ ਕਾਰਡ ਬਣ ਜਾਵੇ ਤਾਂ ਯੂਜ਼ਰਸ ਉ ਨੂੰ UIDAI ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਪਾਉਣਗੇ।

Posted By: Jaskamal