Technology news ਜੇਐੱਨਐੱਨ, ਨਵੀਂ ਦਿੱਲੀ : Google Pay ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਸ ਵੱਲੋ ਡੈਬਿਟ ਕਾਰਡ ਤੋਂ ਮਨੀ ਟਰਾਂਸਫਰ 'ਤੇ ਫੀਸ ਵਸੂਲੀ ਜਾਵੇਗੀ, ਜੋ 1.5 ਫੀਸਦੀ ਜਾਂ ਫਿਰ 0.31 ਡਾਲਰ ਹੋਵੇਗੀ। ਹਾਲਾਂਕਿ ਹੁਣ ਇਸ ਮਾਮਲੇ 'ਚ Google ਵੱਲੋ ਸਫਾਈ ਦਿੱਤੀ ਗਈ ਹੈ ਕਿ ਭਾਰਤੀ ਯੂਜ਼ਰਜ਼ ਨਾਲ ਡੈਬਿਟ ਕਾਰਡ ਨੂੰ ਲਿੰਕ ਕਰਕੇ Google Pay ਤੋਂ ਮਨੀ ਟਰਾਂਸਫਰ ਕਰਨ 'ਤੇ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। ਕੰਪਨੀ ਨੇ ਸਾਫ਼ ਕੀਤਾ ਕਿ ਡੈਬਿਟ ਕਾਰਡ ਤੋਂ ਮਨੀ ਟਰਾਂਸਫਰ ਫੀਸ ਸਿਰਫ਼ ਅਮਰੀਕੀ ਯੂਜ਼ਰਜ਼ ਤੋਂ ਵਸੂਲੀ ਜਾਵੇਗੀ। ਇਹ ਭਾਰਤੀ Google Pay ਯੂਜ਼ਰਜ਼ ਤੇ Google Pay ਦੇ ਬਿਜ਼ਨੈੱਸ ਐਪ ਯੂਜ਼ਰਜ਼ 'ਤੇ ਲਾਗੂ ਨਹੀਂ ਹੋਵੇਗਾ।

Google Pay 'ਚ ਜੁੜੇ ਨਵੇਂ ਫੀਚਰਜ਼

ਤੁਹਾਨੂੰ ਦੱਸ ਦਈਏ ਕਿ Google ਨੇ ਸਾਲ 2021 ਦੀ ਸ਼ੁਰੂਆਤ ਤੋਂ Google Pay ਵੈੱਬ ਪੇਜ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ Google ਵੱਲੋ ਮਨੀ ਟਰਾਂਸਫਰ 'ਤੇ ਫੀਸ ਵਸੂਲਣ ਦਾ ਜ਼ਿਕਰ ਕੀਤਾ ਸੀ। ਇਸ ਦੇ ਇਲਾਵਾ Google ਵੱਲੋ Google Pay ਐਪ 'ਚ ਅਮਰੀਕੀ ਯੂਜ਼ਰਜ਼ ਦੇ ਲਈ ਕੁਝ ਨਵੇਂ ਫੀਚਰਜ਼ ਜੋੜਨ ਦਾ ਐਲਾਨ ਕੀਤਾ ਸੀ। ਇਸ 'ਚ ਕੂਪਨ ਸੁਝਾਅ, ਬਿੱਲ ਐਗਲ ਕਰ ਦੇ ਫੀਚਰਜ਼ ਸ਼ਾਮਲ ਹਨ। ਨਾਲ ਹੀ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨੂੰ ਕਾਨਟੈਕਟ ਲਿਸਟ ਤੋਂ ਮਨੀ ਟਰਾਂਸ਼ਫਰ ਕਰਨ ਦੇ ਨਵੇਂ ਫੀਚਰ ਨੂੰ ਪੇਸ਼ ਕੀਤਾ ਹੈ। ਇਸ ਦੇ ਇਲਾਵਾ Google Pay ਸਵੀਕਾਰ ਕਰਨ ਵਾਲੇ ਲੋਕਲ ਰਿਟੇਲਰਜ਼ ਦੀ ਜਾਣਕਾਰੀ ਐਪ ਦੇ ਜ਼ਰੀਏ ਦੇਣ ਦਾ ਫੀਚਰ ਦਿੱਤਾ ਗਿਆ ਹੈ।

Google Pay ਐਪ 'ਚ ਹੋਣ ਜਾ ਰਹੇ ਵੱਡੇ ਬਦਲਾਅ

Google ਵੱਲੋ ਮਨੀ ਸੇਵਿੰਗ ਫੀਚਰ ਦਿੱਤਾ ਗਿਆ ਹੈ, ਜੋ ਤੁਹਾਨੂੰ ਐਕਟ੍ਰੈੱਸ ਖ਼ਰਚ 'ਤੇ ਲਗਾਮ ਲਗਾਉਣ 'ਚ ਤੁਹਾਡੀ ਮਦਦ ਕਰੇਗਾ। Google ਵੱਲੋ ਜ਼ਿਆਦਾ ਖ਼ਰਚ ਕਰਨ 'ਤੇ ਤੁਹਾਡੇ ਕੋਲ ਇਕ ਅਲਰਟ ਮੈਸੇਜ ਆਵੇਗਾ। Google ਵੱਲੋ ਹਾਲ ਹੀ 'ਚ Google Pay ਦੇ ਲੋਕਾਂ 'ਚ ਬਦਲਾਅ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ Google Pay ਦੇ ਯੂਜ਼ਰਜ਼ ਇੰਟਰਫੇਸ 'ਚ ਵੀ ਬਦਲਾਅ ਦੀ ਗੱਲ ਕਹੀ ਜਾ ਰਹੀ ਹੈ।

Posted By: Sarabjeet Kaur