ਨਈ ਦੁਨੀਆ, ਨਵੀਂ ਦਿੱਲੀ : ਗੂਗਲ ਨੇ ਆਖਿਰਕਾਰ ਗੂਗਲ ਸਰਚ ਡੈਸਕਟਾਪ ਤੇ ਡਾਰਕ ਮੋਡ ਰੋਲ ਆਊਟ ਕਰ ਦਿੱਤਾ ਹੈ। ਹੁਣ ਤੁਸੀਂ ਬ੍ਰਾਈਟ ਵੈੱਬ ਪੇਜੇਸ ਗ੍ਰੇ ਰੰਗ 'ਚ ਬਦਲ ਸਕਦੇ ਹੋ। Google ਨੇ ਪਹਿਲਾਂ ਹੀ Android ਤੇ iOS ਤੇ ਐਪਸ ਲਈ ਡਾਰਕ ਥੀਮ ਨੂੰ ਰੋਲ ਆਊਟ ਕਰ ਦਿੱਤਾ ਹੈ। ਡਾਰਕ ਮੋਡ ਨੂੰ ਹੁਣ ਗੂਗਲ ਸਰਚ ਡੈਸਕਟਾਪ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਗੂਗਲ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਉਹ ਜਲਦ ਹੀ ਆਪਣੇ ਯੂਜ਼ਰਜ਼ ਨੂੰ ਇਹ ਫੀਚਰ ਦੇਣ ਵਾਲਾ ਹੈ।

ਨਵੇਂ ਅਪਡੇਟ ਦਾ ਐਲਾਨ ਪ੍ਰੋਡਕਟ ਸਪੋਰਟ ਮੈਨੇਜਰ ਹੰਗ ਐੱਫ ਨੇ ਕੀਤਾ। ਉਨ੍ਹਾਂ ਕਿਹਾ, ਟਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਸ਼ੁਰੂ ਹੋ ਕੇ ਅਗਲੇ ਕੁਝ ਹਫ਼ਤਿਆਂ 'ਚ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਜਾਵੇਗਾ। ਡਾਰਕ ਥੀਮ ਹੁਣ ਡੈਸਕਟਾਪ ਤੇ Google ਸਰਚ ਪੇਜੇਸ ਲਈ ਉਪਲਬਧ ਹੈ। ਇਸ ਫਾਰਮ 'ਤੇ ਤੁਹਾਡੇ ਰਿਸਪਾਂਸ ਲਈ ਧੰਨਵਾਦ।

ਇੰਝ ਕਰੋ ਡਾਰਕ ਮੋਡ ਨੂੰ ਇਨੇਬਲ

- ਸਭ ਤੋਂ ਪਹਿਲਾਂ ਵੈੱਬ ਪੇਜ਼ ਦੇ ਟਾਪ ਰਾਈਟ 'ਚ ਜਾਓ ਤੇ ਫਿਰ ਸੈਂਟਿੰਗਸ 'ਤੇ ਕਲਿੱਕ ਕਰੋ।

- ਲੈਫਟ 'ਚ ਅਪੀਰਿਐਂਰਸ 'ਤੇ ਕਲਿੱਕ ਕਰੋ।

- ਜਦੋਂ ਤੁਸੀਂ ਡਿਵਾਈਸ ਡਿਫਾਲਟ ਨੂੰ ਚੁਣਨਗੇ ਤਾਂ ਕਲਰ ਆਟੋਮੈਟਿਕ ਤਰੀਕੇ ਤੋਂ ਹੀ ਤੁਹਾਡੇ ਕਰੈਂਟ ਡਿਵਾਈਸ ਨਾਲ ਮੈਚ ਕਰ ਪਾਵੇਗਾ।

- ਜਦੋਂ ਤੁਸੀਂ ਲਾਈਟ ਕਲਰ ਚੁਣੋਗੇ ਤਾਂ ਤੁਹਾਨੂੰ ਲਾਈਟ ਬੈਕਗ੍ਰਾਊਂਡ 'ਚ ਡਾਰਕ ਟੈਕਸਟ ਦਿਖਾਈ ਦੇਵੇਗਾ।

ਇਸ ਤੋਂ ਬਾਅਦ ਆਪਣੇ ਸੈਟਿੰਗਸ ਨੂੰ ਕਸਟਮਾਈਜ਼ ਕਰਨ ਤੋਂ ਬਾਅਦ, ਤੁਸੀਂ ਸੇਵ ਬਟਨ ਨੂੰ ਕਲਿੱਕ ਕਰ ਸਕਦੇ ਹੋ। ਸਰਚ ਪੇਜ਼ 'ਚ ਤੁਹਾਨੂੰ ਗੂਗਲ ਹੋਮਪੇਜ਼, ਸਰਚ ਰਿਜਲਟ ਪੇਜ, ਸਰਚ ਸੈਟਿੰਗਸ ਤੇ ਦੂਜੀ ਚੀਜ਼ਾਂ ਮਿਲਣਗੀਆਂ। ਗੂਗਲ ਨੇ ਕਿਹਾ, ਅਪਡੇਟ ਨੂੰ ਕੁਝ ਹਫ਼ਤਿਆਂ ਲਈ ਅੰਦਰ ਰੋਲਆਊਟ ਕੀਤਾ ਜਾਵੇਗਾ ਪਰ ਯੂਜ਼ਰਜ਼ ਇਹ ਤੁਰੰਤ ਹੀ ਨਹੀਂ ਮਿਲਣ ਵਾਲਾ ਹੈ।

Posted By: Amita Verma