ਨਵੀਂ ਦਿੱਲੀ, ਟੈਕ ਡੈਸਕ : ਅੱਜਕੱਲ੍ਹ, ਸਮਾਰਟਫ਼ੋਨ ਦੀ ਲਾਈਫ ਬਹੁਤ ਜ਼ਿਆਦਾ ਨਹੀਂ ਹੈ। ਇਸਦਾ ਇੱਕ ਕਾਰਨ ਸੁਰੱਖਿਆ ਅਤੇ ਓਪਰੇਟਿੰਗ ਸਿਸਟਮ ਅਪਡੇਟ ਹੈ। ਦਰਅਸਲ, ਮੌਜੂਦਾ ਯੁੱਗ ਵਿੱਚ, ਸਮਾਰਟਫ਼ੋਨ ਕੰਪਨੀਆਂ ਇੱਕ ਜਾਂ ਦੋ ਸਾਲਾਂ ਲਈ ਅਪਡੇਟ ਜਾਰੀ ਕਰਦੀਆਂ ਹਨ। ਹਾਲਾਂਕਿ, ਹੁਣ ਸਮਾਰਟਫ਼ੋਨ 'ਚ ਜ਼ਿਆਦਾ ਸਮੇਂ ਲਈ ਅਪਡੇਟ ਦੇਣ ਦੀ ਮੰਗ ਹੈ। ਇਹ ਜਰਮਨੀ ਤੋਂ ਸ਼ੁਰੂ ਹੁੰਦਾ ਹੈ। ਜਰਮਨ ਸਰਕਾਰ ਨੇ ਮੰਗ ਕੀਤੀ ਹੈ ਕਿ ਸਮਾਰਟਫ਼ੋਨ ਨਿਰਮਾਤਾ 7 ਸਾਲਾਂ ਲਈ ਸਮਾਰਟਫ਼ੋਨ ਨੂੰ ਅਪਡੇਟ ਮੁਹੱਈਆ ਕਰਵਾਉਣ।

ਪੁਰਜ਼ਿਆਂ ਨੂੰ ਬਦਲਣ ਅਤੇ 7 ਸਾਲਾਂ ਦੇ ਅਪਡੇਟ ਦੀ ਮੰਗ

ਫੈਡਰਲ ਸਰਕਾਰ ਇਸ ਮਾਮਲੇ 'ਤੇ ਯੂਰਪੀਅਨ ਕਮਿਸ਼ਨ ਨਾਲ ਗੱਲਬਾਤ ਕਰ ਰਹੀ ਹੈ, ਨਿਰਮਾਤਾਵਾਂ ਨੂੰ 7 ਸਾਲਾਂ ਲਈ ਅਪਡੇਟ ਪ੍ਰਦਾਨ ਕਰਨ ਲਈ ਕਹਿ ਰਹੀ ਹੈ। ਨਾਲ ਹੀ, ਸਮਾਰਟਫ਼ੋਨ ਅਤੇ ਟੈਬਲੇਟ ਦੇ ਪੁਰਜ਼ਿਆਂ ਨੂੰ 7 ਸਾਲਾਂ ਲਈ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀਆਂ ਦੁਆਰਾ ਸਮਾਰਟਫ਼ੋਨ ਅਤੇ ਹੋਰ ਇਲੈਕਟ੍ਰੌਨਿਕ ਡਿਵਾਈਸਿਜ਼ ਦੇ ਪੁਰਜ਼ਿਆਂ ਨੂੰ ਕਿਫਾਇਤੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਸਕਦਾ ਹੈ।

ਵਰਤੋਂ ਲਈ ਸੁਰੱਖਿਅਤ ਨਹੀਂ ਹੈ ਪੁਰਾਣਾ ਫ਼ੋਨ

ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਜੇਕਰ ਕੰਪਨੀਆਂ ਯੂਜ਼ਰਜ਼ ਨੂੰ ਕਿਫਾਇਤੀ ਦਰਾਂ 'ਤੇ ਸਮਾਰਟਫ਼ੋਨ ਦੇ ਪੁਰਜ਼ੇ ਮੁਹੱਈਆ ਕਰਾਉਣ ਦੇ ਨਾਲ-ਨਾਲ ਇਸਨੂੰ ਲੰਬੇ ਸਮੇਂ ਭਾਵ 7 ਸਾਲਾਂ ਲਈ ਅਪਡੇਟ ਕਰਦੀਆਂ ਹਨ, ਤਾਂ ਸੰਭਵ ਹੈ ਕਿ ਯੂਜ਼ਰ ਲੰਬੇ ਸਮੇਂ ਤੱਕ ਸਮਾਰਟਫ਼ੋਨ ਦੀ ਵਰਤੋਂ ਕਰਨਗੇ। ਦੱਸ ਦਈਏ ਕਿ ਅਜੇ ਵੀ ਲਗਪਗ 40 ਫੀਸਦੀ ਯੂਜ਼ਰਜ਼ 9.0 ਪਾਈ ਆਧਾਰਿਤ ਸਮਾਰਟਫ਼ੋਨ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਮਾਰਟਫ਼ੋਨਜ਼ ਨੇ ਅਪਡੇਟ ਪ੍ਰਾਪਤ ਕਰਨਾ ਬੰਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਇਹ ਸਮਾਰਟਫ਼ੋਨ ਵਰਤੋਂ ਲਈ ਬਹੁਤ ਸੁਰੱਖਿਅਤ ਨਹੀਂ ਹੈ, ਜਿਸਦੇ ਨਾਲ ਹੈਕਰਜ਼ ਵੱਲੋਂ ਸਾਈਬਰ ਕਰਨਾ ਸੌਖਾ ਹੋ ਜਾਵੇਗਾ।

ਕੀ ਹੋਵੇਗਾ ਲਾਭ

ਜੇ ਐਂਡਰਾਇਡ ਸਮਾਰਟਫ਼ੋਨ ਨਿਰਮਾਤਾਵਾਂ ਦੁਆਰਾ 7 ਸਾਲਾਂ ਲਈ ਅਪਡੇਟ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਐਂਡਰਾਇਡ ਤੋਂ ਆਈਫ਼ੋਨ ਵੱਲ ਜਾਣ ਵਾਲੇ ਯੂਜ਼ਰਜ਼ ਦੀ ਗਿਣਤੀ ਘੱਟ ਜਾਵੇਗੀ। ਜਰਮਨ ਸਰਕਾਰ ਦਾ ਮੰਨਣਾ ਹੈ ਕਿ ਅਜਿਹੀ ਪਹਿਲ ਡਿਵਾਈਸ ਦੀ ਉਮਰ ਵਧਾਏਗੀ। ਅਜਿਹੀ ਸਥਿਤੀ ਵਿੱਚ, ਸਮਾਰਟਫ਼ੋਨ ਦੇ ਉਤਪਾਦਨ ਵਿੱਚ ਕਮੀ ਆਵੇਗੀ। ਇਸ ਤੋਂ ਇਲਾਵਾ, ਵਾਤਾਵਰਨ ਨੂੰ ਵੀ ਲਾਭ ਹੋਵੇਗਾ।

Posted By: Ramandeep Kaur