ਨਵੀਂ ਦਿੱਲੀ : ਕੀਮਤ ਜ਼ਿਆਦਾ ਹੋਣ ਤੋਂ ਏਸੀ ਨਹੀਂ ਖਰੀਦ ਪਾ ਰਹੇ ਲੋਕਾਂ ਲਈ ਇਕ ਖੁਸ਼ਖਬਰੀ ਹੈ । ਹੁਣ ਸਰਕਾਰੀ ਕੰਪਨੀ ਦੇ ਸਸਤੇ ਏਸੀ ਦੀ ਪਹੁੰਚ ਜ਼ਿਆਦਾ ਲੋਕਾਂ ਤਕ ਹੋਣ ਜਾ ਰਹੀ ਹੈ। ਸਰਕਾਰੀ ਕੰਪਨੀ ਐਨਰਜੀ ਈਫਿਸਿਐੱਨਸੀ ਸਰਵਿਸ ਲਿਮਿਟਡ ਨੇ ਦਿੱਲੀ-ਐੱਨਸੀਆਰ ਤੋਂ ਬਾਅਦ ਹੁਣ 6 ਹੋਰ ਸ਼ਹਿਰਾਂ 'ਚ ਸਸਤਾ ਏਸੀ ਵੇਚਣ ਦਾ ਐਲਾਨ ਕੀਤਾ ਹੈ। ਈਈਐੱਸਐੱਲ ਲੋਕਾਂ ਨੂੰ ਸਸਤਾ ਤੇ ਘੱਟ ਬਿਜਲੀ ਖਪਤ ਵਾਲਾ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਂਦੀ ਹੈ। ਕੰਪਨੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਸ ਦਾ ਏਸੀ ਹੁਣ ਮੁੰਬਈ, ਬੈਂਗਲੁਰੂ, ਕੋਲਕਾਤਾ, ਹੈਦਰਾਬਾਦ, ਚੇਨਈ ਤੇ ਜੈਅਪੁਰ 'ਚ ਵੀ ਉਪਲਬਧ ਹੈ।

50 ਹਜ਼ਾਰ ਏਸੀ ਦੀ ਹੋਵੇਗੀ ਸਪਲਾਈ

ਇਸ ਸੁਪਰ ਏਫਿਸ਼ਿਐਂਟ ਏਸੀ ਦੀ ਲਾਂਚਿੰਗ ਜੁਲਾਈ 'ਚ ਹੋਈ ਸੀ, ਜਿਸ ਤੋਂ ਬਾਅਦ ਹੁਣ ਤਕ 7500 ਏਸੀ ਦਾ ਰਜਿਸਟ੍ਰੇਸ਼ਨ ਹੋ ਗਿਆ ਹੈ। ਕੰਪਨੀ ਇਸ ਪ੍ਰੋਗਰਾਮ ਤਹਿਤ ਸ਼ੁਰੂਆਤ 'ਚ 50 ਹਜ਼ਾਰ ਏਸੀ ਬਾਜ਼ਾਰ 'ਚ ਲਿਆਵੇਗੀ। ਸਪਲਿਟ ਇਨਵਰਟਰ ਵਾਲਾ ਇਹ ਫਾਈਵ ਸਟਾਰ ਏਸੀ 1.5 ਟਨ ਦਾ ਹੈ, ਜਿਸ ਦੀ ਕੀਮਤ 41,300 ਰੁਪਏ ਹੈ। ਇਸ ਕੀਮਤ 'ਚ ਜੀਐੱਸਟੀ ਤੇ ਟਰਾਂਸਪੋਰਟੇਸ਼ਨ ਫ੍ਰੀ 'ਚ ਜੁੜਿਆ ਹੈ। ਇਸ ਏਸੀ ਤੇ ਗਾਹਕ ਨੂੰ ਇਕ ਸਾਲ ਦੀ ਵਾਰਟੀ ਵੀ ਮਿਲ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਮੌਜੂਦ ਕਿਸੇ ਵੀ 3 ਸਟਾਰ ਰੇਟਿੰਗ ਮੁਤਾਬਿਕ ਇਹ ਏਸੀ 40 ਫੀਸਦੀ ਜ਼ਿਆਦਾ ਚੰਗਾ ਹੈ। EFSL ਦੀ ਵੈੱਬਸਾਈਟ ਮੁਤਾਬਿਕ, ਇਸ AC ਤੋਂ ਆਪ ਹਰ ਸਾਲ ਬਿਜਲੀ ਦੇ ਬਿਲ ਚ 11,162 ਰੁਪਏ ਦੀ ਬਚਤ ਕਰ ਸਕਦੇ ਹਨ।

Posted By: Amita Verma