ਨਵੀਂ ਦਿੱਲੀ, ਪੀਟੀਆਈ : ਕੇਂਦਰੀ ਖਪਤਕਾਰ ਤੇ ਖ਼ੁਰਾਕ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸਾਮਾਨ ਨਾਲ ਜੁੜੀ ਕੋਈ ਵੀ ਸ਼ਿਕਾਇਤ, ਲਾਇਸੈਂਸ, ਰਜਿਸਟ੍ਰੇਸ਼ਨ ਤੇ ਹਾਲਮਾਰਕ ਦੀ ਸਚਾਈ ਦੀ ਜਾਂਚ ਲਈ BIS App ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਖਪਤਕਾਰ ਘਰ ਬੈਠੇ ਆਪਣੇ ਗੋਲਡ ਦੀ ਪਰਖ ਚੈੱਕ ਕਰ ਸਕਦੇ ਹਨ। ਇਹ ਐਪ ਦੱਸੇਗਾ ਕਿ ਤੁਹਾਡਾ ਸੋਨਾ ਕਿੰਨਾ ਖਰਾ ਹੈ ਤੇ ਕਿੰਨਾ ਨਹੀਂ। ਇਸ ਐਪ ਦੀ ਲਾਂਚ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਸਾਮਾਨ ਜਾਂ ਗੋਲਡ ਦਾ ਹਾਲਮਾਰਕ ਨੰਬਰ ਜਾਂ ਰਜਿਸਟ੍ਰੇਸ਼ਨ ਗ਼ਲਤ ਪਾਇਆ ਜਾਂਦਾ ਹੈ ਤਾਂ ਗਾਹਕ ਇਸ ਐਪ ਜ਼ਰੀਏ ਤੁਰੰਤ ਇਸ ਦੀ ਸ਼ਿਕਾਇਤ ਵੀ ਕਰ ਸਕਦਾ ਹੈ।

BIS App ਗਾਹਕਾਂ ਲਈ ਕਾਫ਼ੀ ਫਾਇਦੇਮੰਦ ਹੋਵੇਗਾ

BIS App ਨੂੰ ਕਿਸੇ ਵੀ ਸਾਮਾਨ ਦਾ ਮਿਆਰ ਜਾਂਚਣ ਲਈ ਲਾਂਚ ਕੀਤਾ ਗਿਆ ਹੈ। ਅਜਿਹੇ ਵਿਚ ਇਹ ਐਪ ਯੂਜ਼ਰਜ਼ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੋਵੇਗਾ ਤੇ ਉਹ ਇਸ ਦੀ ਮਦਦ ਨਾਲ ਸਿਰਫ਼ ਹਾਲਮਾਰਕ ਵਾਲੇ ਪ੍ਰੋਡਕਟ ਦੀ ਪ੍ਰਮਾਣਿਕਤਾ ਚੈੱਕ ਕਰ ਸਕਣਗੇ। ਖਾਸ ਤੌਰ 'ਤੇ ਗੋਲਡ ਦੀ ਪ੍ਰਮਾਣਿਕਤਾ ਕਾਫ਼ੀ ਮਹੱਤਵਪੂਰਨ ਹੈ। ਸੋਨਾ ਕਿੰਨਾ ਖਰਾ ਹੈ ਜਾਂ ਨਹੀਂ ਇਹ ਸਿਰਫ਼ ਜਿਊਲਰ ਹੀ ਦੱਸ ਸਕਦਾ ਹੈ ਪਰ ਸਿਰਫ਼ ਜਿਊਲਰ 'ਤੇ ਭਰੋਸਾ ਕਰਨ ਦੀ ਬਜਾਏ ਹੁਣ ਤੁਸੀਂ BIS App ਦਾ ਇਸਤੇਮਾਲ ਕਰ ਕੇ ਖ਼ੁਦ ਹੀ ਆਪਣੇ ਗੋਲਡ ਦੀ ਪਰਖ ਚੈੱਕ ਕਰ ਸਕੋਗੇ।

BIS App ਨੂੰ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ BIS ਨੇ ਲਗਪਗ 37,000 ਮਾਪਦੰਡ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਲਾਇਸੈਂਸਾਂ ਦੀ ਗਿਣਤੀ 'ਚ ਤੇਜ਼ੀ ਨਾਲ ਉਛਾਲ ਆਉਣ ਦੀ ਸੰਭਾਵਨਾ ਹੈ। ਪਾਸਵਾਨ ਨੇ ਮਾਪਦੰਡ, ਅਨੁਰੂਪਤਾ ਮੁਲਾਂਕਣ ਤੇ ਪ੍ਰੀਖਣ 'ਤੇ ਭਾਰਤੀ ਮਾਪਦੰਡ ਬਿਊਰੋ (BIS) ਦੇ ਤਿੰਨ ਪੋਰਟਲ ਲਾਂਚ ਕੀਤੇ ਹਨ ਜਿਨ੍ਹਾਂ ਨੂੰ ਖਪਤਕਾਰ ਤੇ ਸਟੈਕਹੋਲਡਰਜ਼ www.manakonline.in ਜ਼ਰੀਏ ਲੌਗਇਨ ਕਰ ਸਕਦੇ ਹਨ। ਦੱਸ ਦੇਈਏ ਕਿ BIS ਦੇਸ਼ ਦਾ ਸਟੈਂਡਰਡ ਬਾਡੀ ਸੈੱਟ ਕਰਨ ਵਾਲਾ ਰਾਸ਼ਟਰੀ ਮਾਪਦੰਡ ਹੈ। ਹੁਣ ਤਕ ਇਸ ਨੇ 358 ਉਤਪਾਦਾਂ ਲਈ 20,866 ਮਾਪਦੰਡ ਤੇ ਲਾਜ਼ਮੀ ਮਾਪਦੰਡ ਨਿਰਧਾਰਤ ਕੀਤੇ ਹਨ। ਆਈਐੱਸਆਈ ਮਾਰਕ 1955 ਤੋਂ ਭਾਰਤ 'ਚ ਉਦਯੋਗਿਕ ਉਤਪਾਦਾਂ ਲਈ ਇਕ ਮਾਪਦੰਡ-ਪਾਲਣਾ ਚਿੰਨ੍ਹ ਹੈ। ਹਾਲਮਾਰਕ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਦਾ ਪ੍ਰਮਾਣਕ ਹੈ।

BIS App ਮੁਫ਼ਤ ਡਾਊਨਲੋਡਿੰਗ ਲਈ ਉਪਲਬਧ

ਇਹ ਐਪ ਫਿਲਹਾਲ ਐਂਡਰਾਇਡ ਪਲੇਟਫਾਰਮ ਲਈ ਲਾਂਚ ਕੀਤਾ ਗਿਆ ਹੈ ਤੇ ਇਹ Google Play Store 'ਤੇ ਮੁਫ਼ਤ ਡਾਊਨਲੋਡਿੰਗ ਲਈ ਉਪਲਬਧ ਹੈ। ਇਸ ਐਪ ਨੂੰ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਵਰਤਿਆ ਜਾ ਸਕਦਾ ਹੈ। ਇਸ ਐਪ ਦਾ ਸਾਈਜ਼ 13M ਹੈ ਤੇ ਇਸ ਨੂੰ ਐਂਡਰਾਇਡ 5.0 ਜਾਂ ਉੱਪਰੋਂ ਸਾਰੇ ਪਲੇਟਫਾਰਮ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਲਾਂਚਿੰਗ ਦੇ ਨਾਲ ਹੀ ਇਸ ਨੂੰ 10,000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।

Posted By: Seema Anand