ਨਵੀਂ ਦਿੱਲੀ, ਟੈੱਕ ਯੂਜ਼ਰਜ਼ : ਯੂਜ਼ਰਜ਼ ਡੇਟਾ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਮਹੀਨੇ 59 ਐਪਸ ਬੈਨ ਕੀਤੇ ਸੀ। ਸਰਕਾਰ ਨੇ ਇਨ੍ਹਾਂ ਐਪਸ ਤੋਂ ਬਾਅਦ 47 ਹੋਰ ਚੀਨੀ ਐਪਸ ਨੂੰ ਬੈਨ ਕੀਤਾ ਹੈ। ਪਿਛਲੇ ਸ਼ੁੱਕਰਵਾਰ ਸਰਕਾਰ ਨੇ ਇਨ੍ਹਾਂ 47 ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ। ਚੀਨੀ ਐਪਸ ਕੰਪਨੀਆਂ ਵੱਲੋਂ ਭਾਰਤੀ ਯੂਜ਼ਰਜ਼ ਦੇ ਡੇਟਾ ਦੀ ਚੋਰੀ ਰੋਕਣ ਲਈ ਸਰਕਾਰ ਨੇ ਇਕ ਵਾਰ ਫਿਰ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਦਾ ਇਹ ਫ਼ੈਸਲਾ 59 ਐਪਸ ਦੇ ਬੈਨ ਹੋਣ ਦੇ ਮਹਿਜ਼ ਕੁਝ ਦਿਨਾਂ ਬਾਅਦ ਹੀ ਲੈ ਲਿਆ ਗਿਆ ਸੀ। ਇਨ੍ਹਾਂ ਐਪਸ ਨੂੰ ਵੀ ਯੂਜ਼ਰਜ਼ ਦੇ ਡੇਟਾ ਪ੍ਰਾਇਵੇਸੀ ਦੀ ਉਲੰਘਣਾ ਨੂੰ ਧਿਆਨ 'ਚ ਰੱਖਦਿਆਂ ਬੈਨ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਪਿਛਲੇ ਮਹੀਨੇ ਸਰਕਾਰ ਨੇ TikTok, CamScanner, Shareit, UC Browser ਸਮੇਤ 59 ਐਪਸ ਨੂੰ ਬੈਨ ਕੀਤਾ ਸੀ। PTI ਦੀ ਰਿਪੋਰਟ ਮੁਤਾਬਿਕ, ਕੇਂਦਰੀ ਇਲੈਕਟ੍ਰੌਨਿਕਸ ਤੇ ਇਨਫਰਮੇਸ਼ਨ ਟੈਕਨਾਲੌਜੀ ਮੰਤਰਾਲੇ ਨੇ ਇਨ੍ਹਾਂ ਐਪਸ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਡੇਟਾ ਚੋਰੀ 'ਚ ਸ਼ਾਮਲ ਪਾਇਆ ਹੈ ਜਿਸ ਤੋਂ ਬਾਅਦ ਇਨ੍ਹਾਂ 47 ਐਪਸ ਨੂੰ ਬੈਨ ਕੀਤਾ ਗਿਆ। ਪਿਛਲੇ ਮਹੀਨੇ 59 ਐਪਸ ਨੂੰ ਬੈਨ ਕਰਨ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਕਿ ਭਾਰਤੀ ਯੂਜ਼ਰਜ਼ ਦਾ ਡੇਟਾ ਕਿਸੇ ਵੀ ਤਰ੍ਹਾਂ ਪ੍ਰੋਫਿਟ ਐਲੀਮੈਂਟਸ ਨਹੀਂ ਬਣ ਸਕਦਾ। ਇਹ ਭਾਰਤ ਦੀ ਕੌਮੀ ਸੁਰੱਖਿਆ ਤੇ ਖ਼ੁਦਮੁਖ਼ਤਿਆਰੀ ਨੂੰ ਪ੍ਰਭਾਵਿਤ ਕਰਦਾ ਹੈ। ਸਰਕਾਰ ਦੇ ਹੁਕਮ ਤੋਂ ਬਾਅਦ ਹੀ ਸਾਰੇ 59 ਐਪਸ ਨੂੰ ਤੁਰੰਤ ਪ੍ਰਭਾਵ ਨਾਲ Google Play Store ਤੇ Apple App Store ਤੋਂ ਹਟਾ ਲਿਆ ਗਿਆ।

ਸਰਕਾਰ ਵੱਲੋਂ ਬੈਨ ਕੀਤੇ ਗਏ ਇਨ੍ਹਾਂ 59 ਤੇ 47 ਐਪਸ ਤੋਂ ਬਾਅਦ 275 ਹੋਰ ਐਪਸ ਵੀ ਸਰਕਾਰ ਦੇ ਰਡਾਰ 'ਤੇ ਹਨ ਜਿਨ੍ਹਾਂ ਵਿਚ PUBG ਸਮੇਤ ਕਈ ਹੋਰ ਐਪਸ ਸ਼ਾਮਲ ਹਨ। ਇਨ੍ਹਾਂ 275 ਐਪਸ 'ਚੋਂ ਜ਼ਿਆਦਾਤਰ ਐਪਸ Xiaomi ਤੇ Alibaba ਗਰੁੱਪ ਦੇ ਹਨ। ਇਨ੍ਹਾਂ ਐਪਸ ਤੋਂ ਇਲਾਵਾ ByteDance, ULike ਸਮੇਤ ਕਈ ਹੋਰ ਚੀਨੀ ਕੰਪਨੀਆਂ ਦੇ ਐਪਸ ਸ਼ਾਮਲ ਹਨ। ਇਨ੍ਹਾਂ ਸਾਰੇ ਐਪਸ ਨੂੰ ਸਰਕਾਰ ਵੱਲੋਂ ਕਲੋਜ਼ਲੀ ਮੋਨੀਟਰ ਕੀਤਾ ਜਾ ਰਿਹਾ ਹੈ। ਇਨ੍ਹਾਂ 275 ਐਪਸ ਰਾਹੀਂ ਵੀ ਭਾਰਤੀ ਯੂਜ਼ਰਜ਼ ਦੇ ਡੇਟਾ ਲੀਕ ਹੋਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਭਾਰਤ ਦੀ ਸਾਈਬਰ ਸਕਿਊਰਿਟੀ ਲਈ ਸਰਕਾਰ ਦੀ ਲਗਾਤਾਰ ਇਨ੍ਹਾਂ ਐਪਸ 'ਤੇ ਨਜ਼ਰ ਹੈ।

Posted By: Seema Anand