ਜੇਐੱਨਐੱਨ, ਨਵੀਂ ਦਿੱਲੀ : ਪ੍ਰਮੁੱਖ ਸਰਚ ਇੰਜਨ ਸਾਈਟ ਗੂਗਲ ਦੀ ਸੇਵਾ 'ਚ ਅੱਜ ਯਾਨੀ 1 ਦਸੰਬਰ ਨੂੰ ਕਾਫੀ ਦਿੱਕਤ ਆ ਰਹੀ ਹੈ। ਕਈ ਦੇਸ਼ਾਂ ਦੇ ਉਪਭੋਗਤਾ ਗੂਗਲ 'ਤੇ ਖੋਜ ਕਰਨ ਵਿਚ ਅਸਮਰੱਥ ਹਨ ਤੇ ਕਈ ਗੂਗਲ ਨਿਊਜ਼ ਫੀਡਸ ਅਪਡੇਟ ਨਹੀਂ ਕਰ ਰਹੇ ਹਨ। DownDetector, ਇਕ ਸਾਈਟ ਜੋ ਆਊਟੇਜ ਨੂੰ ਟਰੈਕ ਕਰਦੀ ਹੈ, ਨੇ ਵੀ ਗੂਗਲ ਦੇ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ। Downdetector ਦੇ ਅਨੁਸਾਰ 1 ਦਸੰਬਰ ਨੂੰ ਸਵੇਰੇ 7 ਵਜੇ ਤੋਂ ਗੂਗਲ ਦੀ ਸਰਵਿਸ 'ਚ ਸਮੱਸਿਆ ਹੈ। ਹੁਣ ਤਕ 250 ਤੋਂ ਵੱਧ ਲੋਕ ਡਾਊਨ ਡਿਟੈਕਟਰ ਕੋਲ ਸ਼ਿਕਾਇਤ ਕਰ ਚੁੱਕੇ ਹਨ। ਉਪਭੋਗਤਾਵਾਂ ਨੂੰ ਖੋਜ, ਲਾਗਇਨ ਤੇ ਸਾਈਟ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕ੍ਰੋਮ ਜਾਂ ਕਿਸੇ ਹੋਰ ਬ੍ਰਾਊਜ਼ਰ 'ਚ ਗੂਗਲ ਨੂੰ ਖੋਲ੍ਹਣ 'ਤੇ ਲੰਬੇ ਸਮੇਂ ਤਕ ਲੋਡ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਯੂਜ਼ਰਸ ਨੂੰ ਐਰਰ ਮੈਸੇਜ ਮਿਲ ਰਿਹਾ ਹੈ। ਇਸ ਆਊਟੇਜ 'ਤੇ ਗੂਗਲ ਨੇ ਕਿਹਾ ਹੈ ਕਿ ਉਸ ਦੇ ਇੰਜੀਨੀਅਰ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਇਕ ਅੰਦਰੂਨੀ ਸਰਵਰ ਸਮੱਸਿਆ ਹੈ।

Posted By: Sarabjeet Kaur