ਨਵੀਂ ਦਿੱਲੀ, ਏਐੱਫਪੀ : ਮੌਜੂਦਾ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਤਕਨਾਲੋਜੀ ਖੇਤਰ ਦੀ ਦਿਗਜ਼ ਕੰਪਨੀ ਗੂਗਲ ਨੇ ਆਪਣੇ ਕਰਮਚਾਰੀਆਂ ਦੇ ਹਿੱਤ 'ਚ ਵੱਡਾ ਫੈਸਲਾ ਲਿਆ ਹੈ। ਗੂਗਲ ਆਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ 30 ਜੂਨ 2021 ਤਕ ਘਰੋਂ ਕੰਮ ਕਰਨ ਦੀ ਮਨਜ਼ੂਰੀ ਦੇਵੇਗਾ। ਗੂਗਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣੇ ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕਰਮਚਾਰੀਆਂ ਨੂੰ ਆਪਣੀ ਆਗਾਮੀ ਯੋਜਨਾਵਾਂ 'ਚ ਸਹੂਲਤ ਦੇਣ ਲਈ ਅਸੀਂ ਆਪਣੇ ਆਲਮੀ ਸਵੈਇਛੁੱਕ ਵਰਕ ਫਾਰਮ ਹੋਮ ਆਪਸ਼ਨ ਨੂੰ 30 ਜੂਨ 2021 ਤਕ ਵਧਾ ਰਹੇ ਹਨ। ਇਹ ਉਨ੍ਹਾਂ ਪਦਾਂ ਲਈ ਹੈ ਜਿਨ੍ਹਾਂ ਨੂੰ ਦਫ਼ਤਰ ਤੋਂ ਕੰਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ।'

ਗੂਗਲ ਨੇ ਇਸ ਕਦਮ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਵਾਲ ਸਟ੍ਰੀਟ ਜਨਰਲ ਨੇ ਕਿਹਾ ਕਿ ਇਸ ਨਾਲ ਦੁਨੀਆ ਦੇ ਕਰੀਬ 2,00,000 ਗੂਗਲ ਕਰਮਚਾਰੀਆਂ ਤੇ ਕਾਨਟ੍ਰੈਕਰਜ਼ ਲਈ ਵਰਕ ਫਾਰਮ ਹੋਮ ਦਾ ਬਦਲਾਅ ਹੁਣ 30 ਜੂਨ 2021 ਤਕ ਚੱਲੇਗਾ। ਇਹ ਪਹਿਲੀ ਦਸੰਬਰ ਨੂੰ ਖ਼ਤਮ ਹੋਣਾ ਸੀ।

ਗੂਗਲ ਦੇ ਇਸ ਕਦਮ ਤੋਂ ਬਾਅਦ ਟੈਕ ਕੰਪਨੀਆਂ ਤੇ ਵੱਡੇ ਬਿਜਨੈੱਸਮੈਨ ਵੀ ਵਰਕ ਫਾਰਮ ਹੋਮ ਦੇ ਬਦਲਾਅ ਦੀ ਮਿਆਦ ਨੂੰ ਅੱਗੇ ਵਧਾ ਸਕਦੇ ਹਨ ਕਿਉਂਕਿ ਕਰਮਚਾਰੀਆਂ ਦੇ ਦਫ਼ਤਰ 'ਚ ਵਾਪਸ ਆਉਣ 'ਤੇ ਸੰਕ੍ਰਮਣ ਦਾ ਖ਼ਤਰਾ ਵੱਧ ਸਕਦਾ ਹੈ।

ਹਾਲਾਂਕਿ ਵੱਖ-ਵੱਖ ਕੰਪਨੀਆਂ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਹੌਲੀ-ਹੌਲੀ ਆਪਣੇ ਦਫ਼ਤਰ ਖੋਲ੍ਹ ਸਕਦੇ ਹਨ। ਦੂਜੇ ਪਾਸੇ ਟਵਿੱਟਰ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਕਰਮਚਾਰੀਆਂ ਨੂੰ ਬਿਨਾਂ ਕੋਈ ਸਮਾਂ ਤੈਅ ਕੀਤੇ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਦੇਵੇਗਾ।

Posted By: Ravneet Kaur