ਟੈਕ ਡੈਸਕ, ਨਵੀਂ ਦਿੱਲੀ : ਦਿੱਗਜ ਟੈਕ ਕੰਪਨੀ ਗੂਗਲ ਆਪਣੇ ਖਾਸ ਐਪ Phone by Google ਦੇ ਨਵੇਂ ਵਰਜਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਦਾ ਨਾਂ ਗੂਗਲ ਕਾਲ ਹੋਵੇਗਾ। ਇਸ ਆਗਾਮੀ ਮੋਬਾਈਲ ਐਪ ਵਿਚ ਯੂਜ਼ਰਜ਼ ਨੂੰ ਕਾਲਰ ਆਈਡੀ ਅਤੇ ਸਪੈਮ ਕਾਲ ਨੂੰ ਰੋਕਣ ਦੀ ਸਹੂਲਤ ਵੀ ਮਿਲੇਗੀ। ਉਥੇ ਕੰਪਨੀ ਇਸ ਐਪ ਜ਼ਰੀਏ ਟਰੂਕਾਲਰ ਨੂੰ ਜ਼ਬਰਦਸਤ ਟੱਕਰ ਦੇਵੇਗਾ।

ਮੋਬਾਈਲ ਇੰਡੀਅਨ ਦੀ ਰਿਪੋਰਟ ਮੁਤਾਬਕ Redditor ਨੇ ਗੂਗਲ ਦੇ ਇਸ ਅਪਕਮਿੰਗ ਕਾਲਿੰਗ ਐਪ ਗੂਗਲ ਕਾਲ ਨੂੰ ਯੂਟਿਊਬ ਦੇ ਇਸ਼ਤਿਹਾਰ ’ਤੇ ਸਪਾਟ ਕੀਤਾ ਹੈ। ਯੂਟਿਊਬ ’ਤੇ ਦੇਖੇ ਗਏ ਇਸ ਇਸ਼ਤਿਹਾਰ ਵਿਚ lets you answer with confidence' ਟੈਗਲਾਈਨ ਦਾ ਉਪਯੋਗ ਕੀਤਾ ਗਿਆ ਹੈ।

ਗੂਗਲ ਕਾਲ Google Call ਐਪ ਦੀ ਲਾਚਿੰਗ

ਗੂਗਲ ਨੇ ਅਜੇ ਤਕ ਗੂਗਲ ਕਾਲ ਦੀ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਐਪ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਗੂਗਲ ਦਾ ਫੋਨ ਐਪ ਐਂਡਰਾਇਡ ਯੂਜ਼ਰ ਲਈ ਹੈ। ਇਸ ਐਪ ਦੀ ਖੂਬੀ ਇਹ ਹੈ ਕਿ ਇਹ ਸਕਰੀਨ ਲਾਕ ਹੋਣ ਤੋਂ ਬਾਅਦ ਵੀ ਯੂਜ਼ਰ ਨੂੰ ਕਾਲਰ ਦੇ ਨਾਂ ਦੀ ਜਾਣਕਾਰੀ ਦਿੰਦਾ ਹੈ। ਕੰਪਨੀ ਨੇ ਹਾਲ ਹੀ ਵਿਚ ਇਸ ਐਪ ਲਈ ਕਈ ਸਾਰੇ ਫੀਚਰ ਜਾਰੀ ਕੀਤੇ ਸਨ।

Posted By: Tejinder Thind