ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਦੀ ਟੈਕਨਲੋਜੀ ਕੰਪਨੀ ਗੂਗਲ ਭਾਰਤ 'ਚ ਅਗਲੇ ਪੰਜ-ਸੱਤ ਸਾਲ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਗੂਗਲ ਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਈ ਨੇ ਸੋਮਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਇਸ ਰਾਸ਼ੀ ਦਾ ਇਸਤੇਮਾਲ ਹਿੰਦੀ, ਤਮਿਲ ਤੇ ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ 'ਚ ਸੂਚਨਾਵਾਂ ਨੂੰ ਹਰ ਦੇਸ਼ਵਾਸੀ ਤਕ ਪਹੁੰਚਾਉਣ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤੀ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਨਵੇਂ ਪ੍ਰੋਡਕਟਸ ਤੇ ਸਰਵਿਸੇਜ਼ ਦੇ ਵਿਕਾਸ ਲਈ ਵੀ ਇਸ ਫੰਡ ਦਾ ਇਸਤੇਮਾਲ ਕੀਤਾ ਜਾਵੇਗਾ।

ਗੂਗਲ ਦੇ ਸੀਈਓ ਸੁੰਦਰ ਪਿਚਈ ਨੇ 'Google For India Digitisation Fund' ਦਾ ਐਲਾਨ ਕਰਦਿਆਂ ਜਾਹਿਰ ਕੀਤਾ। ਪਿਚਾਈ ਨੇ ਕਿਹਾ ਕਿ ਗੂਗਲ ਭਾਰਤ 'ਚ ਅਗਲੇ ਪੰਜ ਤੋਂ ਸੱਤ ਸਾਲ 'ਚ 75,000 ਕਰੋੜ ਦਾ ਨਿਵੇਸ਼ ਕਰੇਗੀ। ਪਿਚਈ ਨੇ ਕਿਹਾ ਕਿ ਕੰਪਨੀ ਇਸ ਫੰਡ ਤਹਿਤ ਇਕਵਟੀ ਇੰਵੈਸਟਮੈਂਟ ਨਾਲ ਇਕੋਸਿਸਟਮ ਇੰਵਸੈਟਮੈਂਟ ਰਾਹੀਂ ਪਾਟਨਰਸ਼ਿਪ ਤੇ ਆਪਰੇਸ਼ਨਲ ਇਨਫ੍ਰਾਸਟਕਚਰ ਦੇ ਵਿਕਾਸ 'ਚ ਇਹ ਨਿਵੇਸ਼ ਕਰੇਗੀ।

Posted By: Amita Verma