ਨਵੀਂ ਦਿੱਲੀ, ਟੈੱਕ ਡੈਸਕ : ChatGPT ਨੇ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਲੋਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਹੈ। ਦੱਸ ਦੇਈਏ ਕਿ ChatGPT, ਮਾਈਕ੍ਰੋਸਾਫਟ ਦੇ OpenAI ਵੱਲੋਂ ਵਿਕਸਤ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਤ ਚੈਟਬੋਟ, ਨਵੰਬਰ 2022 ਵਿਚ ਜਾਰੀ ਕੀਤਾ ਗਿਆ ਸੀ। ਇਹ ਰਿਲੀਜ਼ ਹੋਣ ਤੋਂ ਬਾਅਦ ਕਾਫੀ ਵਾਇਰਲ ਹੋ ਗਿਆ ਹੈ। ਦੱਸ ਦੇਈਏ ਕਿ ਚੈਟਬੋਟ ਮਨੁੱਖਾਂ ਵਰਗੇ ਜਵਾਬ ਦੇ ਸਕਦਾ ਹੈ ਅਤੇ ਲੇਖ ਵੀ ਲਿਖ ਸਕਦਾ ਹੈ। ਫਿਲਹਾਲ ਖਬਰਾਂ ਆ ਰਹੀਆਂ ਹਨ ਕਿ ਗੂਗਲ ਵੀ ਆਪਣਾ ਨਵਾਂ AI ਬੇਸਡ ਚੈਟਬੋਟ ਲਿਆਉਣ ਜਾ ਰਿਹਾ ਹੈ ਜਿਸ ਦਾ ਨਾਂ ਬਾਰਡ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ..

ਗੂਗਲ ਲਿਆ ਰਿਹਾ ਨਵਾਂ ਚੈਟਬੋਟ

Google ਪੇਰੈਂਟ ਐਲਫਾਬੈਟ ਆਪਣੇ ਸਰਚ ਇੰਜਣ ਦੇ ਨਾਲ-ਨਾਲ ਡਿਵੈਲਪਰਾਂ ਲਈ ਇਕ ਚੈਟਬੋਟ ਸੇਵਾ ਤੇ ਏਆਈ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਤਕਨਾਲੋਜੀ ਵਿਚ ਇਕ ਨਵੀਂ ਤਬਦੀਲੀ ਦੇ ਨਾਲ ਮਾਈਕ੍ਰੋਸਾਫਟ ਦੇ ਚੈਟਬੋਟਸ ਦਾ ਸਾਹਮਣਾ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੇ ਇਕ ਬਲਾਗ ਪੋਸਟ ਵਿੱਚ ਕਿਹਾ ਸੀ ਕਿ ਉਹ ਬਾਰਡ ਨਾਂ ਦਾ ਇੱਕ AI ਅਧਾਰਿਤ ਚੈਟਬੋਟ ਲਿਆ ਰਹੇ ਹਨ।

ਇਹ ਇੱਕ ਸੰਵਾਦੀ AI ਸੇਵਾ ਹੈ ਅਤੇ ਯੂਜ਼ਰਜ਼ ਦੇ ਟੈਸਟ ਫੀਡਬੈਕ ਲਈ ਵਿਕਸਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਆਉਣ ਵਾਲੇ ਹਫ਼ਤਿਆਂ ਵਿੱਚ ਇੱਕ ਜਨਤਕ ਰਿਲੀਜ਼ ਹੋਵੇਗੀ।

ਇਸ ਮਾਡਲ 'ਤੇ ਕਰੇਗਾ ਕੰਮ

ਸੁੰਦਰ ਪਿਚਾਈ ਨੇ ਆਪਣੇ ਬਲਾਕ ਵਿੱਚ ਖੁਲਾਸਾ ਕੀਤਾ ਕਿ ਨਵਾਂ ਕਨਵਰਸੇਸ਼ਨਲ AI ਸੇਵਾ ਬਾਰਡ LaMDA (ਲੈੰਗਵੇਜ ਮਾਡਲ ਫਾਰ ਡਾਇਲਾਗ ਐਪਲੀਕੇਸ਼ਨਜ਼) 'ਤੇ ਕੰਮ ਕਰ ਸਕਦਾ ਹੈ। ਦੱਸ ਦੇਈਏ ਕਿ ਇਸ ਐਪਲੀਕੇਸ਼ਨ ਨੂੰ ਗੂਗਲ ਨੇ ਦੋ ਸਾਲ ਪਹਿਲਾਂ ਪੇਸ਼ ਕੀਤਾ ਸੀ। ਸੀਈਓ ਨੇ ਬਾਰਡ ਦੀਆਂ ਸਮਰੱਥਾਵਾਂ ਨੂੰ ਵੱਡੇ ਭਾਸ਼ਾ ਮਾਡਲਾਂ ਦੀ ਸ਼ਕਤੀ, ਬੁੱਧੀ ਤੇ ਰਚਨਾਤਮਕਤਾ ਦੇ ਸੁਮੇਲ ਵਜੋਂ ਦਰਸਾਇਆ।

ਇੰਜ ਲਵੇਗਾ ਸਾਰੀ ਜਾਣਕਾਰੀ

ਬਾਰਡ ਯੂਜ਼ਰਜ਼ ਦੇ ਜਵਾਬਾਂ ਦੇ ਨਾਲ-ਨਾਲ ਵੈੱਬ 'ਤੇ ਉਪਲਬਧ ਜਾਣਕਾਰੀ ਦੇ ਅਧਾਰ 'ਤੇ ਗਿਆਨ ਪ੍ਰਾਪਤ ਕਰੇਗਾ। ਕੰਪਨੀ ਸ਼ੁਰੂਆਤੀ ਤੌਰ 'ਤੇ LaMDA ਦੇ ਹਲਕੇ ਮਾਡਲ ਸੰਸਕਰਣ ਦੇ ਨਾਲ ਟੈਸਟਰਾਂ ਲਈ AI ਸਿਸਟਮ ਨੂੰ ਰੋਲ ਆਊਟ ਕਰ ਰਹੀ ਹੈ। ਭਵਿੱਖ ਦੀਆਂ ਐਪਲੀਕੇਸ਼ਨਜ਼ ਲਈ AI ਸਿਸਟਮ ਨੂੰ ਬਿਹਤਰ ਬਣਾਉਣ ਲਈ ਫੀਡਬੈਕ ਇਕੱਠਾ ਕਰਨ 'ਤੇ ਧਿਆਨ ਦਿੱਤਾ ਜਾਵੇਗਾ।

ChatGPT ਨੂੰ ਦੇਵੇਗਾ ਟੱਕਰ

ਗੂਗਲ ਦਾ ਬਾਰਡ ਮਾਈਕ੍ਰੋਸਾਫਟ ਦੀ ਕੰਪਨੀ ਓਪਨਏਆਈ ਦੇ ਚੈਟਜੀਪੀਟੀ ਨਾਲ ਮੁਕਾਬਲਾ ਕਰ ਸਕਦਾ ਹੈ। ChatGPT TikTok ਅਤੇ Instagram ਨੂੰ ਪਛਾੜਦੇ ਹੋਏ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਯੂਜ਼ਰਜ਼ ਐਪਲੀਕੇਸ਼ਨ ਬਣਨ ਲਈ ਖ਼ਬਰਾਂ ਵਿਚ ਹੈ। ਦੱਸ ਦੇਈਏ ਕਿ ਚੈਟਜੀਪੀਟੀ ਦੇ ਲਾਂਚ ਹੋਣ ਦੇ ਦੋ ਮਹੀਨੇ ਬਾਅਦ ਜਨਵਰੀ ਵਿਚ ਇਸਦੇ 100 ਮਿਲੀਅਨ ਮਾਸਿਕ ਐਕਟਿਵ ਯੂਜ਼ਰਜ਼ ਹੋਣ ਦਾ ਅਨੁਮਾਨ ਹੈ।

Posted By: Seema Anand