ਏਜੰਸੀ, ਨਵੀਂ ਦਿੱਲੀ : ਸਰਚ ਇੰਜਨ ਪਲੇਟਫਾਰਮ ਗੂਗਲ ਨੂੰੂ ਆਪਣੇ ਸਰਚ ਐਲਗੋਰਿਦਮ ਵਿਚ ਇਕ ਵੱਡੀ ਤਕਨੀਕੀ ਗੜਬੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਵਿਸ਼ਵ ਪੱਧਰ ’ਤੇ ਯੂਜ਼ਰਜ਼ ਨੂੰ ਅਜੀਬੋ ਗਰੀਬ ਸਰਚ ਰਿਜ਼ਲਟ ਮਿਲ ਰਹੇ ਹਨ।

ਇਸ ਤਕਨੀਕੀ ਗੜਬੜੀ ਦਾ ਅਸਰ ਵੈੱਬ ਕਾਉਂਲਿੰਗ ਅਤੇ Caffeine ਨਾਮੀ indexing system ’ਤੇ ਵੀ ਦੇਖਿਆ ਜਾ ਰਿਹਾ ਹੈ, ਜੋ ਗੂਗਲ ਨੂੰ ਤੇਜ਼ ਡਾਟਾ ਪ੍ਰੋਸੈਸਿੰਗ ਦੀ ਇਜਾਜ਼ਤ ਦਿੰਦਾ ਹੈ।

ਜਲਦ ਮਿਲੇਗਾ ਸਮੱਸਿਆ ਤੋਂ ਛੁਟਕਾਰਾ

ਗੂਗਲ ਦੀ ਗੜਬੜੀ ਕਾਰਨ ਕਈ ਯੂਜ਼ਰਜ਼ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਗੂਗਲ ਸਰਚ ਅਪਡੇਟ ਹੋ ਰਿਹਾ ਹੈ, ਜਿਸ ਕਾਰਨ ਗੂਗਲ ’ਤੇ ਸਰਚਿੰਗ ਵਿਚ ਦਿੱਕਤ ਆ ਰਹੀ ਹੈ। ਸਰਚ ਇੰਜਨ ਜਨਰਲ ਦੀ ਰਿਪੋਰਟ ਮੁਤਾਬਕ ਗੂਗਲ ਸਰਚ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਦਿੱਕਤ ਆ ਰਹੀ ਹੈ। ਗੂਗਲ ਦੇ ਜੌਹਨ ਮੂਲਰ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਗੂਗਲ ਵੱਲੋਂ ਇੰਡੈਕਸਿੰਗ ਸਿਸਟਮ ਦੀ ਤਕਨੀਕੀ ਗੜਬੜੀ ਦੀ ਸਮੱਸਿਆ ਦਾ ਪਤਾ ਲਗਾ ਲਿਆ ਹੈ, ਜੋ ਗੂਗਲ ਸਰਚ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਗੜਬੜੀ ਦਾ ਪਤਾ ਲੱਗਣ ’ਤੇ ਕੰਪਨੀ ਦੇ ਕਾਬਲ ਇੰਜੀਨੀਅਰਜ਼ ਦੀ ਮਦਦ ਨਾਲ ਇਸ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।

ਗੂਗਲ ਦੇ ਯੂੁਜ਼ਰਜ਼ ਨੂੰ ਜਲਦ ਹੀ ਇਸ ਤਕਨੀਕੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਉਨ੍ਹਾਂ ਨੇ ਤਕਨੀਕੀ ਗੜਬੜੀ ਦੌਰਾਨ ਧੀਰਜ ਦਿਖਾਉਣ ਲਈ ਯੂਜ਼ਰਜ਼ ਦਾ ਧੰਨਵਾਦ ਅਦਾ ਕੀਤਾ। ਉਨ੍ਹਾਂ ਕਿਹਾ ਕਿ ਗੜਬੜੀ ਬਾਰੇ ਜ਼ਿਆਦਾ ਡਿਟੇਲ ਨਹੀਂ ਮਿਲੀ ਹੈ। ਪਰ ਏਨਾ ਜ਼ਰੂਰ ਹੈ ਕਿ ਇਹ ਗੜਬੜੀ ਸਾਡੇ ਵੱਲੋਂ ਹੀ ਸੀ, ਜਿਸ ਨੂੰ ਹੁਣ ਠੀਕ ਕਰ ਲਿਆ ਗਿਆ ਹੈ।

Posted By: Tejinder Thind