ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਚੀਨ ਨਾਲ ਜਾਰੀ ਖਿੱਚੋਤਾਣ ਦੌਰਾਨ ਕੌਮੀ ਸੁਰੱਖਿਆ ਸਬੰਧੀ ਵੱਡਾ ਫ਼ੈਸਲਾ ਕੀਤਾ ਹੈ ਤੇ TikTok, ShareIt, Helo, Cam Scanner ਵਰਗੇ 59 ਚਾਇਨੀਜ਼ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦੇ ਆਦੇਸ਼ ਆਉਣ ਤੋਂ ਬਾਅਦ ਇਹ ਐਪਸ 'ਤੇ ਹੌਲੀ-ਹੌਲੀ Android Play Store ਤੇ Apple App Store ਤੋਂ ਹਟਾਏ ਜਾ ਰਹੇ ਹਨ। ਜਿਉਂ ਹੀ ਇਨ੍ਹਾਂ ਐਪਸ 'ਤੇ ਪਾਬੰਦੀ ਦਾ ਐਲਾਨ ਹੋਇਆ, ਸਭ ਤੋਂ ਵੱਡਾ ਝਟਕਾ TikTok Users ਨੂੰ ਲੱਗਿਆ। ਹਾਲਾਂਕਿ, ਸਰਕਾਰ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕੋਈ ਵੀ ਇਨ੍ਹਾਂ ਐਪਸ ਨੂੰ ਡਾਊਨਲੋਡ ਤੇ ਯੂਜ਼ ਨਹੀਂ ਕਰ ਸਕੇਗਾ। ਹੁਣ ਜੇਕਰ ਤੁਹਾਡੇ ਫੋਨ 'ਚ ਵੀ ਇਹ ਐਪਸ ਹਨ ਤਾਂ ਜਾਣੋ ਅੱਗੇ ਕੀ ਹੋਣ ਵਾਲਾ ਹੈ।

ਯੂਜ਼ਰਜ਼ ਲਈ

ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਸਰਵਿਸ ਪ੍ਰੋਵਾਈਡਰਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਵਿਚ ਉਨ੍ਹਾਂ ਨੂੰ ਇਨ੍ਹਾਂ ਐਪਸ ਨੂੰ ਬਲਾਕ ਕਰਨ ਦੀ ਹਦਾਇਤ ਦਿੱਤੀ ਜਾਵੇਗੀ। ਅਜਿਹੇ ਵਿਚ ਜਿਨ੍ਹਾਂ ਲੋਕਾਂ ਦੇ ਸਮਾਰਟਫੋਨ 'ਚ ਪਹਿਲਾਂ ਤੋਂ ਹੀ ਇਹ ਐਪਸ ਡਾਊਨਲੋਡਿਡ ਹਨ ਉਨ੍ਹਾਂ ਨੂੰ ਇਕ ਮੈਸੇਜ ਮਿਲ ਸਕਦਾ ਹੈ ਕਿ ਸਰਕਾਰ ਨੇ ਇਨ੍ਹਾਂ ਐਪਸ ਨੂੰ ਬੈਨ ਕਰ ਦਿੱਤਾ ਹੈ। ਹਾਲਾਂਕਿ, ਕੁਝ ਐਪਸ ਅਜਿਹੇ ਹਨ ਜਿਹੜੇ ਬਿਨਾਂ ਇੰਟਰਨੈੱਟ ਦੇ ਆਫਲਾਈਨ ਚੱਲਦੇ ਹਨ ਤੇ ਅਜਿਹੇ ਵਿਚ ਉਨ੍ਹਾਂ ਨੂੰ ਹਰੇਕ ਫੋਨ ਤੋਂ ਹਟਾਉਣਾ ਮੁਸ਼ਕਲ ਹੋਵੇਗਾ। ਜਿਹੜੇ ਲੋਕ ਇਨ੍ਹਾਂ ਐਪਸ ਨੂੰ ਯੂਜ਼ ਕਰ ਰਹੇ ਹਨ ਉਹ ਹੁਣ ਤਾਂ ਇਨ੍ਹਾਂ ਨੂੰ ਇਸਤੇਮਾਲ ਕਰ ਸਕਣਗੇ ਪਰ ਅੱਗੇ ਇਨ੍ਹਾਂ ਦਾ ਅਪਡੇਟ ਨਹੀਂ ਮਿਲੇਗਾ।

ਜਿੱਥੇ ਆਫਲਾਈਨ ਐਪਸ ਦੀ ਗੱਲ ਹੈ ਤਾਂ ਸ਼ਾਇਦ ਸਰਕਾਰ ਇਨ੍ਹਾਂ ਸਬੰਧੀ ਯੂਜ਼ਰਜ਼ ਤਕ ਪਰਸਨਲ ਮੈਸੇਜ ਭੇਜ ਸਕਦੀ ਹੈ ਕਿ ਇਨ੍ਹਾਂ ਐਪਸ ਦੀ ਵਰਤੋਂ ਖ਼ਤਰਨਾਕ ਹੈ ਤੇ ਇਨ੍ਹਾਂ ਨੂੰ ਆਪਣੇ ਸਮਾਰਟਫੋਨ ਤੋਂ ਹਟਾ ਦਿਉ। ਜੇਕਰ ਤੁਹਾਨੂੰ ਲਗਦਾ ਹੈ ਕਿ ਦੇਸ਼ ਹਿੱਤ ਵਿਚ ਤੁਹਾਨੂੰ ਇਹ ਐਪ ਇਸਤੇਮਾਲ ਨਹੀਂ ਕਰਨੇ ਚਾਹੀਦੇ ਤਾਂ ਤੁਸੀਂ ਇਨ੍ਹਾਂ ਨੂੰ ਤੁਰੰਤ ਆਪਣੇ ਫੋਨ ਤੋਂ ਹਟਾ ਸਕਦੇ ਹੋ।

ਉਪਲਬਧ ਹਨ ਭਾਰਤੀ ਬਦਲ ਵੀ

ਜੇਕਰ ਤੁਸੀਂ ਇਨ੍ਹਾਂ ਚੀਨੀ ਐਪਸ ਨੂੰ ਹਟਾਉਂਦੇ ਹੋ ਤਾਂ ਤੁਹਾਡੇ ਲਈ App Store ਤੇ Play Store 'ਤੇ ਕਈ ਸਾਰੇ ਭਾਰਤੀ ਬਦਲ ਵੀ ਮੌਜੂਦ ਹਨ। ਮਸਲਨ TikTok ਨੂੰ ਟੱਕਰ ਦੇਣ ਲਈ ਭਾਰਤੀ ਐਪ Mitron App ਤੇ Chingari App ਚੰਗੇ ਬਦਲ ਹਨ। ਇਸੇ ਤਰ੍ਹਾਂ ShareIt, Xender ਦੀ ਬਜਾਏ ਗੂਗਲ ਦਾ FileGo ਵਧੀਆ ਬਦਲ ਹੈ ਜਦਕਿ Mi Video Call ਦੇ ਮੁਕਾਬਲੇ ਤਾਂ ਕਈ ਸਾਰੇ ਦੂਸਰੇ ਐਪਸ ਉਪਲਬਧ ਹਨ ਜਿਵੇਂ Google Meet, WhjatsApp, Google Duo।

Posted By: Seema Anand