ਨਈ ਦੁਨੀਆ, ਨਵੀਂ ਦਿੱਲੀ : ਦੇਸ਼ 'ਚ ਇਕ ਪਾਸੇ Anti Chinese Sentiments ਤੇਜ਼ ਹੋਏ ਹਨ ਉੱਥੇ ਕੇਂਦਰ ਸਰਕਾਰ ਨੇ ਵੀ ਚੀਨ ਨੂੰ ਸਬਕ ਸਿਖਾਉਣ ਲਈ ਪਹਿਲਾਂ 59 ਤੇ ਫਿਰ 47 ਚਾਈਨੀਜ਼ ਐਪਸ 'ਤੇ ਬੈਨ ਲੱਗਾ ਦਿੱਤਾ। ਜਿੱਥੇ ਇਕ ਪਾਸੇ ਰਾਸ਼ਟਰੀ ਸੁਰੱਖਿਆ ਦੇ ਚੱਲਦਿਆਂ ਐਪਸ 'ਤੇ ਬੈਨ ਲੱਗ ਰਿਹਾ ਹੈ। ਉੱਥੇ ਦੂਜੇ ਪਾਸੇ Google ਨੇ ਆਪਣੇ ਯੂਜ਼ਰਜ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ 29 ਐਪਸ ਨੂੰ ਹਟਾਇਆ ਹੈ। ਇਹ ਉਸ ਦੀ ਅਕਸਰ ਚੱਲਣ ਵਾਲੀ ਪ੍ਰਕਿਰਿਆ ਤਹਿਤ ਹੋਇਆ ਹੈ। ਜੋ ਐਪਸ ਹਟਾਏ ਗਏ ਹਨ ਉਨ੍ਹਾਂ 'ਚ Adware ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਐਪਸ ਨੂੰ ਜਾਂਚ ਦੌਰਾਨ White Ops'Satori Threat Intelligence ਨੇ ਲੱਭਿਆ ਹੈ। ਜੋ ਐਪਸ ਹਟਾਈ ਗਈ ਹੈ ਉਨ੍ਹਾਂ 'ਚ ਜ਼ਿਆਦਾਤਰ Photo Editing Apps ਹੈ।

ਇਹ ਸਾਰੀ ਹੀ ਐਪਸ ਬੇਵਜ੍ਹਾ ਵਿਗਿਆਪਨ ਚੱਲਾ ਰਹੀ ਸੀ ਜਿਨ੍ਹਾਂ ਕਾਰਨ ਇਨ੍ਹਾਂ ਦੀ ਪਛਾਣ ਨਹੀਂ ਹੋ ਪਾਈ। ਇੱਥੇ ਤਕ ਕਿ ਇਕ ਵਾਰ ਇੰਸਟਾਲ ਕਰਨ ਤੋਂ ਬਾਅਦ ਯੂਜ਼ਰ ਇਨ੍ਹਾਂ ਐਪਸ ਨੂੰ ਹਟਾ ਨਹੀਂ ਪਾ ਰਹੇ ਸਨ ਕਿਉਂਕਿ ਡਾਊਨਲੋਡ ਹੋਣ ਤੋਂ ਬਾਅਦ ਇਨ੍ਹਾਂ ਦੇ ਆਈਕੋਨ ਫੋਨ ਤੋਂ ਗਾਇਬ ਹੋ ਜਾਂਦੇ ਸਨ। ਇਸ ਦਾ ਮਤਲਬ ਇਹ ਸੀ ਕਿ ਯੂਜ਼ਰ ਇਨ੍ਹਾਂ ਨੂੰ ਲੱਭ ਨਹੀਂ ਪਾ ਰਿਹਾ ਸੀ। ਹਾਲਾਂਕਿ, ਇਹ ਐਪਸ ਮੋਬਾਈਲ 'ਚ ਸੀ ਤੇ ਇਨ੍ਹਾਂ ਨੂੰ ਸੈਟਿੰਗ 'ਚ ਜਾ ਕੇ ਐਪ ਦੇ ਪੇਜ਼ ਲੋਕੇਸ਼ਨ ਤੋਂ ਹਟਾਉਣਾ ਸੀ।

White Ops'Satori ਟੀਮ ਨੇ ਦੱਸਿਆ ਕਿ ਇਨ੍ਹਾਂ 'ਚ ਇਕ ਐਪ Square Photo Blur App ਜੋ ਕਿ ਕਿਸੇ ਐਪ ਦੇ ਖਾਲੀ ਸ਼ੈਲ ਦੀ ਤਰ੍ਹਾਂ ਕੰਮ ਕਰਦੀ ਹੈ। ਇਕ ਵਾਰ ਇੰਸਟਾਲ ਕਰਨ ਤੋਂ ਬਾਅਦ ਇਸ ਦਾ ਆਇਕਨ ਗਾਇਬ ਹੋ ਜਾਂਦਾ ਹੈ ਤੇ ਪਲੇਅ ਸਟੋਰ 'ਤੇ ਵੀ ਇਸ ਦਾ ਕੋਈ Open ਕਰਨ ਵਾਲਾ ਵਿਕਲੱਪ ਨਹੀਂ ਹੁੰਦਾ। ਇਨ੍ਹਾਂ ਐਪਸ ਕਾਰਨ ਲਗਾਤਾਰ ਇਕ ਤੋਂ ਬਾਅਦ ਇਕ ਵਿਗਿਆਪਨ ਆਉਂਦੇ ਰਹਿੰਦੇ ਸਨ।

ਟੀਮ ਨੇ ਦੱਸਿਆ ਕਿ ਐਪ ਡਾਊਨਲੋਡ ਕਰਨ ਤੋਂ ਬਾਅਦ ਫੋਨ 'ਚ ਕੁਝ ਵੀ ਐਕਸ਼ਨ ਕੀਤਾ ਜਾਵੇ ਉਹ ਕੋਡ ਨੂੰ ਟ੍ਰਿਗਰ ਕਰ ਕੇ ਵਿਗਿਆਪਨ ਦਿਖਾਉਣ ਲੱਗ ਜਾਂਦਾ ਸੀ। ਇਸ ਤਰ੍ਹਾਂ ਦੀ ਕੁੱਲ 29 ਐਪਸ ਟੀਮ ਨੇ ਹਟਾਈ ਹੈ। ਜਿਹੜੀਆਂ Apps ਹਟਾਈਆਂ ਗਈਆਂ ਹਨ ਉਨ੍ਹਾਂ 'ਚ ਕੁਝ ਤਾਂ 5 ਲੱਖ ਤੋਂ ਜ਼ਿਆਦਾ ਡਾਊਨਲੋਡਸ ਵੀ ਮਿਲੇ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਕਾਰਨ ਤੋਂ ਲੱਖਾਂ ਯੂਜ਼ਰਜ਼ ਪ੍ਰਭਾਵਿਤ ਹੋਏ ਹਨ।

ਇਨ੍ਹਾਂ ਐਪਸ ਨੂੰ ਕੀਤਾ ਹੈ ਡਿਲੀਟ

Auto Picture Cut

Color Call Flash

Square Photo Blur

Square Blur Photo

Magic Call Flash

Easy Blur

Image Blur

Auto Photo Blur

Photo Blur

Photo Blur Master

Super Call Screen

Square Blur

Square Blur Master

Smart Blur Photo

Smart Photo Blur

Super Call Flash

Smart Call Flash

Blur Photo Editor

Blur Image

Posted By: Amita Verma