ਨਵੀਂ ਦਿੱਲੀ, ਟੈੱਕ ਡੈਸਕ : ਜੇਕਰ ਤੁਸੀਂ ਵੀ ਆਪਣੇ ਜੀਵਨਸਾਥੀ ਜਾਂ ਕਿਸੇ ਚਾਹੁਣ ਵਾਲੇ ਨੂੰ ਸਟਾਕ ਕਨ ਲਈ ਕਿਸੇ ਵੀ ਤਰ੍ਹਾਂ ਦੇ ਸਟਾਕਿੰਗ ਐਪ ਦਾ ਇਸਤੇਮਾਲ ਕਰਦੇ ਹੋਤਾਂ ਤੁਹਾਡੇ ਲਈ ਇਕ ਜ਼ਰੂਰੀ ਖ਼ਬਰ ਹੈ। ਇਕ ਨਵੀਂ ਰਿਪੋਰਟ ਦੱਸਦੀ ਹੈ ਕਿ Google ਨੇ ਪਲੇਅ ਸਟੋਰ ਤੋਂ ਕਈ ਸਟਾਕਰਵੇਅਰ ਇਸ਼ਤਿਹਾਰ ਹਟਾ ਦਿੱਤੇ ਹਨ ਜਿਹੜੇ ਜੀਵਨਸਾਥੀ ਦੀ ਜਾਸੂਸੀ ਨੂੰ ਹੱਲਾਸ਼ੇਰੀ ਦਿੰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ Google ਨੇ ਅਜਿਹਾ ਕੁਝ ਕੀਤਾ ਹੈ। ਇਹ ਸਟਾਕਰਵੇਅਰ Ad ਅਜਿਹੇ ਐਪਸ ਦਾ ਪ੍ਰਚਾਰ ਕਰਦੇ ਹਨ ਜਿਹੜੇ ਯੂਜ਼ਰਜ਼ ਨੂੰ ਆਪਣੇ ਜੀਵਨਸਾਥੀ ਜਾਂ ਪ੍ਰੇਮੀ ਦੀ ਜਾਸੂੀ ਕਰਨ ਦੀ ਇਜਾਜ਼ਤ ਦਿੰਦੇ ਹਨ। ਇਹ Play Store ਦੀ ਪਾਲਿਸੀ ਤੇ ਗਾਈਡਲਾਈਨ ਦੇ ਖਿਲਾਫ਼ ਹੈ।

ਕਿਵੇਂ ਕੰਮ ਕਰਦਾ ਹੈ Stalkerware Ad ਐਪ?

Stalkerware ਐਪਸ ਆਮਤੌਰ 'ਤੇ ਨਕਲੀ ਐਪ ਨਾਂ ਤਹਿਤ ਮੈਸੇਜ, ਕਾਲ ਲਾਗਸ, ਲੋਕੇਸ਼ਨ ਤੇ ਦੂਸਰੇ ਪਰਸਨਲ ਐਕਟੀਵਿਟੀ ਤਕ ਸ਼ੱਕੀ ਪਹੁੰਚ ਦੇ ਨਾਲ ਖੁਸ਼ ਹੁੰਦੇ ਹਨ। ਇਕ ਵਾਰ ਡਾਊਨਲੋਡ ਹੋ ਜਾਣ ਤੋਂ ਬਾਅਦ ਇਨ੍ਹਾਂ ਐਪਸ ਨੂੰ ਜੀਵਨਸਾਥੀ ਦੇ ਸਮਾਰਟਫੋਨ ਦੀ ਜਾਸੂਸੀ ਕਰਨ ਲਈ ਲੋਕਾਂ ਨੂੰ ਗਾਈਡ ਕਰਦੇ ਹਨ। ਟੈੱਕਕ੍ਰੰਚ ਮੁਤਾਬਕ, ਅਸੀਂ ਪਾਰਟਨਰ ਸਰਵਿਲਾਂਸ ਲਈ ਸਪਾਈਵੇਅਰ ਦਾ ਪ੍ਰਚਾਰ ਕਰਨ ਵਾਲੇ ਵਿਗਿਆਪਨਾਂ ਦੀ ਇਜਾਜ਼ਤ ਨਹੀਂ ਦਿੰਦੇ। ਅਸੀਂ ਆਪਣੀ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਇਸ਼ਤਿਹਾਰਾਂ ਨੂੰ ਤੁਰੰਤ ਹਟਾ ਦਿੱਤਾ ਤੇ ਬੁਰੇ ਅਦਾਕਾਰਾਂ ਨੂੰ ਸਾਡੇ ਡਿਟੈਕਸ਼ਨ ਸਿਸਟਮ ਤੋਂ ਬਚਣ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਉਭਰਦੇ ਵਿਵਹਾਰਾਂ ਨੂੰ ਟਰੈਕ ਕਰਨਾ ਜਾਰੀ ਰੱਖਾਂਗੇ।

ਰਿਪੋਰਟ 'ਚ ਪਾਇਆ ਗਿਆ ਹੈ ਕਿ ਕਈ ਸਟਾਕਰਵੇਅਰ ਐਪਸ ਨੇ ਅਜਿਹੇ ਐਪਸ 'ਤੇ Google ਦੇ ਬੈਨ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ। Google ਨੇ ਪਿਛਲੇ ਸਾਲ ਅਕਤੂਬਰ 'ਚ ਸਟਾਕਰਵੇਅਰ ਐਪਸ 'ਤੇ ਪਾਬੰਦੀ ਲਗਾਉਣ ਲਈ ਆਪਣੀਆਂ Play Store ਨੀਤੀਆਂ ਨੂੰ ਅਪਡੇਟ ਕੀਤਾ ਸੀ। Google ਨੇ ਕਿਹਾ ਕਿ ਅਜਿਹੇ ਐਪ ਜੋ ਬਿਨਾਂ ਲੋੜੀਂਦੀ ਸੂਚਨਾ ਜਾਂ ਸਹਿਮਤੀ ਦੇ ਡਿਵਾਈਸ ਤੋਂ ਨਿੱਜੀ ਜਾਣਕਾਰੀ ਪ੍ਰਸਾਰਿਤ ਕਰਦੇ ਹਨ ਤੇ ਲਗਾਤਾਰ ਨੋਟੀਫਿਕੇਸ਼ਨ ਪ੍ਰਦਰਸ਼ਿਤ ਨਹੀਂ ਕਰਦੇ ਹਨ ਕਿ ਅਜਿਹਾ ਹੋ ਰਿਹਾ ਹੈ, ਉਨ੍ਹਾਂ ਦੇ ਪਲੇਅ ਸਟੋਰ ਤੋਂ ਪਾਬੰਦੀਸ਼ੁਦਾ ਹਟਾ ਦਿੱਤਾ ਜਾਵੇਗਾ।

ਸੁਰੱਖਿਆ ਲੇਖਕ ਗ੍ਰਾਹਮ ਕਲੂਲੀ ਨੇ ਇਕ ਬਲਾਗ 'ਚ ਕਿਹਾ ਸੀ, 'ਸੰਖੇਪ 'ਚ ਇਹ ਢੌਂਗੀ, ਈਰਖਾ, ਸਾਬਕਾ ਪਾਰਟਨਰਾਂ ਵੱਲੋਂ ਸਵਾਈਵੇਅਰ ਹੈ ਤੇ ਜਿਨ੍ਹਾਂ ਕੋਲ ਕਿਸੇ ਦੀ ਨਿੱਜਤਾ 'ਤੇ ਹਮਲਾ ਕਰਨ ਬਾਰੇ ਕੋਈ ਝਿਜਕ ਨਹੀਂ ਹੈ, ਇਹ ਟ੍ਰੈਕ ਕਰਨ ਦੀ ਉਮੀਦ 'ਚ ਕਿ ਉਹ ਕੀ ਕਰ ਰਹੇ ਹਨ ਤੇ ਕਿਸ ਦੇ ਨਾਲ ਹਨ।' ਹਾਲਾਂਕਿ Google ਨੇ ਉਨ੍ਹਾਂ ਐਪਸ ਨੂੰ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਦਾ FMdiscen ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਟ੍ਰੈਕ ਕਰਨ ਲਈ ਕਰ ਸਕਦੇ ਹਨ।

ਸਾਈਬਰ ਸੁਰੱਖਿਆ ਫਰਮ ਕਾਸਪਰਸਕੀ ਦੀ ਇਕ ਹਾਲੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੋਕ ਆਪਣੇ ਪਾਰਟਨਰਾਂ ਦੇ ਜੀਵਨ ਨੂੰ ਡਿਜੀਟਲ ਰੂਪ 'ਚ ਕੰਟਰੋਲ ਕਰਨ ਦਾ ਯਤਨ ਕਰਦੇ ਹਨ, ਭਾਰਤ 'ਚ ਲਗਪਗ 4,627 ਮੋਬਾਈਲ ਵਰਤੋਂਕਾਰ ਸਟਾਕਰਵੇਅਰ ਦਾ ਸ਼ਿਕਾਰ ਪਾਏ ਗਏ। 2020 'ਚ ਸਟਾਕਰਵੇਅਰ ਤੋਂ ਗਲੋਬਲ ਪੱਧਰ 'ਤੇ ਕੁੱਲ 53,870 ਮੋਬਾਈਲ ਯੂਜ਼ਰਜ਼ ਪ੍ਰਭਾਵਿਤ ਹੋਏ। 2019 'ਚ Kaspersky ਨੇ 67,500 ਪ੍ਰਭਾਵਿਤ ਮੋਬਾਈਲ ਯੂਜ਼ਰਜ਼ ਦੀ ਖੋਜ ਕੀਤੀ।

Posted By: Seema Anand