Google ਨੇ ਪਲੇਅ ਸਟੋਰ ਤੋਂ ਕਈ Personal Loan App ਹਟਾ ਦਿੱਤੇ ਹਨ। ਗੂਗਲ ਦਾ ਕਹਿਣਾ ਹੈ ਕਿ ਇਹ ਐਪ ਯੂਜ਼ਰਜ਼ ਸੇਫਟੀ ਪਾਲਿਸੀ ਦੀ ਪਾਲਣਾ ਨਹੀਂ ਕਰ ਰਹੇ ਸਨ। ਬਿਨਾਂ ਕਿਸੇ ਸੂਚਨਾ ਦੇ ਗੂਗਲ ਨੇ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ। ਨਾਲ ਹੀ ਬਾਕੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪਾਲਿਸੀ ਦੀ ਪਾਲਣਾ ਯਕੀਨੀ ਬਣਾਉਣ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਐਪ ਨੂੰ ਬਿਨਾਂ ਸੂਚਨਾ ਬਾਹਰ ਕਰ ਦਿੱਤਾ ਜਾਵੇਗਾ। ਨਾਲ ਹੀ ਯੂਜ਼ਰਜ਼ ਨੂੰ ਵੀ ਅਲਰਟ ਰਹਿਣ ਨੂੰ ਕਿਹਾ ਗਿਆ ਹੈ। Google ਤੋਂ ਮਿਲੀ ਜਾਣਕਾਰੀ ਮੁਤਾਬਕ, ਜਿਨ੍ਹਾਂ ਐਪਸ ਨੂੰ ਹਟਾਇਆ ਗਿਆ ਹੈ, ਉਨ੍ਹਾਂ ਬਾਰੇ ਸਰਕਾਰੀ ਏਜੰਸੀਆਂ ਤੋਂ ਵੀ ਸ਼ਿਕਾਇਤ ਮਿਲ ਰਹੀ ਸੀ। ਹੁਣ ਪਲੇਅ ਸਟੋਰ 'ਤੇ ਫਿਲਹਾਲ ਜਿੰਨ Loan App ਬਚੇ ਹਨ, ਉਨ੍ਹਾਂ ਦੇ ਡਿਵੈਲਪਰਜ਼ ਨੂੰ ਗੂਗਲ ਨੇ ਇਹ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਉਹ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਗੂਗਲ ਨੇ ਫਿਲਹਾਲ ਉਨ੍ਹਾਂ ਐਪਸ ਦੀ ਲਿਸਟ ਜਾਰੀ ਨਹੀਂ ਕੀਤੀ ਹੈ ਜਿਨ੍ਹਾਂ ਨੂੰ ਹਟਾਇਆ ਗਿਆ ਹੈ।

ਗੂਗਲ ਦਾ ਬਿਆਨ : ਇਸ ਕਾਰਵਾਈ ਬਾਰੇ ਗੂਗਲ ਨੇ ਆਪਣੇ ਬਲਾਗ 'ਤੇ ਦੱਸਿਆ। ਲਿਖਿਆ ਗਿਆ ਹੈ ਕਿ ਆਪਣੇ ਸਾਰੇ ਪਲੇਟਫਾਰਮਜ਼ 'ਤੇ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਤਰਜੀਹ ਹੈ। ਅਸੀਂ ਆਪਣੀ ਆਲਮੀ ਪ੍ਰੋਡਕਟ ਪਾਲਿਸੀ ਨੂੰ ਇਸੇ ਉਦੇਸ਼ ਨਾਲ ਤਿਆਰ ਕੀਤਾ ਹੈ ਤੇ ਯੂਜ਼ਰਜ਼ ਸੇਫਟੀ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਾਂ।

Posted By: Seema Anand