ਨਵੀਂ ਦਿੱਲੀ : Google ਨੇ ਆਪਣੇ ਐਂਡਰਾਈਡ ਯੂਜ਼ਰਜ਼ ਲਈ Play Store ਤੋਂ 85 ਖ਼ਤਰਨਾਕ ਐਪਸ ਨੂੰ ਰੀਮੂਵ ਕਰ ਦਿੱਤਾ ਹੈ। Trend Micro ਦੇ ਸਕਿਊਰਟੀ ਰਿਸਰਚ ਨੇ ਪਲੇ ਸਟੋਰ ਤੇ ਮੌਜੂਦ ਇਨ੍ਹਾਂ 85 ਐਪਸ 'ਚ ਖ਼ਤਰਨਾਕ ਵਾਇਰਸ ਹੋਣ ਦਾ ਸ਼ੱਕ ਦੱਸਿਆ ਸੀ। Google ਨੂੰ ਇਨ੍ਹਾਂ ਐਪਸ ਦੇ ਬਾਰੇ 'ਚ ਜਾਣਕਾਰੀ ਮਿਲਦਿਆਂ ਹੀ ਇਨ੍ਹਾਂ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ। Trend Micro ਨੇ ਆਪਣੇ ਬਲਾਗ ਪੋਸਟ 'ਚ ਲਿਖਿਆ ਹੈ ਕਿ ਉਨ੍ਹਾਂ ਨੇ Google ਨੂੰ AndroidOS_Hidenad.HRXH ਨਾਂ ਦੇ ਪੋਟੇਸ਼ਿਅਲ ਵਾਇਰਸ ਨੂੰ ਡਿਟੈਕਟ ਕੀਤਾ। ਇਹ ਵਾਇਰਸ ਐਪਸ 'ਚ ਆਟੋਮੈਟਕਲੀ ਐਡ ਡਿਸਪਲੇ ਕਰਦਾ ਸੀ, ਜਿਸ ਨੂੰ ਬੰਦ ਕਰਨਾ ਯੂਜ਼ਰਜ਼ ਲਈ ਕਾਫੀ ਮੁਸ਼ਕਲ ਹੁੰਦਾ ਸੀ।

ਸਕਿਊਰਟੀ ਰਿਸਰਚਸ ਨੇ ਦੱਸਿਆ ਕਿ ਪਲੇ ਸਟੋਰ 'ਤੇ ਮੌਜੂਦ ਇਨ੍ਹਾਂ ਐਪਸ 'ਚ ਜ਼ਿਆਦਾਤਰ ਐਪਸ ਇਸ ਵਾਇਰਸ ਲਈ ਪ੍ਰਭਾਵਿਤ ਸਨ। ਇਨ੍ਹਾਂ 'ਚ ਜ਼ਿਆਦਤਰ ਐਪਸ ਫੋਟੋਗ੍ਰਾਫੀ ਤੇ ਗੇਮਿੰਗ ਐਪਲੀਕੇਸ਼ਨ ਦੇ ਸਨ, ਜਿਨ੍ਹਾਂ ਨੇ 8 ਮਿਲਿਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਇਨ੍ਹਾਂ ਐਪਸ 'ਚ Supre Selfie, Cos Camera, Pop Camera ਤੇ One Stroke Line Puzzle ਵਰਗੇ ਐਪਸ ਕਾਫੀ ਪਸੰਦੀਦਾ ਸਨ। ਇਨ੍ਹਾਂ ਸਾਰੇ ਐਪਸ ਨੂੰ ਰਿਸਰਚਸ ਨੇ ਐਡਵੇਅਰ ਇਨਫੇਕਟੇਡ ਐਪਸ ਦੱਸਿਆ ਹੈ।

Posted By: Amita Verma