ਨਵੀਂ ਦਿੱਲੀ : Google Play Store ਨੇ ਆਪਣੇ ਪਲੈਟਫਾਰਮ ਤੋਂ 11 ਐਪਸ ਹਟਾਏ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਐਪਸ 'ਚ ਜੋਕਰ ਮੈਲਵੇਅਰ ਆ ਗਿਆ ਹੈ। ਜੋਕਰ ਮੈਲਵੇਅਰ ਨੇ ਪਿਛਲੇ ਸਾਲ ਵੀ ਅਟੈਕ ਕੀਤਾ ਸੀ ਪਰ ਇਹ ਇਸ ਦਾ ਅਪਡੇਟ ਰੂਪ ਹੈ। ਇਹ ਜੋਕਰ ਮਾਲਵੇਅਰ ਡਿਵਾਈਸ 'ਚ ਵਾਧੂ ਮੈਲਵੇਅਰ ਡਾਊਨਲੋਡ ਕਰ ਸਕਦਾ ਹੈ, ਜੋ ਬਦਲੇ 'ਚ ਬਿਨਾਂ ਕਿਸੇ ਸਹਿਮਤੀ ਦੇ ਕਈ ਪ੍ਰੀਮੀਅਮ ਸੇਵਾਵਾਂ ਦੀ ਮੈਂਬਰਤਾ ਹਾਸਿਲ ਕਰ ਲੈਂਦਾ ਹੈ। ਇਸ ਤਰ੍ਹਾਂ ਇਹ ਯੂਜ਼ਰਜ਼ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਿਹਾ ਸੀ। Google Play Store ਨੇ ਇਸ ਨਾਲ ਪ੍ਰਭਾਵਿਤ 11 ਐਪਸ ਹਟਾ ਦਿੱਤੇ ਹਨ ਤੇ ਯੂਜ਼ਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਜਲਦੀ ਹੀ Uninstall ਕਰ ਦੇਣ।

ਜਿਨ੍ਹਾਂ ਐਪਸ ਜਾਂ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਨੇ ਹਟਾਇਆ ਹੈ, ਉਨ੍ਹਾਂ 'ਚ ਸ਼ਾਮਿਲ ਹੈ -


com.imagecompress.android, com.relax.relaxation.androidsms, com.cheery.message.sendsms, com.peason.lovinglovemessage, com.contact.withme.texts, com.hmvoice.friendsms, com.file.recovefiles, com.LPlocker.lockapps, com.remindme.alram, com.training.memorygame

ਜਾਣਕਾਰੀ ਅਨੁਸਾਰ ਜੋਕਰ ਮੈਲਵੇਅਰ 'ਤੇ ਗੂਗਲ ਦੀ ਸਾਲ 2017 ਤੋਂ ਨਜ਼ਰ ਹੈ ਪਰ ਇਸ ਵੱਲੋਂ ਅਪਨਾਏ ਜਾ ਰਹੇ ਤੌਰ-ਤਰੀਕਿਆਂ ਕਾਰਨ ਨੂੰ ਇਸ ਨੂੰ ਫੜਨਾ ਔਖਾ ਹੋ ਰਿਹਾ ਸੀ। ਇਸ ਸਾਲ ਦੇ ਸ਼ੁਰੂ 'ਚ ਵੀ ਗੂਗਲ ਨੇ 1700 ਐਪਸ ਦੀ ਲਿਸਟ ਜਾਰੀ ਕੀਤੀ ਸੀ, ਜਿਨ੍ਹਾਂ 'ਚ ਜੋਕਰ ਮੈਲਵੇਅਰ ਸੀ।

ਯੂਜ਼ਰਜ਼ ਕੀ ਕਰਨ

ਮੋਬਾਈਲ ਧਾਰਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਲਰਟ ਰਹਿਣ। ਆਪਣੇ ਫੋਨ ਨੂੰ ਚੈੱਕ ਕਰੋ ਤੇ ਸਬਸਕ੍ਰਿਪਸ਼ਨ 'ਤੇ ਨਜ਼ਰ ਰੱਖੋ। ਜੇ ਅਨਜਾਣ ਸਬਸਕ੍ਰਿਪਸ਼ਨ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਬੰਦ ਕਰੋ। ਇਸ ਤੋਂ ਬਾਅਦ ਮੋਬਾਈਲ 'ਚ ਇਕ ਭਰੋਸੇਮੰਦ ਐਪ ਡਾਊਨਲੋਡ ਕਰੋ।

ਹਾਲ ਹੀ 'ਚ ਡਾਟਾ ਚੋਰੀ ਕਰਨ ਵਾਲੇ 25 ਐਪਸ ਹਟਾਏ

ਗੂਗਲ ਪਲੇਅ ਸਟੋਰ ਨੇ ਹਾਲ ਹੀ 'ਚ ਡਾਟਾ ਚੋਰੀ ਕਰਨ ਵਾਲੇ 25 ਐਪਸ ਆਪਣੇ ਪਲੈਟਫਾਰਮ ਤੋਂ ਹਟਾਏ ਹਨ। ਇਹ ਐਪਸ ਹਨ।

Super Wallpapers Flashlight, Padenatef, Wallpaper Level, Contour level wallpaper, Iplayer & iwallpaper, Video maker, Color Wallpapers, Super Flashlight, Solitaire, Accurate scanning of QR code, Pedometer, Powerful Flashlight, Super Bright Flashlight, Wuxia Reader, Plus Weather, Anime Live Wallpaper, iHealth step counter, Com.tyapp.fiction, Classic card game, Junk file cleaning, Synthetic Z, File Manager, Composite Z, Screenshot capture, Daily Horoscope Wallpapers.

Posted By: Harjinder Sodhi