ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ ਵੀ Paytm ਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਕਿਉਂਕਿ Google Play Store ਤੋਂ ਹਰਮਨਪਿਆਰੀ ਮੋਬਾਈਲ ਪੇਮੈਂਟ ਐਪ Paytm ਨੂੰ ਹਟਾ ਦਿੱਤਾ ਹੈ। ਜਿਸ ਦੇ ਬਾਰੇ ਯੂਜ਼ਰਜ਼ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ। ਪਰ Paytm for business, Paytm money, Paytm Mall ਸਰਚ ਵੀ Play Store 'ਤੇ ਮੌਜੂਦ ਹੈ। ਇਸ ਦੇ ਇਲਾਵਾ ਅਸੀਂ Apple App Store ਇਸ ਨੂੰ ਚੈੱਕ ਕੀਤਾ ਤਾਂ ਇਹ ਐਪ ਇੱਥੇ ਡਾਊਨਲੋਡ ਲਈ ਉਪਲਬਧ ਹੈ।

Paytm ਨੂੰ ਸਿਰਫ਼ Google Play Store ਤੋਂ ਹੀ ਹਟਾਇਆ ਗਿਆ ਹੈ ਪਰ ਤੇ ਤੁਸੀਂ ਆਈਫੋਨ ਯੂਜ਼ਰਜ਼ ਹੋ ਤਾਂ App Store ਇਹ ਐਪ ਅਜੇ ਮੌਜੂਦ ਹੈ। ਹਾਲਾਂਕਿ ਅਜੇ ਤਕ Google Play Store ਤੋਂ ਹਟਾਉਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਬਾਰੇ 'ਚ ਕੁਝ ਵੀ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ ਕਿ Paytm ਨੇ ਇਹ ਫੈਸਲਾ ਕਿਉਂ ਲਿਆ ਹੈ।

ਜੇ ਤੁਹਾਡੇ ਫੋਨ 'ਚ ਪਹਿਲਾਂ ਤੋਂ Paytm ਮੌਜੂਦ ਹੈ ਤਾਂ ਅਜੇ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਦੱਸ ਦਈਏ ਕਿ ਇਸ ਐਪ ਦੀ ਮਦਦ ਨਾਲ ਨਾ ਰਿਚਾਰਜ ਕੀਤਾ ਜਾਂਦਾ ਹੈ, ਬਲਕਿ ਵੱਡੀ-ਛੋਟੀ ਸਾਰੀ ਪੇਮੈਂਟ ਤੋਂ ਲੈ ਕੇ ਸ਼ਾਪਿੰਗ ਤੇ ਇਨਵੈਸਟਮੈਂਟ ਲਈ ਵੀ ਇਸ ਐਪ ਦਾ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ।

Google Play Store ਤੋਂ Paytm ਨੂੰ ਰਿਮੂਵ ਕਰਨ ਦੇ ਬਾਅਦ Paytm ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਯੂਜ਼ਰਜ਼ ਨੂੰ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਇਹ ਐਪ Google Play Store 'ਤੇ ਕੁਝ ਸਮੇਂ ਲਈ ਡਾਊਨਲੋਡ ਤੇ ਅਪਡੇਟ ਲਈ ਉਪਲਬਧ ਨਹੀਂ ਹੈ। ਪਰ ਜਲਦ ਹੀ ਅਸੀਂ ਵਾਪਸੀ ਕਰਾਂਗੇ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਯੂਜ਼ਰਜ਼ ਦਾ ਪੈਸਾ ਪੂਰੀ ਤਰ੍ਹਾਂ ਨਾਲ ਸੇਫ ਹੈ ਤੇ ਤੁਸੀਂ ਜਲਦ ਹੀ ਇਸ ਦਾ ਇਸਤੇਮਾਲ ਕਰ ਸਕਦੇ ਹੋ।

Posted By: Sarabjeet Kaur