ਟੈਕ ਡੈਸਕ, ਨਵੀਂ ਦਿੱਲੀ : ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਗੂਗਲ ਆਪਣੀ ਹਰਮਨਪਿਆਰੀ ਪਲੇਅ ਮਿਊਜ਼ਿਕ ਐਪ ਨੂੰ ਬੰਦ ਕਰਨ ਦੀ ਯੋਜਨਾਬੰਦੀ ਕਰ ਰਿਹਾ ਹੈ। ਇਸ ਐਪ ਦੀ ਵਰਤੋਂ ਕਰ ਰਹੇ ਯੂਜ਼ਰਜ਼ ਲਈ ਇਕ ਨਿਰਾਸ਼ਾਜਨਕ ਖਬਰ ਹੈ ਕਿ ਕੰਪਨੀ ਨੇ ਪਲੇਅ ਮਿਊਜ਼ਿਕ ਐਪ ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ ਹੈ। ਭਾਵ ਹੁਣ ਇਸ ਐਪ ਦਾ ਇਸਤੇਮਾਲ ਨਹੀਂ ਕਰ ਸਕੋਗੇ। ਖਾਸ ਗੱਲ ਇਹ ਹੈ ਕਿ ਗੂਗਲ ਪਲੇਅ ਮਿਊਜ਼ਿਕ ਐਪ ਦੀ ਬਜਾਏ ਹੁਣ ਕੰਪਨੀ ਯੂਜ਼ਰਜ਼ ਨੂੰ Youtube Music ਐਪ ਉਪਯੋਗ ਕਰਨ ਦੀ ਸਲਾਹ ਦੇ ਰਹੀ ਹੈ।

Google Play Music ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਐਪ ਨੂੰ ਓਪਨ ਕਰਨ ’ਤੇ ਇਕ ਨੋਟੀਫਿਕੇਸ਼ਨ ਦਿੱਤਾ ਜਾ ਰਿਹਾ ਹੈ, ਜਿਸ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਹੋਇਆ ਹੈ ਕਿ ਹੁਣ ਤੁਸੀਂ ਇਸ ਦੀ ਬਜਾਏ ਯੂਟਿਊਬ ਮਿਊਜ਼ਿਕ ਦੀ ਵਰਤੋਂ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਗੂਗਲ ਪਲੇਅ ਮਿਊਜ਼ਿਕ ਯੂਜ਼ਰਜ਼ ਨੂੰ ਯੂਟਿਊਬ ਮਿਊਜ਼ਿਕ ’ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਇਥੇ ਤੁਹਾਨੂੰ Google Play Music ਦੇ ਸਾਰੇ ਕੰਟੈਂਟ ਅਤੇ ਆਪਣੀ ਪਲੇਅ ਲਿਸਟ ਮਿਲ ਜਾਵੇਗੀ।

Youtube Music ’ਤੇ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਇਸ ਐਪ ਵਿਚ Google Play Music ’ਤੇ ਬਣਾਈ ਗਈ ਲਾਇਬ੍ਰੇਰੀ ਅਤੇ ਪਲੇਅਲਿਸਟ ਆਰਾਮ ਨਾਲ ਮਿਲ ਜਾਵੇਗੀ। ਜੇ ਤੁਸੀਂ ਵੀ ਗੂਗਲ ਪਲੇਅ ਮਿਊਜ਼ਿਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦੇਈਂੇ ਕਿ ਇਸ ਵਿਚ ਮੌਜੂਦ ਕੰਟੈਂਟ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਕੰਪਨੀ ਨੇ ਤੁਹਾਡੇ ਕੰਟੈਂਟ ਨੂੰ Youtube Music ’ਤੇ ਟਰਾਂਸਫਰ ਕਰ ਦਿੱਤਾ ਹੈ। ਕੰਪਨੀ ਦਸੰਬਰ 2020 ਤਕ ਆਪਣੇ ਯੂਜ਼ਰਜ਼ ਨੂੰ ਯੂਟਿਊਬ ’ਤੇ ਸ਼ਿਫਟ ਕਰ ਦੇਵੇਗੀ।

ਸਾਨੂੰ ਦੱਸੋ ਕਿ ਗੂਗਲ ਪਲੇਅ ਸੰਗੀਤ ਨੂੰ 2011 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਕੁਝ ਸਮੇਂ ਲਈ ਇਸ ਨੂੰ ਸਿਰਫ ਬੀਟਾ ਸੰਸਕਰਣ ਵਿੱਚ ਹੀ ਉਪਲਬਧ ਕਰਵਾਇਆ ਗਿਆ ਸੀ। ਹਾਲਾਂਕਿ, ਇਸ ਸਾਲ ਨਵੰਬਰ ਵਿੱਚ, ਕੰਪਨੀ ਨੇ ਇਸ ਸੇਵਾ ਦਾ ਅੰਤਮ ਰੁਪਾਂਤਰ ਪੇਸ਼ ਕੀਤਾ। ਹੁਣ 8 ਸਾਲਾਂ ਬਾਅਦ, ਇਹ ਸੇਵਾ ਬੰਦ ਹੋ ਗਈ ਹੈ ਅਤੇ ਇਸਦਾ ਅਨੁਮਾਨ ਯੂਟਿਊਬ ਸੰਗੀਤ ਦੇ ਉਦਘਾਟਨ ਸਮੇਂ ਕੀਤਾ ਗਿਆ ਸੀ। ਇਹ ਸੇਵਾ ਦੋ ਮਹੀਨੇ ਪਹਿਲਾਂ ਭਾਰਤ ਵਿੱਚ ਸ਼ੁਰੂ ਕੀਤੀ ਗਈ ਸੀ। ਤੁਸੀਂ ਇਸ ਨੂੰ ਇਕ ਮਹੀਨੇ ਲਈ ਮੁਫਤ ਵਿਚ ਵਰਤ ਸਕਦੇ ਹੋ ਪਰ ਇੱਕ ਮਹੀਨੇ ਬਾਅਦ ਤੁਹਾਨੂੰ ਇਸਦੇ ਲਈ ਗਾਹਕੀ ਲੈਣੀ ਪਏਗੀ।

Posted By: Tejinder Thind