ਨਵੀਂ ਦਿੱਲੀ : Google ਆਪਣੇ ਅਗਲੇ Pixel 5 ਸੀਰੀਜ਼ ਨੂੰ ਸਾਲ ਦੇ ਅੰਤ 'ਚ ਲਾਂਚ ਕਰਨ ਵਾਲਾ ਹੈ। ਇਸ Flagship series ਨੂੰ ਪਿਛਲੇ ਸਾਲ ਲਾਂਚ ਹੋਏ Pixel 4 ਸੀਰੀਜ਼ ਵਾਲੇ ਪ੍ਰੋਜੈਕਟ Soli ਰਡਾਰ ਸਿਸਟਮ ਤੋਂ ਬਿਨਾਂ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ Pixel 5 ਸੀਰੀਜ਼ ਦੇ ਬਾਰੇ 'ਚ ਜੋ ਲੀਕਸ ਸਾਹਮਣੇ ਆਏ ਸਨ ਉਸ ਦੇ ਮੁਤਾਬਕ, ਇਸ ਦੇ ਕੈਮਰੇ ਦੇ ਡਿਜ਼ਾਇਨ 'ਚ ਬਦਲਾਅ ਦੇਖਣ ਨੂੰ ਮਿਲੇਗਾ। ਨਾਲ ਹੀ ਇਸ 'ਚ Qualcomm Snapdragon 765G ਮਿਡ ਬਜਟ ਰੇਂਜ ਦਾ 5G ਪ੍ਰੋਸੈਸਰ ਇਸਤੇਮਾਲ ਕੀਤਾ ਜਾਵੇਗਾ ਪਰ ਹੁਣ ਜੋ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਸ ਸੀਰੀਜ਼ ਨੂੰ Flagship Qualcomm Snapdragon 865 SoC 5G Processor ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

Google Pixel 5 ਸੀਰੀਜ਼ ਦੇ ਬਾਰੇ ਹੁਣ ਦੋ ਨਵੀਂ ਰਿਪੋਰਟ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਇਸ Flagship series 'ਚ Motion Sense Technology ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਭਾਵ ਇਸ ਨਵੀਂ ਸੀਰੀਜ਼ ਨੂੰ ਹੁਣ ਭਾਰਤ ਸਮੇਤ ਕਈ ਹੋਰ ਦੇਸ਼ 'ਚ ਵੀ ਲਾਂਚ ਕੀਤਾ ਜਾ ਸਕੇਗਾ। ਪਿਛਲੇ ਸਾਲ ਲਾਂਚ ਹੋਏ Google Pixel 4 ਸੀਰੀਜ਼ ਨੂੰ ਇਸੇ Motion Sense Technology ਦੀ ਵਜ੍ਹਾ ਨਾਲ ਭਾਰਤ ਸਮੇਤ ਕਈ ਦੇਸ਼ਾਂ 'ਚ ਲਾਂਚ ਨਹੀਂ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ Google Pixel 4 ਸੀਰੀਜ਼ 'ਚ ਇਸਤੇਮਾਲ ਹੋਣ ਵਾਲਾ Motion Sense Technology Project Soli 'ਤੇ ਕੰਮ ਕਰਦਾ ਹੈ ਜੋ ਕਿ ਇਕ ਰਡਾਰ ਆਧਾਰਿਤ ਚਿੱਪ ਹੈ। ਇਸ ਚਿੱਪ ਦੀ ਮਦਦ ਨਾਲ ਜੇਸਚਰ ਆਧਾਰਿਤ ਕੰਟਰੋਲ ਸਿਸਟਮ ਨੂੰ ਫੋਨ 'ਚ Enable ਕੀਤਾ ਜਾ ਸਕਦਾ ਹੈ। ਅੱਜ-ਕੱਲ੍ਹ ਕਈ ਸਮਾਰਟ ਫੋਨਾਂ 'ਚ ਜੇਸਚਰ 'ਤੇ ਆਧਾਰਿਤ ਕੰਟਰੋਲ ਦਿੱਤੇ ਗਏ ਹਨ ਪਰ Google ਨੇ ਪਿਛਲੇ ਸਾਲ ਆਪਣੇ Pixel 4 ਸੀਰੀਜ਼ 'ਚ Soli ਰਡਾਰ ਚਿੱਪ ਹਾਰਡਵੇਅਰ ਦਾ ਇਸਤੇਮਾਲ ਕੀਤਾ ਸੀ, ਜੋ ਕਿ ਕਾਫੀ ਜਟਿਲ ਤਕਨੀਕ ਹੈ।

Google Pixel 5 ਸੀਰੀਜ 'ਚ ਇਸ Soli ਰਡਾਰ ਚਿੱਪ ਦੇ ਨਾ ਹੋਣ ਨਾਲ ਇਸ ਨੂੰ Google Pixel 3 ਸੀਰੀਜ਼ ਦੀ ਤਰ੍ਹਾਂ ਹੀ ਭਾਰਤ ਸਮੇਤ ਕਈ ਹੋਰ ਦੇਸ਼ਾਂ 'ਚ ਵੀ ਲਾਂਚ ਕੀਤਾ ਜਾ ਸਕੇਗਾ। Google Pixel 5 ਸੀਰੀਜ਼ ਨੂੰ 5G ਨੈੱਟਵਰਕ ਸਪੋਰਟ ਤੇ ਨਵੇ ਕੈਮਰੇ ਦੇ ਡਿਜ਼ਾਇਨ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ਦੀ ਬੈਕ 'ਚ ਟ੍ਰਿਪਲ ਰਿਅਰ ਕੈਮਰਾ ਸੇਟ-ਅਪ ਦਿੱਤਾ ਜਾ ਸਕਦਾ ਹੈ। ਫੋਨ Android 11 ਆਪਰੇਟਿੰਗ ਸਿਸਟਮ ਦੇ ਨਾਲ ਆ ਸਕਦਾ ਹੈ।

Posted By: Rajnish Kaur