ਟੈਕ ਡੈਸਕ, ਨਵੀਂ ਦਿੱਲੀ: ਸਰਚ ਇੰਜਣ ਪਲੇਟਫਾਰਮ ਗੂਗਲ ਨੇ ਗੂਗਲ ਫੋਟੋ ਦੇ ਲੋਗੋ ਅਤੇ ਡਿਜ਼ਾਇਨ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਗੂਗਲ ਦੇ ਬਲਾਗ ਪੋਸਟ ਮੁਤਾਬਕ ਗੂਗਲ ਫੋਟੋ ਦਾ ਨਵਾਂ ਲੇਅਆਊਟ ਅਗਲੇ ਹਫ਼ਤੇ ਤਕ ਐਂਡਰਾਇਡ ਅਤੇ ਆਈਓਐਸ ਡਿਵਾਇਸ ਲਈ ਰੋਲਆਊਟ ਹੋ ਜਾਵੇਗਾ। ਐਪ ਨਵੇਂ ਯੂਆਈ ਨਾਲ ਤਿੰਨ ਟੈਬ ਸਟਰਕਚਰ ਫੋਟੋ, ਸਰਚ ਅਤੇ ਲਾਇਬ੍ਰੇਰੀ ਨਾਲ ਆਏਗਾ। ਇਸ ਵਿਚ ਫੋਟੋ ਹਮੇਸ਼ਾ ਵਾਂਗ ਮੇਨ ਟੈਬ ਵਿਚ ਰਹੇਗੀ। ਇਥੇ ਯੂਜ਼ਰਜ਼ ਦੀਆਂ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਵੱਡੇ ਥੰਮਨੇਲਜ਼ ਨਾਲ ਮੌਜੂਦ ਰਹਿਣਗੀਆਂ ਅਤੇ ਫੋਟੋ ਵਿਚ ਘੱਟ ਵਾÂ੍ਹੀਟ ਸਪੇਸ ਨਜ਼ਰ ਆਏਗੀ। ਜੇ ਲਾਇਬ੍ਰੇਰੀ ਦੇ ਟੈਬ ਦੀ ਗੱਲ ਕਰੀਏ ਤਾਂ ਇਸ ਵਿਚ ਐਲਬਮ,ਆਰਕਾਈਵ ਅਤੇ ਬਾਕੀ ਚੀਜ਼ਾਂ ਨੂੰ ਅਸੈੱਸ ਕਰਨ ਦੇ ਫੀਚਰ ਮਿਲਣਗੇ।

ਇਸ ਤੋਂ ਇਲਾਵਾ ਗੂਗਲ ਵੱਲੋਂ ਨਵਾਂ ਇੰਟਰੇਕਟਿਵ ਮੈਪ ਵਿਊ ਦਿੱਤਾ ਗਿਆ ਹੈ,ਜੋ ਨਵੇਂ ਸਰਚ ਟੈਬ ਦੇ ਹਿੱਸੇ ਵਿਚ ਦਿਖਾਈ ਦੇਵੇਗਾ, ਜਿਥੇ ਤੁਸੀਂ ਪਿੰਚ ਅਤੇ ਜੂਮ ਕਰਕੇ ਆਪਣੀ ਯਾਤਰਾ ਦੀਆਂ ਤਸਵੀਰਾਂ ਨੂੰ ਪੂਰੀ ਦੁਨੀਆ ਵਿਚ ਕਿਤੇ ਵੀ ਐਕਸਪਲੋਰ ਕਰ ਸਕੋਗੇ। ਨਾਲ ਹੀ ਰੋਡ ਟ੍ਰਿਪ ਦੌਰਾਨ ਆਪਣੇ ਹੋਮ ਟਾਊਨ ਅਤੇ ਹੋਰ ਕਿਸੇ ਥਾਂ ਦੀ ਫੋਟੋ ਵੀ ਸਰਚ ਕਰ ਸਕਦੇ ਹੋ ਪਰ ਜੇ ਤੁਸੀਂ ਇਸ ਵਿਚ ਬਦਲਾਅ ਚਾਹੁੰਦੇ ਹੋ ਤਾਂ ਆਪਣੀ ਲੋਕੇਸ਼ਨ ਹਿਸਟਰੀ ਅਤੇ ਲੋਕੇਸ਼ਨ ਪਰਮਿਸ਼ਨ ਨੂੰ ਬੰਦ ਕਰਨਾ ਹੋਵੇਗਾ। ਗੂਗਲ ਨੇ ਪਿਛਲੇ ਸਾਲ ਇਕ ਫੀਚਰ ਪੇਸ਼ ਕੀਤਾ ਸੀ, ਜਿਸ ਵਿਚ ਯੁਜ਼ਰ ਆਪਣੀ ਪੁਰਾਣੀ ਮੈਮੋਰੀ ਨੂੰ ਮੁੜ ਰੀਵਿਜ਼ਟ ਕਰ ਸਕੋਗੇ। ਕੰਪਨੀ ਨੇ ਕਿਹਾ ਕਿ ਇਹ ਉਸ ਦਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਫੀਚਰ ਹੈ, ਜਿਸ ਨੂੰ ਹਰ ਮਹੀਨੇ ਲਗਪਗ 120 ਮਿਲੀਅਨ ਵਿਜ਼ਟ ਕਰਦੇ ਹਨ।

Posted By: Tejinder Thind