ਨਈ ਦੁਨੀਆ : ਗੂਗਲ ਨੇ ਵੱਡਾ ਫ਼ੈਸਲਾ ਲਿਆ ਹੈ। ਜਲਦ ਹੀ ਕੰਪਨੀ ਦੀ ਇਕ ਸਰਵਿਸ ਬੰਦ ਹੋਣ ਜਾ ਰਹੀ ਹੈ। ਅਜਿਹੇ ’ਚ ਯੂਜ਼ਰਜ਼ ਦਾ Data Delete ਹੋ ਜਾਵੇਗਾ। ਦਰਅਸਲ ਕੱਲ੍ਹ ਭਾਵ 24 ਫਰਵਰੀ ਤੋਂ Google Play Music ਐਪ ਬੰਦ ਹੋਣ ਵਾਲਾ ਹੈ। ਇਸ ਤੋਂ ਬਾਅਦ ਇਸ ਐਪ ਨੂੰ ਕਿਸੇ ਵੀ ਤਰ੍ਹਾਂ ਨਾਲ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। Google Play Music ਨੂੰ Youtube App ਨਾਲ ਰਿਪਲੇਸ ਕਰਨ ਵਾਲਾ ਹੈ। ਇਸ ਵਾਰ ਕੰਪਨੀ ਨੇ ਪਿਛਲੇ ਸਾਲ ਐਲਾਨ ਕਰ ਦਿੱਤਾ ਸੀ।


ਗੂਗਲ ਹੁਣ ਆਪਣੇ ਯੂਜ਼ਰਜ਼ ਨੂੰ ਈਮੇਲ ਵੀ ਭੇਜ ਰਿਹਾ ਹੈ। ਜਿਸ ’ਚ ਪਲੇ Play Music App ਦੇ ਡੇਟਾ ਨੂੰ YouTube Music App ’ਤੇ ਟਰਾਂਸਫਰ ਕਰਨ ਨੂੰ ਕਿਹਾ ਹੈ। ਇਸ ’ਚ ਯੂਜ਼ਰਜ਼ ਦੀ Music Library ਤੇ ਖਰੀਦੇ ਗਏ ਗਾਣੇ ਸ਼ਾਮਿਲ ਹਨ। ਦੱਸਣਯੋਗ ਹੈ ਕਿ ਇਕ ਡਾਟਾ ਡਿਲੀਟ ਹੋਣ ਤੋਂ ਬਾਅਦ ਉਸ ਨੂੰ ਰਿਕਰਵਰ ਨਹੀਂ ਕੀਤਾ ਜਾ ਸਕਦਾ। Google Play Music ਦੇ ਬੰਦ ਹੋਣ ਦੀ ਵੱਡੀ ਵਜ੍ਹਾ ਵਧਦਾ Competition ਹੈ। ਇਸ ਸਮੇਂ ਮਾਰਕਿਟ ’ਚ ਕਈ ਸਾਰੇ music ਐਪ ਆ ਗਏ ਹਨ। ਜਿਸ ਨੂੰ spotify, Amazon prime music, jiosaavn, wynk ਆਦਿ। ਦੱਸਣਯੋਗ ਹੈ ਕਿ ਗੂਗਲ ਨੇ ਪਲੇ music ਨੂੰ 16 ਨਵੰਬਰ 2011 ’ਚ ਲਾਂਚ ਕੀਤਾ ਸੀ।


ਇਸ ਤਰ੍ਹਾਂ ਕਰੋ ਆਪਣਾ ਡਾਟਾ ਟਰਾਂਸਫਰ


ਜੇ ਤੁਸੀਂ ਆਪਣੇ ਗੂਗਲ ਪਲੇ Music ਦੇ ਡੇਟਾ ਨੂੰ ਟਰਾਂਸਫਰ ਕਰਨਾ ਚਾਹੁੰਦੇ ਹਨ ਤਾਂ ਮੋਬਾਈਲ ਐਪ ਦੀ ਸਹਾਇਤਾ ਨਾਲ ਜਾਂ music.google.com ’ਤੇ ਜਾ ਕੇ ਕਰ ਸਕਦੇ ਹਨ। ਮੋਬਾਈਲ ਐਪ ਤੇ ਵੈੱਬਸਾਈਟ ’ਤੇ ਡਾਟਾ ਟਰਾਂਸਫਰ ਦਾ ਬਦਲ ਦਿੱਤਾ ਜਾ ਰਿਹਾ ਹੈ। ਜਿੱਥੇ ਆਪਣੇ ਡਾਟਾ ਨੂੰ YouTube Music ਜਾਂ ਦੂਜੀ ਜਗ੍ਹਾ ਟਰਾਂਸਫਰ ਕਰ ਜਾ ਸਕਦਾ ਹੈ।


ਇੱਥੇ ਤਕ ਕਿ Music Library ਨੂੰ ਡਾਊਨਲੋਡ ਤੇ ਡਿਲੀਟ ਵੀ ਕੀਤਾ ਜਾ ਸਕਦਾ ਹੈ। ਐਪ ਤੋਂ Music download ਕਰਨ ’ਤੇ ਇਸ ’ਚ ਐਕਸਪੋਰਟ ਦਾ ਆਪਸ਼ਨ ਮਿਲੇਗਾ। ਦੱਸਣਯੋਗ ਹੈ ਕਿ ਕੰਪਨੀ ਨੇ ਪਿੱਛਲੇ ਸਾਲ ਅਕਤੂਬਰ ’ਚ ਗੂਗਲ Play Music App ਨੂੰ ਬੰਦ ਕਰਨ ’ਤੇ ਕੰਮ ਕਰ ਦਿੱਤਾ ਸੀ। 3 ਦਸੰਬਰ 2020 ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਤਰ੍ਹਾਂ ਨਾਲ ਹਟਾਇਆ ਜਾ ਰਿਹਾ ਹੈ।

Posted By: Rajnish Kaur