ਨਵੀਂ ਦਿੱਲੀ, ਜੇਐੱਨਐੱਨ : ਗੂ ਗਲ ਦੇ ਵੀਡੀਓ ਚੈਟ ਪਲੇਟਫਾਰਮ ਗੂਗਲ ਮੀਟ 'ਚ ਯੂਜ਼ਰਜ਼ ਨੂੰ ਜਲਦ ਹੀ ਨਵੇਂ ਬਦਲਾਅ ਦੇਣ ਨੂੰ ਮਿਲਣਗੇ। ਕੰਪਨੀ ਨੇ ਗੂਗਲ ਮੀਟ ਦੇ ਮੁਫਤ ਵਰਜਨ 'ਚ ਹੁਣ ਸਿਰਫ਼ 60 ਮਿੰਟ ਤੋਂ ਜ਼ਿਆਦਾ ਨਹੀਂ ਕਰ ਸਕਣਗੇ। ਇਹ ਨਵਾਂ ਬਦਲਾਅ 30 ਸਤੰਬਰ ਤੋਂ ਲਾਗੂ ਕਰ ਦਿੱਤਾ ਜਾਵੇਗਾ। ਹਾਲਾਂਕਿ 30 ਸਤੰਬਰ ਤਕ ਯੂਜ਼ਰਜ਼ ਬਿਨਾ ਕਿਸੇ ਟਾਈਮ ਲਿਮਿਟ ਦੇ ਮੁਫਤ ਮੀਟਿੰਗ ਲਈ ਇਸ ਦਾ ਇਸਤੇਮਾਲ ਕਰ ਸਕਦੇ ਹਨ।


The Verge ਦੀ ਰਿਪੋਰਟ ਅਨੁਸਰਾ ਗੂਗਲ ਦੇ ਬੁਲਾਰੇ ਨੇ ਕਿਹਾ ਕਿ ਪ੍ਰੋਮੋ ਤੇ ਐਡਵਾਂਸਡ ਫੀਚਰਜ਼ ਦੇ ਐਕਸਪਾਇਰ ਹੋਣ ਨਾਲ ਸਬੰਧਿਤ ਸਾਡੇ ਕੋਲ ਦੱਸਣ ਨੂੰ ਫਿਲਹਾਲ ਕੁਝ ਵੀ ਨਹੀਂ ਹੈ। ਫਿਲਹਾਲ ਕੁਝ ਵੀ ਹੈ। ਜੇਕਰ ਕੁਝ ਅਜਿਹਾ ਹੁੰਦਾ ਹੈ ਤਾਂ ਅਸੀਂ ਜ਼ਰੂਰੀ ਜਾਣਕਾਰੀ ਦੇਵਾਂਗੇ। ਦੱਸਣਯੋਗ ਹੈ ਕਿ ਕੰਪਨੀ ਨੇ ਇਸ ਸਾਲ ਅਪ੍ਰੈਲ 'ਚ ਕਿਹਾ ਸੀ ਕਿ ਮੁਫਤ ਪ੍ਰੋਡਕਟ ਲਈ 60 ਮਿੰਟ ਤਕ ਦੀ ਟਾਈਮ ਲਿਮਿਟ ਸੇਟ ਕੀਤੀ ਜਾਵੇਗੀ ਪਰ ਇਸ ਨੂੰ 30 ਸਤੰਬਰ ਤੋਂ ਪਹਿਲਾ ਲਾਗੂ ਕੀਤਾ ਜਾਵੇਗਾ। ਕਿਉਂਕਿ ਕੋਰੋਨਾ ਕਾਲ 'ਚ ਜ਼ਿਆਦਾਤਰ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ ਤੇ ਅਜਿਹੇ 'ਚ ਮੀਟਿੰਗ ਆਦਿ ਲਈ ਗੂਗਲ ਮੀਟ ਦਾ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ।

Posted By: Rajnish Kaur