ਨਵੀਂ ਦਿੱਲੀ, ਟੈੱਕ ਡੈਸਕ : ਐਂਡਰਾਇਡ ਯੂਜ਼ਰਜ਼ ਲਈ ਬੁਰੀ ਖ਼ਬਰ ਹੈ। ਗੂਗਲ (Google) ਨੇ ਪੁਰਾਣੇ ਆਪਰੇਟਿੰਗ ਸਿਸਟਮ ਵਾਲੇ ਐਂਡਰਾਇਡ ਫੋਨ (Android Phones) 'ਚ ਗੂਗਲ ਮੈਪਸ (Google Maps), ਯੂਟਿਊਬ (YouTube) ਤੇ ਜੀਮੇਲ (Gmail) ਦਾ ਸਪੋਰਟ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਕੇ 'ਚ 27 ਸਤੰਬਰ ਨੂੰ ਪੁਰਾਣੇ ਐਂਡਰਾਇਡ ਆਪਰੇਟਿੰਗ ਸਿਸਟਮ ਵਾਲੇ ਯੂਜ਼ਰਜ਼ ਗੂਗਲ ਅਕਾਊਂਟ ਲਾਗਇਨ ਕਰ ਸਕਣਗੇ।

ਗੂਗਲ ਮੁਤਾਬਕ ਐਂਡਰਾਇਡ ਵਰਜ਼ਨ 2.3 (Android 2.3) ਦਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ 27 ਸਤੰਬਰ ਤੋਂ ਗੂਗਲ ਮੈਪਸ, ਯੂਟਿਊਬ ਤੇ ਜੀਮੇਲ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਹ ਜਾਣਕਾਰੀ ਐਕਸਪ੍ਰੈੱਸ ਯੂਕੇ ਦੀ ਰਿਪੋਰ ਤੋਂ ਮਿਲੀ ਹੈ। ਹਾਲਾਂਕਿ, ਕੰਪਨੀ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਭਾਰਤੀ ਯੂਜ਼ਰਜ਼ ਗੂਗਲ ਦੇ ਮੋਬਾਈਲ ਐਪ ਦੀ ਵਰਤੋਂ ਕਰ ਸਕਣਗੇ ਜਾਂ ਨਹੀਂ।

ਪੁਰਾਣੇ ਵਰਜ਼ਨ 'ਤੇ ਲੀਕ ਹੋ ਸਕਦਾ ਹੈ ਯੂਜ਼ਰ ਦਾ ਨਿੱਜੀ ਡਾਟਾ

ਕੰਪਨੀ ਦਾ ਮੰਨਣਾ ਹੈ ਕਿ ਐਂਡਰਾਇਡ 2.3 ਵਰਜ਼ਨ (Android 2.3) ਕਾਫੀ ਪੁਰਾਣਾ ਹੋ ਗਿਆ ਹੈ। ਅਜਿਹੇ ਵਿਚ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ। ਇਸ ਲਈ ਪੁਰਾਣੇ ਪਲੇਟਫਾਰਮ 'ਤੇ ਗੂਗਲ ਮੈਪਸ, ਯੂਟਿਊਬ ਤੇ ਜੀਮੇਲ ਦਾ ਸਪੋਰਟ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਦਾ ਡਾਟਾ ਸੁਰੱਖਿਅਤ ਰਹੇਗਾ। ਦੱਸ ਦੇਈਏ ਕਿ ਐਂਡਰਾਇਡ 2.3 Gingerbread ਨੂੰ ਸਾਲ 2010 'ਚ ਲਾਂਚ ਕੀਤਾ ਗਿਆ ਸੀ।

ਅਪਗ੍ਰੇਡ ਕਰਨੀ ਪਵੇਗੀ ਡਿਵਾਈਸ

ਗੂਗਲ ਦੇ ਮੋਬਾਈਲ ਐਪਸ ਦਾ ਇਸਤੇਮਾਲਕ ਰਨ ਵਾਲੇ ਯੂਜ਼ਰ ਕੋਲ ਘੱਟੋ-ਘੱਟ ਐਂਡਰਾਇਡ 3.0 ਵਰਜ਼ਨ ਵਾਲੀ ਡਿਵਾਈਸ ਹੋਣੀ ਚਾਹੀਦੀ ਹੈ। ਇਸ ਦੇ ਲਈ ਯੂਜ਼ਰਜ਼ ਫੋਨ ਦੀ ਸੈਟਿੰਗ 'ਚ ਜਾ ਕੇ ਸਾਫਟਵੇਅਰ ਅਪਡੇਟ ਕਰ ਸਕਦੇ ਹਨ ਜਾਂ ਫਿਰ ਲੇਟੈਸਟ ਐਂਡਰਾਇਡ 11 (Android 11) ਵਾਲਾ ਡਿਵਾਈਸ ਖਰੀਦ ਸਕਦੇ ਹਨ।

ਹਾਲ ਹੀ 'ਚ ਲਾਂਚ ਹੋਇਆ Android 12 ਦਾ ਬੀਟਾ ਵਰਜ਼ਨ

ਗੂਗਲ ਨੇ ਹਾਲ ਹੀ 'ਚ ਲੇਟੈਸਟ Android 12 ਦਾ ਆਖਰੀ ਬੀਟਾ ਵਰਜ਼ਨ ਲਾਂਚ ਕੀਤਾ ਹੈ। Android 12 Beta 5 'ਚ ਕਈ ਫੀਚਰਜ਼ ਨੂੰ ਸੁਧਾਰਿਆ ਗਿਆ ਹੈ। ਇਸ ਦੇ ਨਾਲ ਹੀ ਅਪਡੇਟ 'ਚ ਗੂਗਲ ਕਲਾਕ ਐਪ ਨੂੰ ਵੀ ਰੀ-ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਨਵੇਂ ਬੀਟਾ ਅਪਡੇਟ 'ਚ ਡਿਵਾਈਸ ਕੰਟਰੋਲ ਸ਼ਾਰਟਕੱਟ ਮਿਲੇਗਾ। ਇਸ ਦੇਲ ਈ ਯੂਜ਼ਰਜ਼ ਆਸਾਨੀ ਨਾਲ ਸਮਾਰਟ ਡਿਵਾਈਸ ਦਾ ਇਸਤੇਮਾਲ ਕਰ ਸਕਣਗੇ। ਉਮੀਦ ਹੈ ਕਿ ਕੰਪਨੀ ਜਲਦ ਹੀ ਇਸ ਵਰਜ਼ਨ ਦਾ ਸਟੇਬਲ ਅਪਡੇਟ ਜਾਰੀ ਕਰੇਗੀ।

Posted By: Seema Anand