ਗੂਗਲ ਨੇ ਕਈ ਦਿਨਾਂ ਬਾਅਦ ਇਕ ਨਵਾਂ ਡੂਡਲ ਬਣਾਇਆ ਹੈ। ਜਿਸ ਸ਼ਖ਼ਸ ਦਾ ਇਹ ਡੂਡਲ ਹੈ ੁਸ ਦਾ ਨਾਂ ਫੈਰਡਲੀਬ ਫਰਡਿਨੰਡ ਰੰਜ। ਇਹ ਉਹ ਸ਼ਖ਼ਸ ਹੈ ਜਿਸ ਨੂੰ ਤੁਹਾਡੇ ਦਿਮਾਗ਼ ਅਤੇ ਸਰੀਰ ਦੀ ਥਕਾਵਟ ਦੂਰ ਕਰਨ ਦਾ ਫਾਰਮੂਲਾ ਦੇਣ ਦਾ ਸਿਹਰਾ ਜਾਂਦਾ ਹੈ। ਜੀ ਹਾਂ, ਇਹੀ ਉਹ ਸ਼ਖ਼ਸ ਹੈ ਜਿਸ ਨੇ ਕੈਫੀਨ ਦੀ ਖੋਜ ਕੀਤੀ ਸੀ।

ਜਦੋਂ ਤੁਸੀਂ ਥੱਕੇ ਹੁੰਦੇ ਓ ਤਾਂ ਇਕ ਕੱਪ ਕੌਫੀ ਤੁਹਾਡੇ ਦਿਮਾਗ਼ ਨੂੰ ਤਰੋ-ਤਾਜ਼ਾ ਕਰ ਦਿੰਦੀ ਹੈ ਅਤੇ ਇਸੇ ਕੌਫੀ ਵਿਚ ਮੌਜੂਦ ਕੈਫੀਨ ਦੀ ਖੋਜ ਫਰੈਡਲੀਬ ਰੰਜ ਨੇ 1819 ਵਿਚ ਕੀਤੀ ਸੀ। ਗੂਗਲ ਅੱਜ ਇਸ ਮਹਾਨ ਜਰਮਨ ਰਸਾਇਣ ਵਿਗਿਆਨੀ ਫੈਰਡਲਿਬ ਫਰਡਿਨੰਡ ਰੰਜ ਦਾ 225ਵਾਂ ਜਨਮ ਦਿਨ ਮਨਾ ਰਿਹਾ ਹੈ। ਇਸ ਡੂਡਲ ਵਿਚ ਰੰਜ ਜਿੱਥੇ ਆਪਣੇ ਪੇਟ ਦੇ ਨਾਲ ਹੱਥ ਵਿਚ ਕੌਫੀ ਦਾ ਕੱਪ ਲਈ ਖੜ੍ਹੇ ਹਨ ਉੱਥੇ ਕੈਫਨੀ ਦੇ ਰਸਾਇਣਕ ਫਾਰੂਮਲੇ ਨਾਲ ਗੂਗਲ ਲਿਖਿਆ ਹੋਇਆ ਹੈ।

ਕੌਣ ਸਨ ਫਰੈਡਲਿਬ ਫਰਡਿਨੰਡ

8 ਫਰਵਰੀ 1794 ਨੂੰ ਜਰਮਨੀ ਦੇ ਹੈਮਬਰਗ ਸ਼ਹਿਰ ਵਿਚ ਜਨਮੇ ਫਰੈਡਲੀਬ ਇਕ ਐਨਾਲਿਟਿਕਲ ਕੈਮਿਸਟ ਸਨ। ਬੇਹੱਦ ਘੱਟ ਉਮਰ ਤੋਂ ਹੀ ਉਨ੍ਹਾਂ ਰਸਾਇਣ ਵਿਗਿਆਨ ਵਿਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਬਰਲਿਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ ਅਤੇ 1831 ਤਕ ਬ੍ਰੇਸਲੋ ਯੂਨੀਵਰਸਿਟੀ ਵਿਚ ਪੜ੍ਹਾਇਆ। ਇਸ ਤੋਂ ਬਾਅਦ ਉਨ੍ਹਾਂ ਇਕ ਕੰਪਨੀ ਵਿਚ ਨੌਕਰੀ ਕੀਤੀ। ਇਸ ਦੌਰਾਨ ਉਨ੍ਹਾਂ ਬੇਲਾਡੋਨੀ ਦੇ ਪੌਦੇ 'ਤੇ ਪ੍ਰਯੋਗ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਕੈਫੀਨ ਦੀ ਖੋਜ ਕਰ ਲਈ।

Posted By: Seema Anand