ਨਵੀਂ ਦਿੱਲੀ, ਟੈੱਕ ਡੈਸਕ : ਅਮਰੀਕਾ ਦੀ ਟੈਕਨੋਲਾਜੀ ਕੰਪਨੀ ਗੂਗਲ (Google) ਨੇ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਿਨੀ ਗਾਂਗੁਲੀ (Kadambini Ganguli) ਦੇ 160ਵੇਂ ਜਨਮਦਿਨ 'ਤੇ ਖਾਸ ਡੂਡਲ ਬਣਾਇਆ ਹੈ। ਇਸ ਡੂਡਲ ਵਿਚ ਉਨ੍ਹਾਂ ਦੀ ਐਨੀਮੇਟਿਡ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਇਸ ਵਿਚ ਹਾਰਟ-ਬੀਟ ਚੈੱਕ ਕਰਨ ਵਾਲੇ ਉਪਕਰਨ ਸਟੈਥੋਸਕੋਪ ਨੂੰ ਵੀ ਦਰਸ਼ਾਇਆ ਗਿਆ ਹੈ। ਇਸ ਡੂਡਲ 'ਤੇ ਕਲਿੱਕ ਕਰਨ 'ਤੇ ਯੂਜ਼ਰਜ਼ ਨੂੰ ਕਾਦੰਬਿਨੀ ਗਾਂਗੁਲੀ ਨਾਲ ਜੁੜੀ ਜਾਣਕਾਰੀ ਮਿਲ ਜਾਵੇਗੀ।

ਕਾਦੰਬਿਨੀ ਗਾਂਗੁਲੀ ਦਾ ਜਨਮ

ਦੇਸ਼ ਦੀ ਪਹਿਲੀ ਮਹਿਲਾ ਡਾਕਟਰ ਕਾਦੰਬਿਨੀ ਗਾਂਗੁਲੀ ਦਾ ਜਨਮ 18 ਜੁਲਾਈ 1861 ਭਾਗਲਪੁਰ 'ਚ ਹੋਇਆ ਸੀ। ਉਨ੍ਹਾਂ ਆਜ਼ਾਦੀ ਘੁਲਾਟੀਆ ਬਣਨ ਦੇ ਨਾਲ-ਨਾਲ ਸਮਾਜ ਦੀ ਪਰਵਾਹ ਕੀਤੇ ਬਿਨਾਂ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। ਇਨ੍ਹਾਂ ਨੂੰ ਮਹਿਲਾ ਅਧਿਕਾਰ ਸੰਗਠਨ ਦਾ ਪਹਿਲਾ ਸਹਿ-ਸੰਸਥਾਪਕ ਵੀ ਬਣਾਇਆ ਗਿਆ।

Kadambini Ganguly ਦੀ ਸਿੱਖਿਆ

ਕਾਦੰਬਿਨੀ ਗਾਂਗੁਲੀ ਨੇ ਡਾਕਟਰ ਦੀ ਉਪਾਬਧੀ ਹਾਸਲ ਕਰਨ ਤੋਂ ਪਹਿਲਾਂ 1883 ਵਿਚ ਇਤਿਹਾਸ 'ਚ ਗ੍ਰੈਜੂਏਸ਼ਨ ਕੀਤੀ ਸੀ। 1884 ਵਿਚ ਕੋਲਕਾਤਾ ਦੇ ਮੈਡੀਕਲ ਕਾਲਜ 'ਚ ਦਾਖ਼ਲ ਲਿਆ ਤੇ 1886 ਵਿਚ ਮੈਡੀਕਲ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਕਾਦੰਬਿਨੀ ਗਾਂਗੁਲੀ ਨੇ ਯੂਕੇ ਯਾਨੀ ਯੂਨਾਈਟਿਡ ਕਿੰਗਡਮ 'ਚ ਜਾ ਕੇ ਇਸਤਰੀ ਰੋਗਾਂ ਦਾ ਅਧਿਐ ਕੀਤਾ ਤੇ ਵਾਪਸ ਭਾਰ ਆ ਕੇ ਨਿੱਜੀ ਪ੍ਰੈਕਟਿਸ ਸ਼ੁਰੂ ਕੀਤੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਸਾਲ ਡਾਕਟਰ ਕਾਦੰਬਿਨੀ ਗਾਂਗੁਲੀ ਦੀ ਬਾਇਓਗ੍ਰਾਫੀ 'ਤੇ ਇਕ ਟੀਵੀ ਸੀਰੀਜ਼ ਬਣਾਈਗਈ ਜਿਸ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਸੀ।

ਗੂਗਲ ਨੇ ਕਾਦੰਬਿਨੀ ਗਾਂਗੁਲੀ ਤੋਂ ਪਹਿਲਾਂ ਖਗੋਲਸ਼ਾਸਤਰੀ ਮਾਰਗੇਰੀਟਾ ਹੈਕ ਦੇ ਜਨਮਦਿਨ ਦੇ ਖਾਸ ਅਵਸਰ 'ਤੇ ਡੂਡਲ ਬਣਾਇਆ ਸੀ। ਇਸ ਡੂਡਲ 'ਚ ਮਾਰਗੇਰੀਟਾ ਨੂੰ ਟੈਲੀਸਕੋਪ ਜ਼ਰੀਏ ਆਕਾਸ਼ ਵਿਚ ਦੇਖਦੇ ਹੋਏ ਦਿਖਾਇਆ ਗਿਆ। ਇਸ ਗੂਗਲ ਨੂੰ ਪੁਲਾੜ ਦੀ ਥੀਮ ਦਿੱਤੀ ਗਈ ਸੀ।

ਖਗੋਲਸ਼ਾਸਤਰੀ ਮਾਰਗੇਰੀਟਾ ਹੈਕ ਦਾ ਜਨਮ 12 ਜੂਨ 1922 'ਚ ਹੋਇਆ ਸੀ। ਮਰਾਗੇਰੀਟਾ ਹੈਕ ਟ੍ਰਾਏਸਟੇ ਯੂਨੀਵਰਸਿਟੀ 'ਚ ਐਸਟ੍ਰੋ ਫਿਜ਼ੀਕਸ ਦੀ ਪ੍ਰੋਫੈਸਰ ਸੀ। ਉਨ੍ਹਾਂ ਸਿਤਾਰਿਆਂ ਦੀ ਰਸਾਇਣਕ ਸੰਰਚਨਾ ਤੇ ਉਨ੍ਹਾਂ ਦੀ ਸਤ੍ਹਾ ਦੇ ਤਾਪਮਾਨ ਤੇ ਗੁਰਤਾ ਖਿੱਚ ਬਲ ਦਾ ਅਧਿਐਨ ਕੀਤਾ ਸੀ। 1970 ਵਿਚ ਮਾਰਗੇਰੀਟਾ ਨੇ ਕੋਰਪਨਿਕਸ ਉਪਗ੍ਰਹਿ ਤੋਂ ਯੂਵੀ ਡਾਟਾ 'ਤੇ ਕੰਮ ਕੀਤਾ ਤੇ ਵੱਡੇ ਲੈਵਲ 'ਤੇ ਨੁਕਸਾਨ ਦਾ ਪਤਾ ਲਗਾਉਣਾ ਸੀ।

Posted By: Seema Anand